ਬਰੈਂਪਟਨ: ਓਨਟਾਰੀਓ ਦੇ ਬਲੂ ਵਾਟਰ ਬ੍ਰਿੱਜ ਪੋਰਟ ਆਫ ਐਂਟਰੀ ਰਾਹੀਂ ਕਥਿਤ ਤੌਰ ਉੱਤੇ 50 ਕਿੱਲੋ ਕੋਕੀਨ ਸਮਗਲ ਕਰਨ ਦੀ ਕੋਸ਼ਿਸ਼ ਕਰ ਰਹੇ ਬਰੈਂਪਟਨ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵੱਲੋਂ ਸਾਂਝੇ ਤੌਰ ਉੱਤੇ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਵਿੱਚ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ 4 ਦਸੰਬਰ ਨੂੰ ਪੁਆਇੰਟ ਐਡਵਰਡ ਓਨਟਾਰੀਓ ਵਿੱਚ ਬਲੂ ਵਾਟਰ ਬ੍ਰਿੱਜ ਪੋਰਟ ਆਫ ਐਂਟਰੀ ਤੋਂ ਇੱਕ ਕਮਰਸ਼ੀਅਲ ਟਰੱਕ ਕੈਨੇਡਾ ਵਿੱਚ ਦਾਖਲ ਹੋਇਆ ਤੇ ਉਸ ਨੂੰ ਦੋਹਰੀ ਜਾਂਚ ਲਈ ਭੇਜਿਆ ਗਿਆ।
ਜਾਂਚ ਕਰਾਨ ਸੀਬੀਐਸਏ ਦੇ ਅਧਿਕਾਰੀਆਂ ਨੂੰ ਸ਼ੱਕੀ ਕੋਕੀਨ ਦੇ 52 ਕਿੱਲੋ ਦੇ ਡੱਬੇ ਮਿਲੇ। ਬਾਰਡਰ ਕਰੌਸਿੰਗ ਉੱਤੇ ਇਨ੍ਹਾਂ ਡੱਬਿਆਂ ਨੂੰ ਸੀਜ਼ ਕਰ ਲਿਆ ਗਿਆ। ਸੀਬੀਐਸਏ ਤੇ ਆਰਸੀਐਮਪੀ ਨੇ ਬਰੈਂਪਟਨ ਦੇ 27 ਸਾਲਾ ਮਨਪ੍ਰੀਤ ਸਿੰਘ ਦੀ ਪਛਾਣ ਮਸ਼ਕੂਕ ਵਜੋਂ ਕੀਤੀ।
ਉਸ ਖਿਲਾਫ ਕਈ ਚਾਰਜਿਜ਼ ਲਾਏ ਗਏ ਹਨ ਜਿਨ੍ਹਾਂ ਵਿੱਚ ਕੰਟਰੋਲਡ ਡਰੱਗਜ਼ ਐਂਡ ਸਬਸਟਾਂਸਿਜ਼ ਐਕਟ ਤਹਿਤ ਕੋਕੀਨ ਇੰਪੋਰਟ ਕਰਨ ਤੇ ਸਮਗਲਿੰਗ ਲਈ ਕੋਕੀਨ ਆਪਣੇ ਕੋਲ ਰੱਖਣ ਵਰਗੇ ਚਾਰਜਿਜ਼ ਵੀ ਸ਼ਾਮਲ ਹਨ।
50 ਕਿੱਲੋ ਕੋਕੀਨ ਕੈਨੇਡਾ ਲਿਆਉਣ ਦੀ ਕੋਸ਼ਿਸ਼ ਕਰਦਾ ਪੰਜਾਬੀ ਮੁੰਡਾ ਗ੍ਰਿਫਤਾਰ
RELATED ARTICLES