Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚੋਂ ਫੜੇ ਪੰਜ ਪੰਜਾਬੀਆਂ ਉਤੇ ਨਜਾਇਜ਼ ਅਸਲਾ ਰੱਖਣ ਦਾ ਲੱਗਾ ਚਾਰਜ

ਬਰੈਂਪਟਨ ‘ਚੋਂ ਫੜੇ ਪੰਜ ਪੰਜਾਬੀਆਂ ਉਤੇ ਨਜਾਇਜ਼ ਅਸਲਾ ਰੱਖਣ ਦਾ ਲੱਗਾ ਚਾਰਜ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਦੇ ਇਕ ਪਲਾਜ਼ਾ ਪਾਰਕਿੰਗ ‘ਚੋ ਕਾਬੂ ਕੀਤੇ ਪੰਜਾਬੀਆਂ ‘ਤੇ ਨਜਾਇਜ਼ ਅਸਲਾ ਰੱਖਣ ਦਾ ਚਾਰਜ ਲਗਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪੀਲ ਰੀਜਨਲ ਪੁਲਿਸ ਨੂੰ ਕਿਸੇ ਨੇ ਫੋਨ ਕਰ ਕੇ ਇਥੇ ਪਲਾਜ਼ਾ ਪਾਰਕਿੰਗ ਵਿਚ ਪੰਜਾਬੀ ਨੌਜਵਾਨਾਂ ਦੇ ਅਸਲੇ ਸਮੇਤ ਹੋਣ ਦੀ ਸੂਹ ਦਿੱਤੀ ਸੀ। ਇਸ ‘ਤੇ ਹਰਕਤ ਵਿਚ ਆਉਂਦਿਆਂ 21 ਡਵੀਜ਼ਨ ਕ੍ਰੀਮੀਨਲ ਇਨਵੈਸਟੀਗੇਸ਼ਨ ਬਿਊਰੋ ਦੀ ਟੀਮ ਮੌਕੇ ‘ਤੇ ਪੁੱਜ ਗਈ ਅਤੇ ਬ੍ਰੈਮੇਲੀਆ ਰੋਡ ਅਤੇ ਸੈਂਡਲਵੁਡ ਪਾਰਕਅਵੇਅ ਇਲਾਕੇ ਵਿਚੋਂ ਇਕ ਪਲਾਜ਼ਾ ਦੀ ਪਾਰਕਿੰਗ ਵਿਚੋਂ 8 ਨੌਜਵਾਨ ਫੜ ਲਏ ਜਿਹਨਾਂ ਵਿਚੋਂ ਪੰਜ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇਹਨਾਂ ‘ਤੇ ਨਜਾਇਜ਼ ਅਸਲਾ ਰੱਖਣ ਦਾ ਚਾਰਜ ਲਗਾਇਆ ਗਿਆ ਹੈ। ਇਹਨਾਂ ਕੋਲੋਂ ਇਕ ਇਕ ਲੋਡਡ ਹੈਂਡਗੰਨ ਵੀ ਫੜੀ ਗਈ ਹੈ। ਫੜੇ ਗਏ ਨੌਜਵਾਨ ਦੋ ਵਾਹਨਾਂ ਵਿਚ ਸਵਾਰ ਸਨ। ਫੜੇ ਗਏ ਨੌਜਵਾਨਾਂ ਵਿਚ 40 ਸਾਲਾ ਅਰੁਣਦੀਪ ਸੂਦ, 21 ਸਾਲਾ ਸ਼ਿਵਮਪ੍ਰੀਤ ਸਿੰਘ, 22 ਸਾਲਾ ਮਹਿਕਦੀਪ ਮਾਨ, 23 ਸਾਲਾ ਸਿਮਰਜੀਤ ਸਿੰਘ ਅਤੇ 21 ਸਾਲਾ ਮਨਪ੍ਰੀਤ ਸਿੰਘ ਸ਼ਾਮਲ ਹਨ। ਪੁਲਿਸ ਨੇ ਇਹਨਾਂ ਨੂੰ 16 ਅਗਸਤ ਨੂੰ ਅਦਾਲਤ ਵਿਚ ਪੇਸ਼ ਕੀਤਾ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …