ਵਰਕ ਵੀਜ਼ਾ ਅਤੇ ਸਥਾਈ ਰਿਹਾਇਸ਼ ਦਾ ਲਾਲਚ ਦੇ ਕੇ ਬਣਾਏ ਸਨ ਗੁਲਾਮ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਪੁਲਿਸ ਨੇ ਮਨੁੱਖੀ ਤਸਕਰੀ ਦੇ ਸ਼ਿਕਾਰ ਮੈਕਸੀਕੋ ਦੇ 43 ਵਸਨੀਕਾਂ ਨੂੰ ਅਜ਼ਾਦ ਕਰਵਾਇਆ ਹੈ। ਇਨ੍ਹਾਂ ਵਿਅਕਤੀਆਂ ਨੂੰ ਕੈਨੇਡਾ ਵਿਚ ਪੜ੍ਹਨ ਦਾ ਮੌਕਾ, ਵਰਕ ਵੀਜ਼ਾ ਅਤੇ ਸਥਾਈ ਰਿਹਾਇਸ਼ ਦਿਵਾਉਣ ਦਾ ਲਾਲਚ ਦੇ ਕੇ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਇਨ੍ਹਾਂ ਲੋਕਾਂ ਵਿਚ ਜ਼ਿਆਦਾਤਰ ਪੁਰਸ਼ ਹਨ। ਪੁਲਿਸ ਨੇ ਲੰਘੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਤਸਕਰਾਂ ਨੇ ਇਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕੈਨੇਡਾ ਵਿਚ ਪੜ੍ਹਾਈ ਕਰ ਸਕਣਗੇ ਜਾਂ ਵਰਕ ਵੀਜ਼ਾ ਅਤੇ ਸਥਾਈ ਰਿਹਾਇਸ਼ ਦਾ ਦਰਜਾ ਹਾਸਲ ਕਰ ਸਕਣਗੇ।ਉਨਟਾਰੀਓ ਸੂਬਾਈ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਜਦੋਂ ਪੈਸਾ ਦੇ ਦਿੱਤਾ ਅਤੇ ਕੈਨੇਡਾ ਪਹੁੰਚ ਗਏ ਤਾਂ ਉਨ੍ਹਾਂ ਨੂੰ ਮੱਧ ਅਤੇ ਪੂਰਬੀ ਉਨਟਾਰੀਓ ਵਿਚ ਗੰਦੇ ਵਾਤਾਵਰਣ ਵਿਚ ਰੱਖਿਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਨੂੰ ਹੋਟਲਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਓ.ਪੀ.ਪੀ. ਡਿਪਟੀ ਕਮਿਸ਼ਨਰ ਰਿਕ ਬਰਨਮ ਨੇ ਉਨਟਾਰੀਓ ਦੇ ਬੈਰੀ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਮਨੁੱਖੀ ਤਸਕਰੀ ਆਧੁਨਿਕ ਸਮੇਂ ਦੀ ਗੁਲਾਮੀ ਹੈ। ਇਸ ਅਪਰਾਧ ਦਾ ਮੁੱਖ ਤੱਤ ਸ਼ੋਸ਼ਣ ਹੈ। ਬੈਰੀ ਵਿਚ ਹੋਟਲਾਂ ਨਾਲ ਕੰਮ ਕਰਨ ਵਾਲੇ ਸਫਾਈ ਕੰਪਨੀ ਦੇ ਦੋ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਸ਼ਮੂਲੀਅਤ ਦੇ ਸ਼ੱਕ ਵਿਚ ਮੁਅੱਤਲ ਕਰ ਦਿੱਤਾ ਗਿਆ, ਪਰ ਉਨ੍ਹਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਮਨੁੱਖੀ ਤਸਕਰੀ ਦੇ ਸ਼ਿਕਾਰ 43 ਵਿਅਕਤੀਆਂ ਨੂੰ ਕੈਨੇਡਾ ਪੁਲਿਸ ਨੇ ਕਰਵਾਇਆ ਅਜ਼ਾਦ
RELATED ARTICLES

