8.3 C
Toronto
Thursday, October 30, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਵਾਸੀ ਕੋਵਿਡ-19 ਤੋਂ ਪਹਿਲਾਂ ਵਰਗੀ ਜਿ਼ੰਦਗੀ ਵੱਲ ਪਰਤਣ ਦੇ ਚਾਹਵਾਨ :...

ਓਨਟਾਰੀਓ ਵਾਸੀ ਕੋਵਿਡ-19 ਤੋਂ ਪਹਿਲਾਂ ਵਰਗੀ ਜਿ਼ੰਦਗੀ ਵੱਲ ਪਰਤਣ ਦੇ ਚਾਹਵਾਨ : ਫੋਰਡ

ਕੋਵਿਡ-19 ਲਾਕਡਾਊਨਜ਼ ਨੂੰ ਖ਼ਤਮ ਕਰਨ ਲਈ ਪ੍ਰੀਮੀਅਰ ਡੱਗ ਫੋਰਡ ਵੱਲੋਂ ਪ੍ਰਗਟਾਏ ਵਿਚਾਰਾਂ ਉੱਤੇ ਕੁਈਨਜ਼ ਪਾਰਕ ਵਿੱਚ ਵਿਰੋਧੀ ਧਿਰਾਂ ਵੱਲੋਂ ਵੀ ਸਹਿਮਤੀ ਪ੍ਰਗਟਾਈ ਗਈ। ਸੋਮਵਾਰ ਨੂੰ ਇੱਕ ਲਿਖਤੀ ਬਿਆਨ ਵਿੱਚ ਫੋਰਡ ਨੇ ਆਖਿਆ ਕਿ ਸਾਰੇ ਓਨਟਾਰੀਓ ਵਾਸੀ ਇਸ ਮਹਾਂਮਾਰੀ ਤੋਂ ਖਹਿੜਾ ਛੁਡਾਉਣ ਤੇ ਕੋਵਿਡ-19 ਤੋਂ ਪਹਿਲਾਂ ਵਰਗੀ ਜਿ਼ੰਦਗੀ ਵੱਲ ਪਰਤਣ ਦੇ ਚਾਹਵਾਨ ਹਨ। ਇਸ ਤੋਂ ਪਹਿਲਾਂ ਪੀਟਰਬਰੋ, ਓਨਟਾਰੀਓ ਵਿੱਚ ਇੱਕ ਲੋਕਲ ਰੇਡੀਓ ਸਟੇਸ਼ਨ ਉੱਤੇ ਗੱਲ ਕਰਦਿਆਂ ਸ਼ੁੱਕਰਵਾਰ ਨੂੰ ਫੋਰਡ ਨੇ ਆਖਿਆ ਸੀ ਕਿ ਸਾਨੂੰ ਇਸ ਵਾਇਰਸ ਨਾਲ ਜਿਊਣਾ ਸਿੱਖਣਾ ਹੋਵੇਗਾ ਤੇ ਹਾਲਾਤ ਨੂੰ ਆਮ ਵਰਗਾ ਕਰਨਾ ਹੋਵੇਗਾ। ਫੋਰਡ ਦੇ ਇਹ ਬਿਆਨ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਨਾਲ ਕਾਫੀ ਹੱਦ ਤੱਕ ਮੇਲ ਖਾਂਦੇ ਹਨ, ਜਿਨ੍ਹਾਂ ਨੇ ਆਖਰੀ ਵੀਰਵਾਰ ਇਹ ਆਖਿਆ ਸੀ ਕਿ ਸਮਾਂ ਆ ਗਿਆ ਹੈ ਕਿ ਅਸੀਂ ਕੋਵਿਡ-19 ਨਾਲ ਰਹਿਣਾ ਸਿੱਖ ਲਈਏ।ਮੂਰ ਵੱਲੋਂ ਕੋਵਿਡ-19 ਵੈਕਸੀਨਜ਼ ਤੇ ਨਵੀਆਂ ਐਂਟੀਵਾਇਰਲ ਦਵਾਈਆਂ ਨੂੰ ਹੀ ਇਸ ਤਰ੍ਹਾਂ ਦੀ ਸੋਚ ਲਈ ਜਿੰਮੇਵਾਰ ਦੱਸਿਆ ਗਿਆ। ਸੋਮਵਾਰ ਨੂੰ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਵੀ ਆਖਿਆ ਕਿ ਉਹ ਪਿਛਲੀ ਵਾਰੀ ਵੀ ਲਾਕਡਾਊਨ ਨਹੀਂ ਸਨ ਚਾਹੁੰਦੇ।ਸਗੋਂ ਉਹ ਤਾਂ ਕੋਈ ਲਾਕਡਾਊਨ ਨਹੀਂ ਸਨ ਚਾਹੁੰਦੇ।ਐਨਡੀਪੀ ਆਗੂ ਕੈਥਰੀਨ ਫਾਈਫ ਨੇ ਆਖਿਆ ਕਿ ਹੁਣ ਲਾਕਡਾਊਨਜ਼ ਤੋਂ ਲੋਕ ਅੱਕ ਚੁੱਕੇ ਹਨ ਤੇ ਇਹ ਪਰੇਸ਼ਾਨੀ ਸਹੀ ਵੀ ਹੈ। ਜਿ਼ਕਰਯੋਗ ਹੈ ਕਿ ਸੋਮਵਾਰ ਤੋਂ ਓਨਟਾਰੀਓ ਵਿੱਚ ਰੈਸਟੋਰੈਂਟਸ, ਜਿੰਮਜ਼ ਤੇ ਥਿਏਟਰ ਮੁੜ ਖੁੱਲ੍ਹ ਗਏ ਤੇ ਹੋਰਨਾਂ ਪਬਲਿਕ ਹੈਲਥ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਗਈ।

RELATED ARTICLES
POPULAR POSTS