ਬਰੈਂਪਟਨ : ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ ਜਾਗਰੂਕਤਾ ਫੈਲਾਉਣ ਲਈ ਡਾਕਟਰਾਂ, ਵਕੀਲਾਂ, ਹੈਲਥਕੇਅਰ ਪ੍ਰੋਫੈਸ਼ਨਲਜ਼, ਕਾਰੋਬਾਰੀ ਆਗੂਆਂ ਤੇ ਵਾਲੰਟੀਅਰਜ਼ ਵੱਲੋਂ ਸਾਂਝੇ ਤੌਰ ਉੱਤੇ ਕੈਨੇਡੀਅਨ ਸਾਊਥ ਏਸ਼ੀਅਨ ਕੋਵਿਡ-19 ਟਾਸਕਫੋਰਸ ਤਿਆਰ ਕੀਤੀ ਗਈ ਹੈ। ਇਹ ਗੈਰ ਸਿਆਸੀ ਆਰਗੇਨਾਈਜ਼ੇਸ਼ਨ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਜਾਗਰੂਕਤਾ ਫੈਲਾਉਣ ਉੱਤੇ ਕੇਂਦਰਿਤ ਹੈ। ਇਹ ਟੀਚਾ ਲੋਕਾਂ ਨੂੰ ਸਿੱਖਿਅਤ ਕਰਕੇ ਤੇ ਜਾਗਰੂਕ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਹਾਸ਼ੀਏ ਉੱਤੇ ਮੌਜੂਦ ਆਬਾਦੀ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਇਸ ਟਾਸਕਫੋਰਸ ਵੱਲੋਂ ਸਰਕਾਰਾਂ ਦੇ ਸਾਰੇ ਪੱਧਰਾਂ ਨੂੰ ਪਹੁੰਚ ਵਿੱਚ ਆਉਣ ਵਾਲੇ ਹੱਲ ਕੱਢਣ ਲਈ ਆਖਿਆ ਗਿਆ ਹੈ। ਸਾਊਥ ਏਸ਼ੀਅਨ ਕਮਿਊਨਿਟੀ ਪੀਲ ਦੀ ਕੁੱਲ ਆਬਾਦੀ ਦਾ ਇੱਕ ਤਿਹਾਈ ਹਿੱਸਾ ਹੈ। ਪਰ ਇਸ ਸਮੇਂ ਇੱਥੇ ਮਿਲੇ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚੋਂ ਅੱਧੇ ਦੇ ਲੱਗਭਗ ਇਸ ਕਮਿਊਨਿਟੀ ਨਾਲ ਹੀ ਸਬੰਧਤ ਹਨ। ਇੱਥੇ ਦੱਸਣਾ ਬਣਦਾ ਹੈ ਕਿ ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਬਹੁਤੇ ਮੈਂਬਰ ਅਸੈਂਸ਼ੀਅਲ ਵਰਕਰਜ਼ ਹਨ ਤੇ ਕੈਨੇਡੀਅਨਾਂ ਨੂੰ ਹਾਈ ਰਿਸਕ ਏਰੀਆ ਵਿੱਚ ਜਾ ਕੇ ਫੂਡ ਸਪਲਾਈ, ਹੈਲਥਕੇਅਰ ਦੇ ਨਾਲ ਨਾਲ ਟਰਾਂਸਪੋਰਟੇਸ਼ਨ ਤੇ ਲਾਜੀਸਟਿਕਸ ਆਦਿ ਵੀ ਸਪਲਾਈ ਕਰਦੇ ਹਨ। ਕਈ ਅਜਿਹੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਸਿਹਤ ਪੱਖੋਂ ਹਾਲਾਤ ਬਹੁਤੇ ਵਧੀਆ ਨਹੀਂ ਹਨ। ਇਸ ਟਾਸਕਫੋਰਸ ਦੇ ਸਹਿ ਬਾਨੀ ਡਾ. ਰਾਜ ਗਰੇਵਾਲ ਤੇ ਡਾ. ਸਿਮਰਪ੍ਰੀਤ ਸੰਧਾਵਾਲੀਆ ਨੇ ਆਖਿਆ ਕਿ ਮੁੱਖ ਧਾਰਾ ਨਾਲ ਜੁੜੇ ਪਬਲਿਕ ਹੈਲਥ ਮੈਸੇਜਿੰਗ ਦੇ ਢੰਗ ਸਾਊਥ ਏਸ਼ੀਅਨ ਕਮਿਊਨਿਟੀਜ਼ ਵਿੱਚ ਕੋਵਿਡ-19 ਦੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰਨ ਵਿੱਚ ਗੈਰ ਅਸਰਦਾਰ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …