17.4 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੇ ਆਧੁਨਿਕੀਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ ਲਿਬਰਲ...

ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੇ ਆਧੁਨਿਕੀਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ ਲਿਬਰਲ ਸਰਕਾਰ : ਰੂਬੀ ਸਹੋਤਾ

Parvasi News, Canada, World
ਸਾਡੀ ਲਿਬਰਲ ਸਰਕਾਰ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦਾ ਆਧੁਨਿਕੀਕਰਨ ਕਰਨ ਲਈ ਜ਼ੋਰ ਲਾ ਰਹੀ ਹੈ। ਇਹ ਗੱਲ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਆਖੀ। ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਵੱਲੋਂ ਇਮੀਗੇ੍ਰਸ਼ਨ, ਰਫਿਊਜੀ ਤੇ ਸਿਟੀਜ਼ਨਸਿ਼ਪ ਕੈਨੇਡਾ ਲਈ ਤੇਜ਼ ਪ੍ਰੋਸੈਸਿੰਗ ਟਾਈਮ ਤੇ ਕਲਾਇੰਟ ਨੂੰ ਦਿੱਤੇ ਜਾਣ ਵਾਲੇ ਬਿਹਤਰ ਸਹਿਯੋਗ ਦੀ ਪੈਰਵੀ ਕੀਤੀ ਜਾ ਰਹੀ ਹੈ।ਸਹੋਤਾ ਨੇ ਆਖਿਆ ਕਿ ਇਮੀਗ੍ਰੇਸ਼ਨ ਕੈਨੇਡੀਅਨ ਅਰਥਚਾਰੇ ਦਾ ਇੰਜਣ ਹੈ, ਇਹ ਲੇਬਰ ਦੀ ਘਾਟ ਨੂੰ ਖ਼ਤਮ ਕਰਨ ਤੇ ਸਾਡੀਆਂ ਕਮਿਊਨਿਟੀਜ਼ ਨੂੰ ਪੱਲਰਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਆਖਿਆ ਕਿ ਭਾਵੇਂ ਇੱਕਲੇ ਸਾਲ 2021 ਵਿੱਚ ਹੀ ਕੈਨੇਡਾ ਵੱਲੋਂ ਵੱਡੀ ਗਿਣਤੀ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਗਿਆ ਪਰ ਸਰਹੱਦੀ ਪਾਬੰਦੀਆਂ ਤੇ ਮਹਾਂਮਾਰੀ ਨਾਲ ਸਬੰਧਤ ਕਾਰਕਾਂ ਨੇ ਕਈ ਬਿਨੈਕਾਰਾਂ ਲਈ ਦੇਰ ਕੀਤੀ ਤੇ ਉਨ੍ਹਾਂ ਦੀਆਂ ਅਰਜ਼ੀਆਂ ਸਬੰਧੀ ਉਡੀਕ ਦੇ ਸਮੇਂ ਵਿੱਚ ਵਾਧਾ ਕੀਤਾ। ਰੂਬੀ ਸਹੋਤਾ ਨੇ ਆਖਿਆ ਕਿ ਅੱਂਜ ਸਾਡੇ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਵੱਲੋਂ ਕਲਾਇੰਟਸ ਦੇ ਤਜਰਬੇ ਵਿੱਚ ਸੁਧਾਰ ਕਰਨ ਤੇ ਇਮੀਗ੍ਰੇਸ਼ਨ ਸਿਸਟਮ ਨੂੰ ਆਧੁਨਿਕ ਰੰਗਤ ਦੇਣ ਦਾ ਐਲਾਨ ਕੀਤਾ ਗਿਆ। ਇਹ ਮਾਪਦੰਡ ਸਾਡੇ ਕਲਾਇੰਟਸ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਕੇ ਪੇਸ਼ ਕੀਤੇ ਗਏ ਹਨ।ਇਨ੍ਹਾਂ ਰਾਹੀਂ ਪ੍ਰੋਸੈਸਿੰਗ ਸਿਸਟਮ ਵਿੱਚ ਵੀ ਸੁਧਾਰ ਕੀਤਾ ਜਾਵੇਗਾ।ਉਨ੍ਹਾਂ ਆਖਿਆ ਕਿ ਮਹਾਂਮਾਰੀ ਕਾਰਨ ਸਾਡੇ ਕਈ ਹੁਨਰਮੰਦ ਤੇ ਸਕਿੱਲਡ ਨਿਊਕਮਰਜ਼ ਨੂੰ ਲੰਮੀ ੳਡੀਕ ਕਰਨੀ ਪਈ।ਇਕਨੌਕਿਮ ਐਂਡ ਫਿਸਕਲ ਅਪਡੇਟ 2021 ਵਿੱਚ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਹੋਣ ਵਾਲੀ ਦੇਰ ਨੂੰ ਘਟਾਉਣ ਲਈ ਕੈਨੇਡਾ ਸਰਕਾਰ ਵੱਲੋਂ ਨਵੇਂ ਫੰਡਾਂ ਵਜੋਂ 85 ਮਿਲੀਅਨ ਡਾਲਰ ਦਾ ਪ੍ਰਸਤਾਵ ਰੱਖਿਆ ਗਿਆ ਹੈ।

 

RELATED ARTICLES
POPULAR POSTS