Breaking News
Home / ਜੀ.ਟੀ.ਏ. ਨਿਊਜ਼ / ਕੋਰੋਨਾ ਕਾਰਨ ਦੇਰੀ ਨਾਲ ਖੁੱਲ੍ਹੇਗਾ ਕੈਨੇਡਾ ‘ਚ ਬਣਿਆ ਪਹਿਲੇ ਸਿੱਖ ਫੌਜੀ ਦੇ ਨਾਂ ਦਾ ਸਕੂਲ

ਕੋਰੋਨਾ ਕਾਰਨ ਦੇਰੀ ਨਾਲ ਖੁੱਲ੍ਹੇਗਾ ਕੈਨੇਡਾ ‘ਚ ਬਣਿਆ ਪਹਿਲੇ ਸਿੱਖ ਫੌਜੀ ਦੇ ਨਾਂ ਦਾ ਸਕੂਲ

ਬਰੈਂਪਟਨ : ਕੈਨੇਡਾ ਦੀ ਫੌਜ ਵੱਲੋਂ ਲੜੇ ਪਹਿਲੇ ਸਿੱਖ ਬੁੱਕਮ ਸਿੰਘ ਦੇ ਨਾਂ ‘ਤੇ ਬਣਿਆ ਬਰੈਂਪਟਨ ਦੇ ਪੀਲ ਇਲਾਕੇ ਦਾ ਸਕੂਲ ਕੋਰੋਨਾ ਕਾਰਨ ਡਿਲੇਅ ਹੋ ਰਿਹਾ ਹੈ। ਇਹ ਸਕੂਲ ਸਤੰਬਰ 2020 ਵਿੱਚ ਸ਼ੁਰੂ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਇਮਾਰਤ ਦੇ ਨਿਰਮਾਣ ‘ਚ ਵਿਘਨ ਪੈ ਗਿਆ ਅਤੇ ਹੁਣ ਇਹ ਸਕੂਲ ਜਨਵਰੀ 2021 ‘ਚ ਸ਼ੁਰੂ ਕੀਤਾ ਜਾਵੇਗਾ। ਇਹ ਸਕੂਲ ਕਿੰਡਰ ਗਾਰਡਨ ਤੋਂ ਲੈ ਕੇ ਅੱਠਵੀਂ ਗਰੇਡ-ਏ ਤੱਕ ਹੋਵੇਗਾ। ਜਾਣਕਾਰੀ ਲਈ ਦੱਸਦੇਈਏ ਕਿ ਬੁੱਕਮ ਸਿੰਘ ਪੰਜਾਬ ਦੇ ਮਾਹਿਲਪੁਰ ਇਲਾਕੇ ਨਾਲ ਸਬੰਧ ਰੱਖਦੇ ਨੇ ਅਤੇ ਉਹ ਕੈਨੇਡਾ ਦੀ ਫੌਜ ‘ਚ ਸਿਪਾਹੀ ਜਾਂ ਪ੍ਰਾਈਵੇਟ ਵਜੋਂ ਸ਼ਾਮਿਲ ਹੋਏ ਸਨ। ਪਹਿਲੇ ਵਿਸ਼ਵ ਯੁੱਧ ਦੌਰਾਨ ਕੁੱਲ 9 ਸਿੱਖ ਫੌਜੀਆਂ ਨੇ ਕੈਨੇਡਾ ਵੱਲੋਂ ਜੰਗ ਲੜੀ ਸੀ ਅਤੇ ਬੁੱਕਮ ਸਿੰਘ ਉਨ੍ਹਾਂ 9 ਸਿੱਖ ਫੌਜੀਆਂ ਵਿੱਚੋਂ ਪਹਿਲੇ ਸਿੱਖ ਸਨ ਜੋ ਫੌਜ ‘ਚ ਭਰਤੀ ਹੋ ਕੇ ਪਹਿਲੇ ਵਿਸ਼ਵ ਯੁੱਧ ‘ਚ ਕੈਨੇਡਾ ਵੱਲੋਂ ਲੜੇ ਸਨ। ਬੁੱਕਮ ਸਿੰਘ ਦੀ ਉਮਰ ਸਿਰਫ 14 ਸਾਲ ਦੀ ਸੀ ਜਦੋਂ ਉਹ ਕੈਨੇਡਾ ‘ਚ ਕੰਮ ਦੀ ਭਾਲ ‘ਚ ਪਹਿਲੀ ਵਾਰ ਵੈਨਕੂਵਰ ਪਹੁੰਚੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਫੌਜ ‘ਚ ਭਰਤੀ ਲਈ ਅਤੇ ਕੈਨੇਡਾ ਵੱਲੋਂ ਪਹਿਲੇ ਵਿਸ਼ਵ ਯੁੱਧ ‘ਚ ਭਾਗ ਲਿਆ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …