ਅਮਰੀਕਾ ’ਚ ਭਾਰਤੀਆਂ ਨਾਲ ਨਸਲੀ ਅਪਰਾਧ ਦੇ ਮਾਮਲੇ ਵਧੇ November 7, 2023 ਅਮਰੀਕਾ ’ਚ ਭਾਰਤੀਆਂ ਨਾਲ ਨਸਲੀ ਅਪਰਾਧ ਦੇ ਮਾਮਲੇ ਵਧੇ ਇਕ ਮਹੀਨੇ ’ਚ 4 ਵਿਅਕਤੀਆਂ ਦੀ ਜਾਨ ਵੀ ਗਈ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ’ਚ ਪਿਛਲੇ 3 ਸਾਲਾਂ ਵਿਚ ਭਾਰਤੀਆਂ ਖਿਲਾਫ ਨਸਲੀ ਅਪਰਾਧ ਅਤੇ ਨਸਲੀ ਹਮਲਿਆਂ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਲੰਘੇ ਇਕ ਮਹੀਨੇ ਦੌਰਾਨ ਨਸਲੀ ਹਮਲਿਆਂ ਸਬੰਧੀ ਵਾਪਰੀਆਂ ਘਟਨਾਵਾਂ ਦੌਰਾਨ ਅਮਰੀਕਾ ’ਚ 4 ਭਾਰਤੀਆਂ ਦੀ ਜਾਨ ਵੀ ਚਲੇ ਗਈ ਸੀ। ਜਦ ਕਿ ਦੋ ਦਰਜਨਾਂ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਏਨਾ ਹੀ ਨਹੀਂ, ਪਿਛਲੇ ਇਕ ਸਾਲ ਦੌਰਾਨ ਅਮਰੀਕਾ ਵਿਚ ਭਾਰਤੀਆਂ ਦੇ ਖਿਲਾਫ ਨਸਲੀ ਅਪਰਾਧ ਅਤੇ ਨਸਲੀ ਹਮਲਿਆਂ ਦੇ 530 ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ ਸਾਲ ਦੇ 375 ਮਾਮਲਿਆਂ ਦੀ ਤੁਲਨਾ ਵਿਚ ਕਰੀਬ 40 ਫੀਸਦੀ ਜ਼ਿਆਦਾ ਹਨ। ਹਾਲ ਹੀ ਵਿਚ ਨਿਊਯਾਰਕ ਵਿਚ ਇਕ ਸਿੱਖ ਬਜ਼ੁਰਗ ਵਿਅਕਤੀ ਦੀ ਹੱਤਿਆ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਭਾਰਤੀਆਂ ’ਤੇ ਇਨ੍ਹਾਂ ਨਸਲੀ ਹਮਲਿਆਂ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਗੋਰੇ ਕੱਟੜਪੰਥੀ ਅਮਰੀਕੀਆਂ ਦਾ ਮੰਨਣਾ ਹੈ ਕਿ ਭਾਰਤੀ ਉਨ੍ਹਾਂ ਦੇ ਆਰਥਿਕ ਮੌਕਿਆਂ ਨੂੰ ਖਤਮ ਕਰ ਰਹੇ ਹਨ। ਉਧਰ ਦੂਜੇ ਪਾਸੇ ਕਈ ਭਾਰਤੀਆਂ ਦਾ ਮੰਨਣਾ ਹੈ ਕਿ ਟਰੰਪ ਦੇ ਦੂਜੇ ਕਾਰਜਕਾਲ ਦੀ ਦਾਅਵੇਦਾਰੀ ਨਾਲ ਅਜਿਹੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਆਬਾਦੀ ਵਿਚ ਇਕ ਫੀਸਦੀ ਹਿੱਸੇਦਾਰੀ ਵਾਲੇ ਭਾਰਤੀ 6 ਫੀਸਦੀ ਤੋਂ ਜ਼ਿਆਦਾ ਟੈਕਸ ਦਿੰਦੇ ਹਨ। 2023-11-07 Parvasi Chandigarh Share Facebook Twitter Google + Stumbleupon LinkedIn Pinterest