4 C
Toronto
Saturday, November 22, 2025
spot_img
Homeਜੀ.ਟੀ.ਏ. ਨਿਊਜ਼ਜਗਮੀਤ ਸਿੰਘ ਨੂੰ ਓਟੂਲ ਤੋਂ ਬਿਹਤਰ ਮੰਨਦੇ ਹਨ ਕੈਨੇਡੀਅਨ?

ਜਗਮੀਤ ਸਿੰਘ ਨੂੰ ਓਟੂਲ ਤੋਂ ਬਿਹਤਰ ਮੰਨਦੇ ਹਨ ਕੈਨੇਡੀਅਨ?

ਓਟਵਾ/ਬਿਊਰੋ ਨਿਊਜ਼ : ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਨਡੀਪੀ ਆਗੂ ਜਗਮੀਤ ਸਿੰਘ ਕੋਲ ਸੰਭਾਵੀ ਚੋਣਾਂ ਦੇ ਐਲਾਨ ਤੋਂ ਕੁੱਝ ਦਿਨ ਪਹਿਲਾਂ ਮੁਸਕਰਾਉਣ ਦੀ ਵਜ੍ਹਾ ਹੈ। ਇੱਕ ਨਵੇਂ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਹੁਤੇ ਕੈਨੇਡੀਅਨਜ਼ ਦਾ ਇਹ ਮੰਨਣਾ ਹੈ ਕਿ ਕੰਸਰਵੇਟਿਵ ਆਗੂ ਐਰਿਨ ਓਟੂਲ ਤੋਂ ਜਗਮੀਤ ਸਿੰਘ ਬਿਹਤਰ ਪ੍ਰਧਾਨ ਮੰਤਰੀ ਬਣ ਸਕਦੇ ਹਨ।
ਲੈਜਰ ਅਤੇ ਦ ਐਸੋਸੀਏਸ਼ਨ ਫੌਰ ਕੈਨੇਡੀਅਨ ਸਟੱਡੀਜ਼ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ 25 ਫੀਸਦੀ ਵੱਲੋਂ ਜਸਟਿਨ ਟਰੂਡੋ ਨੂੰ ਬਿਹਤਰ ਪ੍ਰਧਾਨ ਮੰਤਰੀ ਦੱਸਿਆ ਗਿਆ ਹੈ ਜਦਕਿ 19 ਫੀਸਦੀ ਵੱਲੋਂ ਜਗਮੀਤ ਸਿੰਘ ਨੂੰ ਪ੍ਰਾਧਨ ਮੰਤਰੀ ਵਜੋਂ ਆਪਣੀ ਪਹਿਲੀ ਪਸੰਦ ਤੇ 13 ਫੀਸਦੀ ਵੱਲੋਂ ਓਟੂਲ ਨੂੰ ਆਪਣੀ ਪਸੰਦ ਦੱਸਿਆ ਗਿਆ ਹੈ। ਤੈਅਸ਼ੁਦਾ ਵੋਟਰਾਂ ਵਿੱਚ ਐਨਡੀਪੀ ਦਾ ਸਮਰਥਨ ਤਿੰਨ ਫੀਸਦੀ ਵਧਿਆ ਹੈ ਜਦਕਿ ਲਿਬਰਲਾਂ ਤੇ ਟੋਰੀਜ਼ ਲਈ ਵੋਟਰਾਂ ਦੇ ਸਮਰਥਨ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਹੈ।
34 ਫੀਸਦੀ ਤੈਅਸ਼ੁਦਾ ਵੋਟਰਾਂ ਦਾ ਕਹਿਣਾ ਹੈ ਕਿ ਉਹ ਲਿਬਰਲਾਂ ਦਾ ਸਾਥ ਦੇਣਗੇ ਜਦਕਿ 29 ਫੀ ਸਦੀ ਵੱਲੋਂ ਕੰਸਰਵੇਟਿਵਾਂ ਤੇ 22 ਫੀਸਦੀ ਵੱਲੋਂ ਐਨਡੀਪੀ ਦਾ ਸਾਥ ਦੇਣ ਦੀ ਗੱਲ ਆਖੀ ਗਈ ਹੈ। ਇਹ ਆਨਲਾਈਨ ਸਰਵੇਖਣ 16 ਤੋਂ 18 ਜੁਲਾਈ ਨੂੰ ਕਰਵਾਇਆ ਗਿਆ।
ਇਸ ਵਿੱਚ 2069 ਕੈਨੇਡੀਅਨਜ਼ ਨੇ ਹਿੱਸਾ ਲਿਆ। ਇਸ ਸਰਵੇਖਣ ਦੇ ਨਤੀਜੇ ਕੰਸਰਵੇਟਿਵਾਂ ਤੇ ਓਟੂਲ ਲਈ ਤਾਂ ਮਾੜੀ ਖਬਰ ਹੀ ਹਨ ਸਗੋਂ ਇਹ ਟਰੂਡੋ ਲਈ ਵੀ ਕੋਈ ਬਹੁਤੀ ਚੰਗੀ ਖਬਰ ਨਹੀਂ ਹਨ। ਉਹ ਇਸ ਲਈ ਕਿਉਂਕਿ ਜੇ ਅਜਿਹਾ ਹੁੰਦਾ ਹੈ ਤਾਂ ਟਰੂਡੋ ਵੀ ਬਹੁਮਤ ਨਾਲ ਸਰਕਾਰ ਨਹੀਂ ਬਣਾ ਸਕਣਗੇ।

RELATED ARTICLES
POPULAR POSTS