ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦੇ ਇੱਕ ਹੋਟਲ ਵਿੱਚ ਚਾਕੂ ਦੇ ਹਮਲੇ ਤੋਂ ਬਾਅਦ 50 ਸਾਲਾ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਸ਼ੱਕੀ ਨੂੰ ਅੰਦਰ ਆਉਂਦੇ ਪੀਲ ਰੀਜਨਲ ਪੁਲਿਸ ਦੇ ਅਧਿਕਾਰੀ ਰਿਚਰਡ ਚਿਨ ਨੇ ਕਿਹਾ ਕਿ ਸੋਮਵਾਰ ਸਵੇਰੇ ਕਰੀਬ 9:30 ਵਜੇ ਬ੍ਰਿਟੇਨਿਆ ਰੋਡ ਈਸਟ ਅਤੇ ਵਿਟਲ ਰੋਡ ਦੇ ਖੇਤਰ ਵਿੱਚ ਇੱਕ ਹੋਟਲ ਵਿੱਚ ਚਾਕੂ ਮਾਰਨ ਘਟਨਾ ਤੋਂ ਬਾਅਦ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ ਸੀ।
ਚਿਨ ਨੇ ਕਿਹਾ ਕਿ ਈਐੱਮਐੱਸ ਅਤੇ ਪੁਲਿਸ ਉਸ ਸਥਾਨ ‘ਤੇ ਇੱਕ ਹੋਟਲ ਦੇ ਕਮਰੇ ਵਿੱਚ ਪਹੁੰਚੇ ਜਿੱਥੇ ਔਰਤ ਨੂੰ ਚਾਕੂ ਮਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਦਕਿਸਮਤੀ ਨਾਲ, ਉਸ ਔਰਤ ਨੇ ਚਾਕੂ ਦੇ ਜ਼ਖਮਾਂ ਦਾ ਦਰਦ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ ਅਤੇ ਈਐੱਮਐੱਸ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਚਿਨ ਨੇ ਕਿਹਾ ਕਿ ਪੀਲ ਪੁਲਿਸ ਦੀ ਹੋਮੀਸਾਈਡ ਬਿਊਰੋ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਵਾਂ ਵਿੱਚ ਹੈ। ਸ਼ੱਕੀ ਆਦਮੀ ਹਾਲੇ ਫਰਾਰ ਹੈ। ਚਿਨ ਨੇ ਕਿਹਾ ਕਿ ਇਹ ਕਤਲ ਦੀ ਘਟਨਾ ਪੀਲ ਖੇਤਰ ਵਿਚ 2024 ਦੀ 12ਵੀਂ ਘਟਨਾ ਹੈ।