ਓਨਟਾਰੀਓ/ਬਿਊਰੋ ਨਿਊਜ਼ : ਇੱਕ ਰਿਪੋਰਟ ਮੁਤਾਬਕ ਪ੍ਰੀਮੀਅਰ ਡੱਗ ਫੋਰਡ ਵੱਲੋਂ ਅਮਰੀਕਾ ਦੇ ਸਟਾਈਲ ਵਾਲੀਆਂ ਸ਼ਕਤੀਆਂ ਰਾਹੀਂ ਟੋਰਾਂਟੋ ਤੇ ਓਟਵਾ ਦੇ ਮੇਅਰਜ਼ ਦੇ ਹੱਥ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅਹਿਮ ਮੁੱਦਿਆਂ ਉੱਤੇ ਸਿਟੀ ਕਾਊਂਸਲਰਜ਼ ਦੀ ਰਾਇ ਵੀ ਸੀਮਤ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ।
ਜਾਣਕਾਰ ਸੂਤਰ ਵੱਲੋਂ ਫੋਰਡ ਦੀ ਇਸ ਯੋਜਨਾ ਦੀ ਪੁਸ਼ਟੀ ਕੀਤੀ ਗਈ ਪਰ ਇਹ ਵੀ ਦੱਸਿਆ ਗਿਆ ਕਿ ਅਜੇ ਕੈਬਨਿਟ ਕੋਲ ਕੁੱਝ ਨਹੀਂ ਗਿਆ ਤੇ ਇਸ ਯੋਜਨਾ ਵਿੱਚ ਤਬਦੀਲੀ ਵੀ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਮੇਅਰਜ਼ ਦੀਆਂ ਅਹਿਮ ਸ਼ਕਤੀਅਂਾਂ ਸਿਰਫ ਓਟਵਾ ਤੇ ਟੋਰਾਂਟੋ ਦੇ ਮੇਅਰਜ਼ ਨੂੰ ਹੀ ਹਾਸਲ ਹੋਣਗੀਆਂ ਤੇ ਇਨ੍ਹਾਂ ਬਾਰੇ ਆਉਣ ਵਾਲੇ ਹਫਤਿਆਂ ਵਿੱਚ ਜਾਣਕਾਰੀ ਸਾਹਮਣੇ ਆਵੇਗੀ। ਜੇ ਅਜਿਹਾ ਹੁੰਦਾ ਹੈ ਤਾਂ ਸਬੰਧਤ ਮੇਅਰ ਬਜਟ ਸਬੰਧੀ ਅਹਿਮ ਫੈਸਲੇ ਕਾਊਂਸਲ ਦੇ ਸਮਰਥਨ ਤੋਂ ਬਿਨਾਂ ਲੈ ਸਕਣਗੇ।
ਡਗ ਫੋਰਡ ਟੋਰਾਂਟੋ ਤੇ ਓਟਵਾ ਦੇ ਮੇਅਰਾਂ ਨੂੰ ਦੇਣਗੇ ਵਿਸ਼ੇਸ਼ ਸ਼ਕਤੀਆਂ!
RELATED ARTICLES