ਮੁੰਬਈ/ਬਿਊਰੋ ਨਿਊਜ਼ : ਮੁੰਬਈ ਦੀ ਇਕ ਅਦਾਲਤ ਨੇ ਹਾਸਰਸ ਕਲਾਕਾਰ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਜਿਨ੍ਹਾਂ ਨੂੰ ਐਨ.ਸੀ.ਬੀ. ਨੇ ਉਨ੍ਹਾਂ ਦੇ ਘਰ ਤੋਂ ਨਸ਼ਾ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਨੂੰ 4 ਦਸੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਐਨ. ਸੀ. ਬੀ. ਨੇ ਸੁਬੁਰਬਨ ਅੰਧੇਰੀ ਵਿਚ ਉਨ੍ਹਾਂ ਦੇ ਘਰ ਤੋਂ ਗਾਂਜਾ ਮਿਲਣ ਦੇ ਬਾਅਦ ਭਾਰਤੀ ਨੂੰ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਉਸਦੇ ਪਤੀ ਨੂੰ ਬਾਅਦ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਸ ਜੋੜੇ ਨੂੰ ਮੈਜਿਸਟ੍ਰੇਟ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਐਨ.ਸੀ.ਬੀ. ਦੇ ਵਕੀਲ ਅਤੁਲ ਸਰਪਾਂਡੇ ਨੇ ਕਿਹਾ ਕਿ ਅਦਾਲਤ ਨੇ 4 ਦਸੰਬਰ ਤੱਕ ਦੋਵਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐਨ.ਸੀ.ਬੀ. ਨੇ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਤੋਂ 86.5 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ।
ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ
ਮੁੰਬਈ : ਮੁੰਬਈ ਦੀ ਇੱਕ ਅਦਾਲਤ ਨੇ ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ਵਿਚ ਕਾਮੇਡੀਅਨ ਭਾਰਤੀ ਸਿੰਘ ਤੇ ਉਸਦੇ ਪਤੀ ਹਰਸ਼ ਲਿੰਬਾਚੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਮੈਜਿਸਟਰੇਟ ਨੋ ਦੋਵਾਂ ਨੂੰ 15000-15000 ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਹੈ। ਐੱਨਸੀਬੀ ਨੇ ਨੀਮ ਸ਼ਹਿਰੀ ਇਲਾਕੇ ਅੰਧੇਰੀ ਵਿਚ ਦੋਵਾਂ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
ਭਾਰਤੀ ਸਿੰਘ ਦੇ ਸਾਥੀ ਕਲਾਕਾਰਾਂ ਨੂੰ ਨਹੀਂ ਹੋ ਰਿਹਾ ਯਕੀਨ
ਅੰਮ੍ਰਿਤਸਰ : ਟੈਲੀਵੀਜ਼ਨ, ਸਟੇਜ ਰਾਹੀਂ ਲੋਕਾਂ ਨੂੰ ਹਸਾ ਹਸਾ ਕੇ ਢਿੱਡੀ ਪੀੜਾਂ ਪਾਉਣ ਵਾਲੀ ਅੰਮ੍ਰਿਤਸਰ ਦੀ ਜੰਮਪਲ ਭਾਰਤੀ ਸਿੰਘ ਦੇ ਮੁੰਬਈ ਵਿਚ ਗਾਂਜੇ ਸਬੰਧੀ ਕੇਸ ਵਿਚ ਨਾਮ ਸਾਹਮਣੇ ਆਉਣ ਨਾਲ ਉਸ ਦੇ ਘਰ ਤੇ ਆਂਢ-ਗੁਆਂਢ ਵਿਚ ਰਹਿੰਦੇ ਲੋਕਾਂ, ਉਸ ਨਾਲ ਥੀਏਟਰ ਕਰਨ ਅਤੇ ਹੋਰ ਉਸ ਨਾਲ ਜਾਣ ਪਹਿਚਾਣ ਰੱਖਣ ਵਾਲੇ ਵਿਅਕਤੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਅਤੇ ਇਸ ਨੂੰ ਵੱਖ-ਵੱਖ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।
ਭਾਰਤੀ ਨੂੰ ਬਦਨਾਮ ਕਰਨ ਦੀ ਸਾਜਿਸ਼ ਹੋ ਸਕਦੀ ਹੈ : ਬਰਾੜ : ਭਾਰਤੀ ਸਿੰਘ ਦੇ ਕਲਾ ਮੰਦਰ ਵਜੋਂ ਰੁਤਬਾ ਰੱਖਣ ਵਾਲੇ ਸਥਾਨ ਪੰਜਾਬ ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ ਨੇ ਕਿਹਾ ਕਿ ਭਾਰਤੀ ਸਿੰਘ ‘ਤੇ ਜੋ ਦੋਸ਼ ਲੱਗੇ ਹਨ ਉਹ ਨਾ ਮੰਨਣਯੋਗ ਹਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …