Breaking News
Home / ਜੀ.ਟੀ.ਏ. ਨਿਊਜ਼ / ਫੋਰਡ ਸਰਕਾਰ ਮਿਊਂਸਪੈਲਟੀਜ਼ ਨੂੰ 695 ਮਿਲੀਅਨ ਡਾਲਰ ਦੀ ਦੇਵੇਗੀ ਮਦਦ

ਫੋਰਡ ਸਰਕਾਰ ਮਿਊਂਸਪੈਲਟੀਜ਼ ਨੂੰ 695 ਮਿਲੀਅਨ ਡਾਲਰ ਦੀ ਦੇਵੇਗੀ ਮਦਦ

ਇਸ ਮਦਦ ਨਾਲ ਸਿਟੀ ਨੂੰ ਮਿਲੇਗਾ ਵੱਡਾ ਹੁਲਾਰਾ : ਜੌਹਨ ਟੋਰੀ
ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਨਾਲ ਜੁੜੇ ਖਰਚਿਆਂ ਨੂੰ ਪੂਰਾ ਕਰਨ ਲਈ ਓਨਟਾਰੀਓ ਦੀਆਂ ਮਿਊਂਸਪੈਲਿਟੀਜ਼ ਨੂੰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 695 ਮਿਲੀਅਨ ਡਾਲਰ ਦੀ ਵਾਧੂ ਮਦਦ ਮੁਹੱਈਆ ਕਰਵਾਈ ਜਾਵੇਗੀ। ਇਹ ਖੁਲਾਸਾ ਪ੍ਰੋਵਿੰਸ ਦੇ ਮਿਊਂਸਪਲ ਮਾਮਲਿਆਂ ਬਾਰੇ ਮੰਤਰੀ ਨੇ ਕੀਤਾ।
ਇਹ ਫੰਡਿੰਗ ਇਸ ਸਾਲ ਓਟਵਾ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਦਰਮਿਆਨ ਹੋਏ ਸੇਫ ਰੀਸਟਾਰਟ ਸਮਝੌਤੇ ਦਾ ਹੀ ਹਿੱਸਾ ਹੈ। ਮਿਊਂਸਪਲ ਅਫੇਅਰਜ਼ ਮੰਤਰੀ ਸਟੀਵ ਕਲਾਰਕ ਨੇ ਆਖਿਆ ਕਿ 399 ਮਿਲੀਅਨ ਡਾਲਰ ਮਹਾਂਮਾਰੀ ਦੀ ਸਭ ਤੋਂ ਵੱਧ ਮਾਰ ਝੱਲ ਰਹੀਆਂ 48 ਮਿਊਂਸਪੈਲਿਟੀਜ਼ ਨੂੰ ਮੁਹੱਈਆ ਕਰਵਾਈ ਜਾਵੇਗੀ। ਜਦਕਿ ਬਾਕੀ 299 ਮਿਲੀਅਨ ਡਾਲਰ ਪ੍ਰੋਵਿੰਸ ਦੀਆਂ 444 ਕਮਿਊਨਿਟੀਜ਼ ਵਿੱਚ ਵੰਡ ਦਿੱਤੇ ਜਾਣਗੇ।
ਉਨ੍ਹਾਂ ਆਖਿਆ ਕਿ ਇਸ ਵਾਧੂ ਫੰਡਿੰਗ ਨਾਲ ਮਿਊਂਸਪੈਲਿਟੀਜ਼ ਪੱਕੇ ਪੈਰੀਂ ਹੋ ਜਾਣਗੀਆਂ ਤੇ ਸਾਲ 2021 ਦੀ ਸ਼ੁਰੂਆਤ ਬਿਹਤਰ ਵਿੱਤੀ ਸਥਿਤੀ ਨਾਲ ਕਰ ਸਕਣਗੀਆਂ।
ਜ਼ਿਕਰਯੋਗ ਹੈ ਕਿ ਓਨਟਾਰੀਓ ਦੇ ਮਿਊਂਸਪਲ ਆਗੂਆਂ ਵੱਲੋਂ ਪਿਛਲੇ ਕੁੱਝ ਹਫਤਿਆਂ ਤੋਂ ਇਸ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਘਾਟੇ ਤੋਂ ਬਚਿਆ ਜਾ ਸਕੇ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਇਸ ਫੰਡਿੰਗ ਨਾਲ ਸਿਟੀ ਨੂੰ ਕਾਫੀ ਹੁਲਾਰਾ ਮਿਲੇਗਾ। ਕਲਾਰਕ ਨੇ ਆਖਿਆ ਕਿ ਪ੍ਰੋਵਿੰਸ ਫੈਡਰਲ ਸਰਕਾਰ ਤੇ ਕਮਿਊਨਿਟੀਜ਼ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਮਹਾਂਮਾਰੀ ਦੇ ਅਰਥਚਾਰੇ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਗੱਲ ਜਾਰੀ ਰੱਖੇਗੀ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਹਰ ਪੱਖੋਂ ਮਿਊਂਸਪੈਲਿਟੀਜ਼ ਦੀ ਮਦਦ ਕਰਦੇ ਰਹਾਂਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …