Breaking News
Home / ਜੀ.ਟੀ.ਏ. ਨਿਊਜ਼ / ਯੂਕਰੇਨੀਅਨਜ਼ ਲਈ ਕੈਨੇਡੀਅਨ ਸਰਕਾਰ ਨੇ ਚਾਰਟਰਡ ਫਲਾਈਟਸ ਦਾ ਕੀਤਾ ਇੰਤਜਾਮ

ਯੂਕਰੇਨੀਅਨਜ਼ ਲਈ ਕੈਨੇਡੀਅਨ ਸਰਕਾਰ ਨੇ ਚਾਰਟਰਡ ਫਲਾਈਟਸ ਦਾ ਕੀਤਾ ਇੰਤਜਾਮ

ਓਟਵਾ/ਬਿਊਰੋ ਨਿਊਜ : ਰੂਸ ਵੱਲੋਂ ਕੀਤੇ ਹਮਲੇ ਤੋਂ ਬਚਣ ਦੀ ਕੋਸ਼ਿਸ਼ ਵਿੱਚ ਲੱਗੇ ਯੂਕਰੇਨੀਅਨਜ਼ ਨੂੰ ਕੈਨੇਡਾ ਲਿਆਉਣ ਲਈ ਤਿੰਨ ਚਾਰਟਰਡ ਜਹਾਜ ਆਉਣ ਵਾਲੇ ਹਫਤਿਆਂ ਵਿੱਚ ਪੋਲੈਂਡ ਤੋਂ ਰਵਾਨਾ ਹੋਣਗੇ।
ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜਰ ਦਾ ਕਹਿਣਾ ਹੈ ਕਿ ਇਹ ਜਹਾਜ਼ 90,000 ਉਨ੍ਹਾਂ ਯੂਕਰੇਨੀਅਨਜ਼ ਲਈ ਹੋਣਗੇ ਜਿਨ੍ਹਾਂ ਨੂੰ ਕੈਨੇਡਾ ਵਾਸਤੇ ਐਮਰਜੈਂਸੀ ਟਰੈਵਲ ਲਈ ਮਨਜੂਰੀ ਦਿੱਤੀ ਗਈ ਹੈ। ਫਰੇਜਰ ਨੇ ਦੱਸਿਆ ਕਿ ਇਹ ਤਿੰਨ ਜਹਾਜ਼ ਪੋਲੈਂਡ ਤੋਂ ਉਡਾਨ ਭਰਨਗੇ ਤੇ ਇਨ੍ਹਾਂ ਵਿੱਚ ਸੀਟਾਂ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਹਿਸਾਬ ਨਾਲ ਤੈਅ ਹੋਣਗੀਆਂ।
ਪਹਿਲੀ ਉਡਾਨ 23 ਮਈ ਨੂੰ ਵਿਨੀਪੈਗ ਲਈ ਰਵਾਨਾ ਹੋਵੇਗੀ, ਦੂਜੀ ਫਲਾਈਟ 29 ਮਈ ਨੂੰ ਮਾਂਟਰੀਅਲ ਲਈ ਰਵਾਨਾ ਹੋਵੇਗੀ ਤੇ ਤੀਜੀ ਫਲਾਈਟ 2 ਜੂਨ ਨੂੰ ਹੈਲੀਫੈਕਸ ਲਈ ਰਵਾਨਾ ਹੋਵੇਗੀ। ਫਰੇਜਰ ਨੇ ਆਖਿਆ ਕਿ ਇਹ ਫਲਾਈਟਸ ਜੰਗ ਤੋਂ ਬਚਣ ਲਈ ਭੱਜ ਰਹੇ ਯੂਕਰੇਨੀਅਨਜ ਲਈ ਉਪਲਬਧ ਕਮਰਸ਼ੀਅਲ ਬਦਲਾਂ ਤੋਂ ਇਲਾਵਾ ਹੋਣਗੀਆਂ ਤੇ ਇਨ੍ਹਾਂ ਨੂੰ ਵਿਸੇਸ ਫੰਡ ਵਿੱਚੋਂ ਸਬਸਿਡੀ ਵੀ ਹਾਸਲ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਫਰਵਰੀ ਦੇ ਅੰਤ ਵਿੱਚ ਜਦੋਂ ਰੂਸ ਵੱਲੋਂ ਪਹਿਲੀ ਵਾਰੀ ਯੂਕਰੇਨ ਉੱਤੇ ਧਾਵਾ ਬੋਲਿਆ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਯੂਕਰੇਨੀਅਨਜ਼ ਕੈਨੇਡਾ ਪਹੁੰਚ ਚੁੱਕੇ ਹਨ ਤੇ ਅਜੇ ਇਹ ਸਪਸਟ ਨਹੀਂ ਹੋ ਸਕਿਆ ਕਿ ਹੋਰ ਕਿੰਨਿਆਂ ਨੇ ਅਜੇ ਇੱਧਰ ਆਉਣਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …