ਓਨਟਾਰੀਓ/ਬਿਊਰੋ ਨਿਊਜ਼ : ਪਿਛਲੇ ਮਹੀਨੇ ਵਾਅਨ ਵਿੱਚ ਮਾਰੇ ਗਏ ਡਾਕਿਆਂ ਦੇ ਸਬੰਧ ਵਿੱਚ ਯੌਰਕ ਰੀਜਨ ਦੀ ਪੁਲਿਸ ਵੱਲੋਂ 12 ਟੀਨੇਜਰਜ਼ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਜੂਨ ਮਹੀਨੇ ਵਿੱਚ ਕੈਨੇਡਾ ਦੇ ਵੰਡਰਲੈਂਡ ਏਰੀਆ ਵਿੱਚ ਪੁਲਿਸ ਨੂੰ ਇੱਕੋ ਜਿਹੀਆਂ ਘਟਨਾਵਾਂ ਵਾਪਰਨ ਦੀਆਂ ਕਈ ਖਬਰਾਂ ਮਿਲੀਆਂ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਵੀ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਥੀਮ ਪਾਰਕ ਦੇ ਨੇੜੇ, ਸਾਈਡਵਾਕਜ ਤੇ ਪਲਾਜਾ ਵਿੱਚ ਰੌਬਰੀ ਦੀਆਂ ਕਈ ਘਟਨਾਵਾਂ ਉੱਪਰੋ-ਥੱਲੀ ਵਾਪਰੀਆਂ। ਹਰ ਵਾਰੀ ਇਹ ਪਤਾ ਲੱਗਿਆ ਕਿ ਸਾਮ ਦੇ ਸਮੇਂ ਟੀਨੇਜਰਜ਼ ਦਾ ਇੱਕ ਵੱਡਾ ਗਰੁੱਪ ਇੱਕਠਾ ਹੋ ਕੇ ਧਾਵਾ ਬੋਲਦਾ ਹੈ ਤੇ ਡਾਕਾ ਮਾਰ ਕੇ ਚਲਾ ਜਾਂਦਾ ਹੈ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਰਲੀਜ ਅਨੁਸਾਰ ਯੌਰਕ ਰੀਜਨਲ ਪੁਲਿਸ ਨੇ ਕੈਨੇਡਾ ਡੇਅ ਲਾਂਗ ਵੀਕੈਂਡ ਉੱਤੇ ਆਪਰੇਸਨ ਬੀਹੇਵ ਲਾਂਚ ਕੀਤਾ, ਗਸਤ ਵਿੱਚ ਵੀ ਵਾਧਾ ਕੀਤਾ ਗਿਆ ਤੇ ਜਿਨ੍ਹਾਂ ਇਲਾਕਿਆਂ ਵਿੱਚ ਡਾਕੇ ਮਾਰੇ ਜਾ ਰਹੇ ਸਨ ਉੱਥੇ ਵੀ ਪੁਲਿਸ ਵੱਡੀ ਮਾਤਰਾ ਵਿੱਚ ਹਾਜਰ ਰਹਿਣ ਲੱਗੀ। ਇਹ ਸਕੀਮ ਕਾਫੀ ਅਸਰਦਾਰ ਰਹੀ ਤੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੋਈ ਡਾਕਾ ਨਹੀਂ ਮਾਰਿਆ ਗਿਆ ਹੈ।
ਜੂਨ ਵਿੱਚ ਪੁਲਿਸ ਨੇ ਜਨਤਕ ਚੇਤਾਵਨੀ ਜਾਰੀ ਕਰਦਿਆਂ ਅਜਨਬੀਆਂ ਤੋਂ ਸਥਾਨਕ ਰੈਜੀਡੈਂਟਸ ਨੂੰ ਸਾਵਧਾਨ ਰਹਿਣ ਲਈ ਆਖਿਆ ਗਿਆ। ਪੁਲਿਸ ਨੇ ਦੱਸਿਆ ਕਿ ਇਹ ਗਰੁੱਪ ਪਰਸ, ਸ਼ਰਾਬ, ਸਿਗਰਟ ਤੇ ਖਾਣਾ ਤੱਕ ਖੋਹ ਲੈਂਦਾ ਸੀ। ਇਸ ਸਬੰਧ ਵਿੱਚ 12 ਟੀਨੇਜਰਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਉੱਤੇ ਡਾਕਾ ਮਾਰਨ, ਸ਼ਰਾਰਤ ਕਰਨ ਤੇ ਗੜਬੜੀ ਫੈਲਾਉਣ ਵਰਗੇ ਚਾਰਜ਼ਿਜ਼ ਲਾਏ ਗਏ ਹਨ। ਮਸ਼ਕੂਕਾਂ ਦੀ ਉਮਰ 13 ਤੋਂ 17 ਸਾਲ ਦਰਮਿਆਨ ਦੱਸੀ ਜਾਂ ਰਹੀ ਹੈ ਤੇ ਇਹ ਟੋਰਾਂਟੋ, ਮਿਸੀਸਾਗਾ, ਓਕਵਿੱਲ ਤੇ ਯੌਰਕ ਰੀਜਨ ਨਾਲ ਸਬੰਧਤ ਦੱਸੇ ਜਾਂਦੇ ਹਨ। ਇੱਕ 16 ਸਾਲਾ ਲੜਕੇ ਨੂੰ ਜੂਨ ਵਿੱਚ ਇਨ੍ਹਾਂ ਸਭ ਤੋਂ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਇਹ ਆਪਰੇਸ਼ਨ ਗਰਮੀਆਂ ਵਿੱਚ ਜਾਰੀ ਰਹੇਗਾ ਤੇ ਜਾਂਚਕਾਰ ਕੈਨੇਡਾ ਦੇ ਵੰਡਰਲੈਂਡ ਦੀ ਸਕਿਊਰਿਟੀ ਅਤੇ ਬਿਜਨਸ ਓਨਰਜ਼ ਨਾਲ ਰਲ ਕੇ ਜਾਂਚ ਕਰਦੇ ਰਹਿਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …