Breaking News
Home / ਭਾਰਤ / ਅਮਰੀਕਾ ਤੋਂ ਡਿਪੋਰਟ ਹੋਏ 69 ਭਾਰਤੀ ਵਾਪਸ ਵਤਨ ਪਹੁੰਚੇ

ਅਮਰੀਕਾ ਤੋਂ ਡਿਪੋਰਟ ਹੋਏ 69 ਭਾਰਤੀ ਵਾਪਸ ਵਤਨ ਪਹੁੰਚੇ

ਰਾਜਾਸਾਂਸੀ/ਬਿਊਰੋ ਨਿਊਜ਼
ਕਰਜ਼ੇ ਦੀਆਂ ਪੰਡਾਂ ਮੋਢਿਆਂ ‘ਤੇ ਚੱਕ ਕੇ ਅਮਰੀਕਾ ਪੁੱਜਣ ਵਿਚ ਕਾਮਯਾਬ ਹੋਣ ਅਤੇ ਉਥੋਂ ਦੀ ਪੁਲਿਸ ਦੇ ਢਾਹੇ ਚੜ੍ਹ ਜਾਣ ਅਤੇ ਜੇਲ੍ਹ ਦੀਆਂ ਕੋਠੜੀਆਂ ਵਿਚ ਕੈਦ ਰਹਿੰਦਿਆਂ ਸੁਨਹਿਰੀ ਭਵਿੱਖ ਦਾ ਮੁਕੱਦਮਾ ਹਾਰਨ ਵਾਲੇ 69 ਭਾਰਤੀ ਬੁੱਧਵਾਰ ਸ਼ਾਮ ਨੂੰ ਅਮਰੀਕਾ ਤੋਂ ਸਿੱਧੀ ਆਈ ਇਕ ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ। ਇਥੇ ਪੁੱਜਣ ‘ਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਾਵੁਕਤਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਨੌਜਵਾਨਾਂ ਨੇ ਦੱਸਿਆ ਕਿ ਜੇਲ੍ਹ ਵਿਚ ਤਾਂ ਉਨ੍ਹਾਂ ਨਾਲ ਕੀਤਾ ਜਾਂਦਾ ਵਿਵਹਾਰ ਤਾਂ ਨਿੰਦਣਯੋਗ ਹੈ ਹੀ ਪਰ ਜਹਾਜ਼ ਵਿਚ ਵੀ ਉਨ੍ਹਾਂ ਨੂੰ ਅਣਮਨੁੱਖੀ ਵਿਵਹਾਰ ਤੋਂ ਨਹੀਂ ਬਖ਼ਸ਼ਿਆ ਗਿਆ। ਸਫਰ ਦੌਰਾਨ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਲਿਆਂਦਾ ਗਿਆ।

Check Also

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਅੰਤਿ੍ਰਮ ਜ਼ਮਾਨਤ

ਸੁਪਰੀਮ ਕੋਰਟ ਦੀ ਬੈਂਚ ਬਿਨਾ ਫੈਸਲਾ ਸੁਣਾਇਆਂ ਹੀ ਉਠੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ …