Breaking News
Home / ਭਾਰਤ / ਪੱਛਮੀ ਬੰਗਾਲ ‘ਚ ਮਮਤਾ ਸਰਕਾਰ ਦੇ 43 ਮੰਤਰੀਆਂ ਨੇ ਚੁੱਕੀ ਅਹੁਦੇ ਦੀ ਸਹੁੰ

ਪੱਛਮੀ ਬੰਗਾਲ ‘ਚ ਮਮਤਾ ਸਰਕਾਰ ਦੇ 43 ਮੰਤਰੀਆਂ ਨੇ ਚੁੱਕੀ ਅਹੁਦੇ ਦੀ ਸਹੁੰ

ਅਸਾਮ ‘ਚ ਹਿੰਮਤ ਬਿਸਵਾ ਨੇ ਮੁੱਖ ਮੰਤਰੀ ਵਜੋਂ ਸੰਭਾਲੀ ਜ਼ਿੰਮੇਵਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਵਿਚ ਤ੍ਰਿਣਾਮੂਲ ਕਾਂਗਰਸ ਪਾਰਟੀ ਦੀ ਸਰਕਾਰ ਦੇ ਮੰਤਰੀ ਮੰਡਲ ਨੇ ਅੱਜ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ ਲਈ ਐ। ਮਮਤਾ ਬੈਨਰਜੀ ਸਰਕਾਰ ਦੇ ਮੰਤਰੀ ਮੰਡਲ ਵਿਚ ਕੁੱਲ 43 ਮੰਤਰੀ ਸ਼ਾਮਲ ਨੇ। ਰਾਜ ਭਵਨ ‘ਚ ਕੋਵਿਡ ਗਾਈਡ ਲਾਈਨਜ਼ ਦੀ ਪਾਲਣਾ ਕਰਦੇ ਹੋਏ ਸਾਰੇ ਕੈਬਨਿਟ ਮੰਤਰੀਆਂ ਤੇ ਰਾਜ ਮੰਤਰੀਆਂ ਨੂੰ ਸਹੁ ਚੁਕਾਈ ਗਈ। ਡਾ. ਅਮਿਤ ਸਮੇਤ 3 ਮੰਤਰੀਆਂ ਨੇ ਵਰਚੂਅਲੀ ਤੌਰ ‘ਤੇ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਬਾਅਦ ਵਿਚ ਕੀਤੀ ਜਾਵੇਗੀ। ਇਸ ਸਹੁੰ ਚੁੱਕ ਸਮਾਗਮ ਵਿਚ ਮਮਤਾ ਬੈਨਰਜੀ ਵੀ ਸ਼ਾਮਲ ਰਹੇ। ਧਿਆਨ ਰਹੇ ਕਿ ਮਮਤਾ ਬੈਨਰਜੀ ਨੇ ਲੰਘੀ 5 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਸੀ। ਇੱਥੇ ਇਹ ਵੀ ਦੱਸਣਾ ਹੈ ਕਿ ਬਣਦਾ ਹੈ ਕਿ ਭਾਜਪਾ ਵੀ ਪੱਛਮੀ ਬੰਗਾਲ ਵਿਚ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਪਾਲੀ ਬੈਠੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਤਾਕਤ ਪੱਛਮੀ ਬੰਗਾਲ ਵਿਚ ਝੋਕ ਦਿੱਤੀ ਸੀ। ਪਰ ਮਮਤਾ ਬੈਨਰਜੀ ਨੇ ਭਾਜਪਾ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ।
ਇਸੇ ਦੌਰਾਨ ਅਸਾਮ ਵਿਚ ਭਾਜਪਾ ਦੀ ਚੁਣਾਵੀ ਜਿੱਤ ਦੇ ਇਕ ਹਫਤੇ ਬਾਅਦ ਹਿੰਮਤ ਬਿਸਵਾ ਨੇ ਅੱਜ ਸੂਬੇ ਦੇ 15ਵੇਂ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲ ਲਈ ਐ। ਉਨ੍ਹਾਂ ਨੂੂੰ ਰਾਜਪਾਲ ਜਗਦੀਸ਼ ਮੁਖੀ ਨੇ ਅਹੁਦੇ ਦੀ ਸਹੁੰ ਚੁਕਾਈ। ਹਿੰਮਤ ਦੇ ਨਾਲ-ਨਾਲ ਕਈ ਮੰਤਰੀਆਂ ਨੂੰ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਇਸ ਸਹੁ ਚੁੱਕ ਸਮਾਗਮ ਵਿਚ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਡਾ ਵੀ ਸ਼ਾਮਲ ਰਹੇ।

 

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …