ਕਰੋਨਾ ਵੈਕਸੀਨੇਸ਼ਨ ਪ੍ਰੋਗਰਾਮ ’ਚ ਵੀ ਕੀਤਾ ਗਿਆ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੀ ਪਹਿਲੀ ਨੇਜਲ ਕਰੋਨਾ ਵੈਕਸੀਨ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਕੋਵੈਕਸੀਨ ਬਣਾਉਣ ਵਾਲੀ ਹੈਦਰਾਬਾਦ ਦੀ ਭਾਰਤ ਬਾਇਓਟੈਕ ਵੱਲੋਂ ਇਸ ਨੂੰ ਬਣਾਇਆ ਗਿਆ ਹੈ। ਨੱਕ ਰਾਹੀਂ ਲਈ ਜਾਣ ਵਾਲੀ ਇਸ ਵੈਕਸੀਨ ਨੂੰ ਬੂਸਟਰ ਡੋਜ਼ ਦੇ ਤੌਰ ’ਤੇ ਲਗਾਇਆ ਜਾ ਸਕੇਗਾ। ਸਭ ਤੋਂ ਪਹਿਲਾਂ ਇਸ ਨੂੰ ਪ੍ਰਾਈਵੇਟ ਹਸਪਤਾਲਾਂ ’ਚ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਹ ਡੋਜ਼ ਲੈਣ ਲਈ ਲੋਕਾਂ ਨੂੰ ਪੈਸੇ ਦੇਣੇ ਪੈਣਗੇ। ਮੀਡੀਆ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਇਸ ਨੂੰ ਅੱਜ ਤੋਂ ਹੀ ਕਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਵਿਚ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਭਾਰਤ ਬਾਇਓਟੈਕ ਦੀ ਇਸ ਨੇਜਲ ਵੈਕਸੀਨ ਦਾ ਨਾਂ ਬੀਬੀਵੀ 154 ਹੈ ਅਤੇ ਇਸ ਨੂੰ ਨੱਕ ਰਾਹੀਂ ਸਰੀਰ ਅੰਦਰ ਭੇਜਿਆ ਜਾਵੇਗਾ। ਇਸ ਵੈਕਸੀਨ ਦੀ ਖਾਸੀਅਤ ਹੈ ਕਿ ਇਹ ਸਰੀਰ ਅੰਦਰ ਜਾਂਦਿਆਂ ਹੀ ਕਰੋਨਾ ਇਨਫੈਕਸ਼ਨ ਅਤੇ ਟਰਾਂਸਮਿਸ਼ਨ ਦੋਵਾਂ ਨੂੰ ਬਲਾਕ ਕਰਦੀ ਹੈ। ਇਸ ਵੈਕਸੀਨ ਨੂੰ ਲੈਣ ਲਈ ਇੰਜੈਕਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਨਾ ਹੀ ਹੈਲਥ ਵਰਕਰਾਂ ਨੂੰ ਕਿਸੇ ਖਾਸ ਟ੍ਰੇਨਿੰਗ ਦੀ ਲੋੜ ਪਵੇਗੀ।
Check Also
ਪੀਐਮ ਮੋਦੀ ਨੇ ਭਲਕੇ ਕੇਂਦਰੀ ਕੈਬਨਿਟ ਦੀ ਮੀਟਿੰਗ ਵੀ ਬੁਲਾਈ
ਨਵੀਂ ਦਿੱਲੀ/ਬਿਊਰੋ ਨਿਊਜ਼ ਪਿਛਲੇ ਦਿਨੀਂ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅੱਜ ਮੰਗਲਵਾਰ ਨੂੰ …