-4.1 C
Toronto
Friday, January 2, 2026
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ ਵਿਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ

ਉਨਟਾਰੀਓ ਵਿਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ‘ਚ ਨਾਰਥ ਵੇਅ ਨੇੜੇ ਇਕ ਟਰੱਕ ਨੂੰ ਅੱਗ ਲੱਗਣ ਨਾਲ 2 ਪੰਜਾਬੀਆਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੇ ਹਫ਼ਤੇ (3 ਅਕਤੂਬਰ ਨੂੰ ) ਦੂਰ-ਦੁਰਾਡੇ ਇਲਾਕੇ ‘ਚ ਵਾਪਰਿਆ ਹੋਣ ਕਰਕੇ ਪਹਿਲਾਂ ਮ੍ਰਿਤਕਾਂ ਦੀ ਪਛਾਣ ਨਹੀਂ ਸੀ ਹੋ ਸਕੀ, ਹੁਣ ਮ੍ਰਿਤਕਾਂ ਦੀ ਪਛਾਣ ਰਾਜਿੰਦਰ ਸਿੰਘ ਸਿੱਧੂ (47) ਤੇ ਇੰਦਰਜੀਤ ਸਿੰਘ ਸੋਹੀ (23) ਵਜੋਂ ਸਪੱਸ਼ਟ ਹੋਈ ਹੈ। ਪਤਾ ਲੱਗਾ ਹੈ ਕਿ ਇੰਦਰਜੀਤ ਕੈਨੇਡਾ ‘ਚ ਪੜ੍ਹਾਈ ਕਰਨ ਆਇਆ ਸੀ ਅਤੇ ਪਿਛਲੇ ਮਹੀਨੇ ਹਾਈਵੇਅ ‘ਤੇ ਟਰੱਕ ਚਲਾਉਣ ਲੱਗਾ ਸੀ। ਰਾਜਿੰਦਰ ਸਿੰਘ ਦੀ ਬੇਟੀ ਰਾਜਦੀਪ ਕੌਰ ਸਿੱਧੂ 2016 ਤੋਂ ਕੈਨੇਡਾ ਵਿਚ ਹੈ ਅਤੇ ਕੁਝ ਹਫ਼ਤੇ ਪਹਿਲਾਂ ਹੀ ਪੱਕੀ ਹੋਈ ਸੀ, ਉਸ ਦਾ ਪਿਤਾ 2017 ‘ਚ ਕੈਨੇਡਾ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਲਾਸ਼ਾਂ ਅੱਗ ਨਾਲ ਬੁਰੀ ਤਰ੍ਹਾਂ ਸੜਨ ਕਾਰਨ ਸਸਕਾਰ ਕਰਨ ਯੋਗ ਨਹੀਂ ਬਚੀਆਂ। ਪੁਲਿਸ ਨੂੰ ਇਸ ਮਾਮਲੇ ਵਿਚ ਦਸਤਾਵੇਜਾਂ ਦੀ ਘਾਟ ਕਾਰਨ ਜਾਂਚ ਕਰਨ ਵਿਚ ਦਿੱਕਤ ਆ ਰਹੀ ਹੈ। ਦੋਵੇਂ ਮ੍ਰਿਤਕ ਅਲਬਰਟਾ ਤੋਂ ਬੀ.ਬੀ.ਐਨ. ਟਰਾਂਸਪੋਰਟ ਕੰਪਨੀ ਨਾਲ ਕੰਮ ਕਰਦੇ ਸਨ, ਜਿਸ ਦੇ ਮਾਲਕ ਪੰਜਾਬੀ ਹਨ। ਪਰ ਕੰਪਨੀ ਵਲੋਂ ਪੁਲਿਸ ਨਾਲ ਸਹਿਯੋਗ ਨਹੀਂ ਕੀਤਾ ਜਾ ਰਿਹਾ ਕਿ ਰਾਜਿੰਦਰ ਤੇ ਇੰਦਰਜੀਤ ਉਨ੍ਹਾਂ ਨਾਲ ਕੰਮ ਕਰਦੇ ਸਨ। ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਸੜਕ ਹਾਦਸਿਆਂ ਵਿੱਚ ਮੌਤਾਂ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਵਧ ਰਹੀਆਂ ਹਨ ਕਿਉਂਕਿ ਡਾਲਰ ਕਮਾਉਣ ਦੀ ਕਾਹਲੀ ‘ਚ ਟ੍ਰੇਨਿੰਗ ਦੀ ਘਾਟ ਤੇ ਨਿਯਮਾਂ ਦੀ ਅਣਦੇਖੀ ਹੋ ਰਹੀ ਹੈ।

 

RELATED ARTICLES
POPULAR POSTS