ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਤਿੰਨ ਸਭ ਤੋਂ ਵੱਡੇ ਸਕੂਲ ਬੋਰਡਜ਼ ਵੱਲੋਂ ਆਪਣੇ ਸਕੂਲ ਪਲੈਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪਰ ਇੱਕ ਤਿਹਾਈ ਬੱਚਿਆਂ ਦੇ ਮਾਪੇ ਉਨਾਂ ਨੂੰ ਸਕੂਲ ਭੇਜਣ ਲਈ ਰਾਜ਼ੀ ਨਹੀਂ ਹਨ। ਓਟਵਾ, ਟੋਰਾਂਟੋ ਤੇ ਦਰਹਾਮ ਰੀਜਨ ਦੇ ਬੋਰਡਜ਼ ਦਾ ਕਹਿਣਾ ਹੈ ਕਿ ਮਾਪਿਆਂ ਵੱਲੋਂ ਦਿੱਤੇ ਗਏ ਸੰਕੇਤ ਅਨੁਸਾਰ 70 ਫੀ ਸਦੀ ਵਿਦਿਆਰਥੀ ਸਤੰਬਰ ਵਿੱਚ ਸਕੂਲ ਆ ਕੇ ਪੜਾਈ ਕਰਨ ਲਈ ਤਿਆਰ ਹਨ। ਪਰ ਬੋਰਡਜ਼ ਨੇ ਇਹ ਵੀ ਪਾਇਆ ਕਿ ਉਨਾਂ ਵੱਲੋਂ ਬੈਕ ਟੂ ਸਕੂਲ ਪਲੈਨਜ਼ ਵਿੱਚ ਐਡਜਸਟਮੈਂਟ ਤੋਂ ਬਾਅਦ ਮਾਪੇ ਆਪਣੀ ਰਾਇ ਬਦਲ ਵੀ ਸਕਦੇ ਹਨ।
ਓਟਵਾ ਕਾਰਲਟਨ ਡਿਸਟ੍ਰਿਕਟ ਸਕੂਲ ਬੋਰਡ ਦੇ ਟਰਸਟੀ ਮਾਰਕ ਫਿਸ਼ਰ ਨੇ ਆਖਿਆ ਕਿ ਐਨੀ ਸਾਰੀ ਜਾਣਕਾਰੀ ਮਿਲਣ ਕਾਰਨ ਮਾਪਿਆਂ ਲਈ ਤੇ ਬੋਰਡ ਲਈ ਇਹ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ ਕਿ ਕੀ ਫੈਸਲਾ ਲਿਆ ਜਾਵੇ। ਇਸ ਤੋਂ ਇਲਾਵਾ ਦੋ, ਤਿੰਨ ਜਾ ਚਾਰ ਹਫਤਿਆ ਵਿੱਚ ਨਵੇਂ ਸਕੂਲ ਸਿਸਟਮ ਦਾ ਡਿਜ਼ਾਈਨ ਤਿਆਰ ਕਰਨਾ ਕਾਫੀ ਮੁਸ਼ਕਲ ਹੈ। ਓਟਵਾ ਕਾਰਲਟਨ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ 91 ਫੀ ਸਦੀ ਮਾਪਿਆਂ ਵੱਲੋਂ ਉਨਾਂ ਦੇ ਸਰਵੇਅ ਵਿੱਚ ਹਿੱਸਾ ਲਿਆ ਗਿਆ ਤੇ ਉਨਾਂ ਆਖਿਆ ਕਿ 73 ਫੀ ਸਦੀ ਵਿਦਿਆਰਥੀ ਸਕੂਲ ਪਰਤਣਗੇ ਜਦਕਿ 27 ਫੀ ਸਦੀ ਘਰ ਤੋਂ ਹੀ ਪੜਾਈ ਕਰਨ ਦੇ ਹੱਕ ਵਿੱਚ ਹਨ। ਇਸ ਦੌਰਾਨ 78.5 ਫੀ ਸਦੀ ਹਾਈ ਸਕੂਲ ਵਿਦਿਆਰਥੀਆਂ ਨੇ ਉਸ ਮਾਡਲ ਲਈ ਹਾਂ ਕੀਤੀ ਜਿਸ ਵਿੱਚ ਅੱਧਾ ਟਾਈਮ ਸਕੂਲ ਵਿੱਚ ਤੇ ਬਾਕੀ ਦਾ ਅੱਧਾ ਘਰ ਤੋਂ ਪੜਾਈ ਕਰਨ ਦੀ ਹਾਮੀ ਭਰੀ ਜਦਕਿ 21.5 ਫੀ ਸਦੀ ਨੇ ਪੂਰਾ ਸਮਾਂ ਘਰ ਤੋਂ ਪੜਾਈ ਕਰਨ ਦੀ ਮੰਸ਼ਾ ਜਤਾਈ। ਦਰਹਾਮ ਡਿਸਟ੍ਰਿਕਟ ਸਕੁਲ ਬੋਰਡ ਦੇ 19.5 ਫੀ ਸਦੀ ਵਿਦਿਆਰਥੀਆਂ ਨੇ ਘਰ ਤੋਂ ਹੀ ਪੜਾਈ ਕਰਨ ਦਾ ਫੈਸਲਾ ਕੀਤਾ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ 71 ਫੀ ਸਦੀ ਐਲੀਮੈਂਟਰੀ ਵਿਦਿਆਰਥੀ ਸਕੂਲਾਂ ਵਿੱਚ ਪਰਤਣਗੇ ਜੇ ਕਲਾਸਾਂ ਦਾ ਆਕਾਰ ਨਹੀਂ ਘਟਾਇਆ ਜਾਂਦਾ ਤਾਂ ਵੀ ਜਦਕਿ ਜੇ ਕਲਾਸਾਂ ਦਾ ਆਕਾਰ ਘਟਾਇਆ ਜਾਂਦਾ ਹੈ ਤਾਂ 78 ਫੀ ਸਦੀ ਵਿਦਿਆਰਥੀ ਸਕੂਲ ਪਰਤਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …