‘ਮੈਂ ਮਾਂ ਦੇ ਕਹਿਣ ‘ਤੇ ਦਾਰੂ ਦਾ ਸਦਾ ਲਈ ਫਾਹਾ ਵੱਢ ਦਿੱਤਾ’
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਤੇ ਆਪਣੀ ਮਾਂ ਦੀ ਹਾਜ਼ਰੀ ਵਿਚ ਮੰਚ ਤੋਂ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਭਾਵੁਕ ਅੰਦਾਜ਼ ਵਿਚ ਕਿਹਾ, ‘ਮੈਂ ਬਾਦਲਾਂ, ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀਆਂ ਅੱਖਾਂ ‘ਚ ਰੜਕਦਾ ਹਾਂ। ਪੁਰਾਣੀਆਂ ਵੀਡੀਓ ਕੱਢ-ਕੱਢ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ।’ ਭਗਵੰਤ ਨੇ ਮੰਨਿਆ ਕਿ ਕਲਾਕਾਰਾਂ ਦੀ ਦੁਨੀਆ ਵਿਚ ਸ਼ਰਾਬ ਵਗੈਰਾ ਚੱਲਦੀ ਰਹਿੰਦੀ ਸੀ, ਪਰ ਮੈਨੂੰ ਹੱਦੋਂ ਵੱਧ ਬਦਨਾਮ ਕੀਤਾ ਜਾਣ ਲੱਗਾ ਸੀ। ਮੇਰੀ ਮਾਂ ਨੇ ਮੇਰੀ ਬਦਨਾਮੀ ਦੇਖ ਕੇ ਕਿਹਾ, ‘ਵੇ ਪੁੱਤ ਪੰਜਾਬ ਖਾਤਰ ਜਿੱਥੇ ਸਭ ਕੁਝ ਛੱਡੀ ਫਿਰਦਾ ਹੈ, ਉਥੇ ਦਾਰੂ ਦਾ ਵੀ ਫਾਹਾ ਵੱਢ ਪਰ੍ਹਾਂ।’ ਉਨ੍ਹਾਂ ਕਿਹਾ ਕਿ ਮੈਂ ਮਾਂ ਦੇ ਕਹਿਣ ‘ਤੇ ਦਾਰੂ ਦਾ ਸਦਾ ਲਈ ਫਾਹਾ ਵੱਢ ਦਿੱਤਾ। ਦੂਜੇ ਪਾਸੇ ਸੁਖਪਾਲ ਖਹਿਰਾ ਦਾ ਕਹਿਣਾ ਸੀ ਕਿ ਬਰਨਾਲਾ ਰੈਲੀ ਤਾਂ ਭਗਵੰਤ ਮਾਨ ਦੀ ਸ਼ਰਾਬ ਛੁਡਾਊ ਰੈਲੀ ਬਣ ਕੇ ਰਹਿ ਗਈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …