Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਦਾਖ਼ਲ ਹੋਣ ‘ਤੇ ਰੋਕ 30 ਜੂਨ ਤੱਕ

ਕੈਨੇਡਾ ‘ਚ ਦਾਖ਼ਲ ਹੋਣ ‘ਤੇ ਰੋਕ 30 ਜੂਨ ਤੱਕ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੋਰੋਨਾ ਵਾਇਰਸ ਕਾਰਨ ਕੈਨੇਡਾ ‘ਚ ਦਾਖਲ ਹੋਣ ਲਈ ਇਸ ਸਮੇਂ ਪਹਿਲ ਦੇਸ਼ ਦੇ ਨਾਗਰਿਕਾਂ ਨੂੰ ਮਿਲ ਰਹੀ ਹੈ। ਨਾਗਰਿਕਾਂ ਦੇ ਨਜ਼ਦੀਕੀ ਪਰਿਵਾਰਕ ਜੀਅ ਜੇਕਰ ਪਰਮਾਨੈਂਟ ਰੈਜ਼ੀਡੈਂਟ (ਪੀ.ਆਰ.) ਹਨ ਤਾਂ ਉਹ ਵੀ ਦਾਖਲ ਕੀਤੇ ਜਾ ਸਕਦੇ ਹਨ। ਇਹ ਪਾਬੰਦੀਆਂ 30 ਜੂਨ ਤੱਕ ਲਾਗੂ ਕੀਤੀਆਂ ਗਈਆਂ ਹਨ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਹਾਲਾਤ ਸੁਧਰਨ ਦੀ ਸਥਿਤੀ ਵਿਚ ਹੀ ਇਹ ਪਾਬੰਦੀਆਂ ਹਟਾਉਣ ਉੱਪਰ ਵਿਚਾਰ ਕੀਤਾ ਜਾ ਸਕਦਾ ਹੈ। ਕੈਨੇਡਾ ਸਰਕਾਰ ਵਲੋਂ ਭਾਰਤ ਵਿਚੋਂ ਆਪਣੇ ਨਾਗਰਿਕ ਵਾਪਸ ਲਿਜਾਣ ਵਾਸਤੇ ਚਲਾਈਆਂ ਜਾਂਦੀਆਂ ਵਿਸ਼ੇਸ਼ ਉਡਾਨਾਂ ਉਹ ਪੀ.ਆਰ. ਵਿਅਕਤੀ ਸਫ਼ਰ ਨਹੀਂ ਕਰ ਸਕਦੇ, ਜਿਨ੍ਹਾਂ ਦਾ ਨਜ਼ਦੀਕੀ ਪਰਿਵਾਰ ਦਾ (ਕੈਨੇਡੀਅਨ ਨਾਗਰਿਕ) ਜੀਅ ਨਾਲ ਸਫ਼ਰ ਨਾ ਕਰ ਰਿਹਾ ਹੋਵੇ। ਇਸ ਬਾਰੇ ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਫ਼ਤ ਮੌਕੇ ਸਰਕਾਰ ਦੀ ਜ਼ਿੰਮੇਵਾਰੀ ਸਿਰਫ਼ ਆਪਣੇ ਨਾਗਰਿਕਾਂ ਦੀ ਮਦਦ ਕਰਨ ਦੀ ਹੁੰਦੀ ਹੈ। ਇਹ ਵੀ ਕਿ ਆਫ਼ਤ ਮੌਕੇ ਜੇਕਰ ਪੀ.ਆਰ. ਵਿਅਕਤੀ ਆਪਣੀ ਨਾਗਰਿਕਤਾ ਵਾਲੇ ਦੇਸ਼ ਵਿਚ ਹੈ ਤਾਂ ਉਸ ਨੂੰ ਹੋਰ ਕਿਤੇ ਲਿਜਾਣ ਦੀ ਲੋੜ ਨਹੀਂ। ਕੈਨੇਡਾ ਵਿਚ ਕੁਝ ਭਾਰਤ ਦੇ ਨਾਗਰਿਕ ਵੀ ਹਨ ਜੋ ਉਡਾਣਾਂ ਬੰਦ ਹੋਣ ਕਾਰਨ ਭਾਰਤ ਵਾਪਸ ਨਹੀਂ ਜਾ ਸਕੇ। ਉਨ੍ਹਾਂ ਬਾਰੇ ਬੀਤੇ ਦਿਨ ਟੋਰਾਂਟੋ ਵਿਖੇ ਭਾਰਤ ਦੇ ਕਾਸਲ ਜਨਰਲ ਦਵਿੰਦਰਪਾਲ (ਡੀ.ਪੀ.) ਸਿੰਘ ਨੇ ਦੱਸਿਆ ਸੀ ਕਿ ਅਜੇ ਤਾਂ ਜਿੱਥੇ ਕੋਈ ਹੈ ਉਸ ਨੂੰ ਉੱਥੇ ਹੀ ਰਹਿਣਾ ਚਾਹੀਦਾ ਹੈ। ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਹੀ ਕੁਝ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਤੋਂ ਭਾਰਤ ਦੇ ਨਾਗਰਿਕਾਂ ਨੂੰ ਵਾਪਸ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਪਰ ਅਸੀਂ ਕਈ ਭਾਰਤੀ ਨਾਗਰਿਕਾਂ ਨਾਲ ਸੰਪਰਕ ਵਿਚ ਹਾਂ ਅਤੇ ਉਨ੍ਹਾਂ ਨੂੰ ਹਾਲਾਤ ਬਾਰੇ ਦੱਸਿਆ ਗਿਆ ਹੈ।

Check Also

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ …