Breaking News
Home / ਜੀ.ਟੀ.ਏ. ਨਿਊਜ਼ / ਕੌਂਸਲ ਨੇ ਵੋਟ ਦੇ ਕੇ 250 ਸਾਲ ਪੁਰਾਣੇ ਦਰਖਤ ਰੈਡ ਓਕ ਨੂੰ ਬਚਾਇਆ

ਕੌਂਸਲ ਨੇ ਵੋਟ ਦੇ ਕੇ 250 ਸਾਲ ਪੁਰਾਣੇ ਦਰਖਤ ਰੈਡ ਓਕ ਨੂੰ ਬਚਾਇਆ

ਟੋਰਾਂਟੋ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਰੁੱਖ ਹੈ ਰੈਡ ਓਕ
ਟੋਰਾਂਟੋ/ਬਿਊਰੋ ਨਿਊਜ਼ : ਕੌਂਸਲਰ ਜਾਰਜੀਆ ਮੈਮੋਲਿਟੀ ਦੇ ਪ੍ਰਸਤਵਾਕੋ ਸਿਟੀ ਆਫ਼ ਟੋਰਾਂਟੋ ਨੇ ਲਗਭਗ 250 ਸਾਲ ਪੁਰਾਣੇ ਰੈਡ ਓਕ ਦਰਖਤ ਨੂੰ ਬਚਾ ਲਿਆ ਹੈ ਜੋ ਕਿ ਟੋਰਾਂਟੋ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਦਰਖਤ ਹੈ। ਕੌਂਸਲ ਨੇ ਇਸ ਸਬੰਧੀ ਮਤੇ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਹੈ। ਇਹ ਦਰਖਤ 76 ਕੋਰਲ ਗੈਬਲ ਡਰਾਈਵ, ਨਾਰਥ ਯਾਰਕ ‘ਚ ਮੌਜੂਦ ਹੈ ਅਤੇ ਅੰਦਾਜ਼ਾ ਹੈ ਕਿ ਇਹ ਲਗਭਗ 250 ਸਾਲ ਪੁਰਾਣਾ ਹੈ। ਇਸ ਨੂੰ ਫਾਰੈਸਟ ਓਨਟਾਰੀਓ ਹੈਰੀਟੇਜ ਟ੍ਰੀ ਪ੍ਰੋਗਰਾਮ ਦੇ ਤਹਿਤ ਹੈਰੀਟੇਜ ਟ੍ਰੀ ਪਹਿਲਾਂ ਹੀ ਐਲਾਨਿਆ ਜਾ ਚੁੱਕਿਆ ਹੈ। ਇਹ ਦਰਖਤ ਇਤਿਹਾਸਕ ਟੋਰਾਂਟੋ ਕੈਰਿੰਗ ਪਲੇਸ ਟ੍ਰੇਲ ਦੇ ਕੋਲ ਹੈ।ਕੌਂਸਲਰ ਮੈਮੋਲਿਟੀ, ਸਥਾਨਕ ਕਮਿਊਨਿਟੀ ਮੈਂਬਰ, ਵੇਸਟਨ ਹਿਸਟੋਰਿਕਲ ਸੁਸਾਇਟੀ ਅਤੇ ਕਈ ਹੋਰ ਸੰਗਠਨ ਜਿਸ ਤਰ੍ਹਾਂ ਫਾਰੈਸਟ ਓਨਟਾਰੀਓ, ਓਟਾਰੀਓ ਅਰਬਨ ਫਾਰੈਸਟ ਕੌਂਸਲ ਆਦਿ ਵੀ ਇਸ ਦਰਖਤ ਦੇ ਸਮਰਥਨ ‘ਚ ਆ ਗਏ, ਜਿਸ ਨਾਲ ਇਸ ਦਾ ਬਚਾਅ ਹੋ ਗਿਆ। ਉਨ੍ਹਾਂ ਨੇ ਇਸ ਕਲਚਰਲ ਅਤੇ ਨੈਚੂਰਲ ਹੈਰੀਟੇਜ ਸਾਈਟ ਦੇ ਤੌਰ ‘ਤੇ ਸੁਰੱਖਿਆ ਪ੍ਰਦਾਨ ਕੀਤੀ। ਕੌਂਸਲਰ ਮੈਮੋਲਿਟੀ ਨੇ ਕਿਹਾ ਕਿ ਇਹ ਟੋਰਾਂਟੋ ਦੀ ਵਿਰਾਸਤ ਦੀ ਸ਼ਾਨ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਹੈ। ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਇਹ ਇਥੇ ਹੀ ਹੋਣਾ ਚਾਹੀਦਾ ਹੈ। ਸਿਟੀ ਕੌਂਸਲ ਭਵਿੱਖ ‘ਚ ਵੀ ਇਸ ਦੀ ਸੁਰੱਖਿਆ ਕਰਦੀ ਰਹੇਗੀ।
ਜਾਨਲੇਵਾ ਹਮਲੇ ‘ਚ ਸ਼ਾਮਲ ਤੀਜੇ ਦੋਸ਼ੀ ਨੇ ਕੀਤਾ ਆਤਮ ਸਮਰਪਣ
ਪੀਲ ਰੀਜਨ/ਬਿਊਰੋ ਨਿਊਜ਼
ਲੰਘੀ 13 ਮਾਰਚ 2018 ਨੂੰ ਰਾਤ 10.45 ਵਜੇ ਸਕਵੇਅਰ ਵਨ ਬਸ ਟਰਮੀਨਲ, ਰੈਥਬਰਨ ਰੋਡ ਵੈਸਟ ਮਿਸੀਸਾਗਾ ‘ਤੇ ਹੋਏ ਇਕ ਜਾਨਲੇਵਾ ਹਮਲੇ ‘ਚ ਸ਼ਾਮਲ ਹਮਲਾਵਰ ਜਸਪਾਲ ਉਪਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਸਪਾਲ ਉਪਲ ਨੇ ਖੁਦ ਹੀ ਪੁਲਿਸ ਦੇ ਸਾਹਮਦੇ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲਿਸ ਨੇ ਜਸਪਾਲ ਖਿਲਾਫ਼ ਕੈਨੇਡਾ ਵਾਈਡ ਵਾਰੰਟ ਜਾਰੀ ਕਰ ਦਿੱਤੇ ਸਨ।
12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਤੀਜੇ ਹਮਲਾਵਰ ਦੀ ਪਹਿਚਾਣ ਕਰਕੇ ਉਸ ਜਾਰੀ ਕਰ ਦਿੱਤਾ ਸੀ। ਇਸ ਹਮਲੇ ‘ਚ ਆਟਿਜ਼ਮ ਤੋਂ ਪ੍ਰਭਾਵਿਤ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ।
ਇਸ ਮਾਮਲੇ ‘ਚ ਸ਼ਾਮਲ ਤੀਜਾ ਫਰਾਰ 21 ਸਾਲ ਦਾ ਜਸਪਾਲ ਉਪਲ ਸੀ, ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ। ਇਨ੍ਹਾਂ ਸਾਰਿਆਂ ਨੇ ਬਸ ਟਰਮੀਨਲ ਦੀਆਂ ਪੌੜੀਆਂ ‘ਤੇ ਬੈਠੇ ਇਕ ਵਿਅਕਤੀ ਨੂੰ ਕਾਫੀ ਕੁੱਟਿਆ ਸੀ। ਉਸ ਨੂੰ ਬਾਅਦ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ‘ਚ ਪੁਲਿਸ ਨੇ 21 ਸਾਲ ਦੇ ਪਰਮਵੀਰ ਸਿੰਘ ਚਾਹਲ ਅਤੇ ਰਣਜੋਤ ਸਿੰਘ ਧਾਮੀ ਉਮਰ 25 ਸਾਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਇਨ੍ਹਾਂ ਤਿੰਨਾਂ ਨੇ ਪੀੜ ਨੂੰ ਘੇਰਿਆ, ਛੇੜਿਆ ਅਤੇ ਫਿਰ ਕੁੱਟਿਆ। ਉਸ ਨੂੂੰ ਕਈ ਮੁੱਕੇ ਅਤੇ ਠੁੱਡੇ ਵੀ ਮਾਰੇ ਗਏ। ਉਸ ਤੋਂ ਬਾਅਦ ਉਹ ਤਿੰਨੋਂ ਉਥੋਂ ਭੱਜ ਗਏ। ਇਸ ਮਾਮਲੇ ‘ਚ ਪੀਲ ਰੀਜਨਲ ਪੁਲਿਸ ਨੇ ਐਬਟਸਫੋਰਡ ਪੁਲਿਸ ਅਤੇ ਗੈਂਗ ਕ੍ਰਾਈਮ ਯੂਨਿਟ ਅਤੇ ਆਰਸੀਐਮਪੀ ਦੀ ਮਦਦ ਵੀ ਲਈ ਅਤੇ ਉਨ੍ਹਾਂ ਦੀ ਮਦਦ ਨਾਲ ਤਿੰਨਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਪ੍ਰਾਪਤ ਹੋਈ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …