Breaking News
Home / ਘਰ ਪਰਿਵਾਰ / ਭੋਜਨ ਸੁਰੱਖਿਆ ਲਈ ਬੁਲੰਦ ਆਵਾਜ਼ – ਡਾ: ਸ਼ਿਵਚੋਪੜਾ

ਭੋਜਨ ਸੁਰੱਖਿਆ ਲਈ ਬੁਲੰਦ ਆਵਾਜ਼ – ਡਾ: ਸ਼ਿਵਚੋਪੜਾ

ਪੰਜਾਬ ਦੇ ਕਪੂਰਥਲਾ ਦੇ ਜੰਮਪਲ ਵੈਟਰਨਰੀਡਾ: ਸ਼ਿਵਚੋਪੜਾ ਜੋ 60ਵਿਆਂ ਵਿੱਚ ਕੈਨੇਡਾ ਆ ਕੇ ਇੱਥੇ ਮਾਈਕਰੋਬਾਇਲੋਜੀਵਿਸ਼ੇ ਵਿੱਚ ਪੀ ਐਚ ਡੀਕੀਤੀ।ਉਹਨਾਂ ਨੇ 1969 ਤੋਂ ਸੰਨ 2004 ਤੱਕ ਹੈਲਥਕੈਨੇਡਾ ਵਿੱਚ ਸੀਨੀਅਰਵਿਗਿਆਨੀਵਜੋਂ ਨੌਕਰੀ ਕੀਤੀ।ਉਹਨਾਂ ਦੀ 7 ਜਨਵਰੀ 2018 ਨੂੰ ਆਰਵਾ ਵਿੱਚ ਮੌਤ ਹੋ ਗਈ। ਲੋਕ ਹਿੱਤਾਂ ਨੂੰ ਪਰਨਾਏ ਹੋਏ ਇਸ ਸੁਹਿਰਦ ਭਾਰਤੀਮੂਲ ਦੇ ਵਿਗਿਆਨੀ ਨੇ 90ਵਿਆਂ ਵਿੱਚ ਉਹਨਾਂ ਦਵਾਈਆਂ ਨੂੰ ਜਿਹਨਾਂ ਦੀਵਰਤੋਂ ਨਾਲਪੈਦਾ ਹੋਏ ਦੁੱਧ ਅਤੇ ਹੋਰ ਖੁਰਾਕੀ ਪਦਾਰਥਾਂ ਨੂੰ ਪ੍ਰਵਾਨਕਰਨਲਈਉਹਨਾਂ ਉੱਤੇ ਬਣੇ ਦਬਾਅ ਵਿਰੁੱਧ ਆਵਾਜ਼ ਉਠਾਈ।ਉਸਦਾਸਰੋਕਾਰਜਾਨਵਰਾਂ ਨੂੰ ਦਿੱਤੇ ਜਾਣਵਾਲੇ ਉਹਨਾਂ ਡਰੱਗਾ ਨਾਲ ਸੀ ਜਿਹਨਾਂ ਦੀਵਰਤੋਂ ਜਾਨਵਰਾਂ ਅਤੇ ਉਹਨਾਂ ਤੋਂ ਪ੍ਰਾਪਤਭੋਜਨਪਦਾਰਥ ਮਨੁੱਖੀ ਸਿਹਤਲਈਖਤਰਾਸਨ। ਉਸ ਨੇ ਸੂਰਾਂ ਨੂੰ ਦਿੱਤੀ ਜਾਣਵਾਲੀ ਕਾਰਬਾਡੌਕਸ ਅਤੇ ਗਾਵਾਂ ਅਤੇ ਮੁਰਗਿਆਂ ਨੂੰ ਦਿੱਤੀ ਜਾਣਵਾਲੀ ਬੇਅਟਰਿੱਟ ਬਾਰੇ ਸਵਾਲਖੜ੍ਹੇ ਕੀਤੇ ਕਿ ਇਹ ਡਰੱਗ ਜਾਨਵਰਾਂ ਦੇ ਲਈਖਤਰਨਾਕਹਨਅਤੇ ਇਹਨਾਂ ਨੂੰ ਭੋਜਨ ਦੇ ਤੌਰ ‘ਤੇ ਵਰਤਣਵਾਲੇ ਮਨੁੱਖਾਂ ਲਈਵੀ।ਉਸਨੂੰਸਭ ਤੋਂ ਵੱਡਾ ਇਤਰਾਜ ਡਰੱਗ ਬੀ ਜੀ ਐਚ ( ਬੋਵਾਇਨ ਗਰੋਥਹਾਰਮੋਨ) ਬਾਰੇ ਸੀ। ਇਹ ਡਰੱਗ ਗਾਵਾਂ ਵਿੱਚ ਦੁੱਧ ਦੇ ਵਾਧੇ ਲਈਵਰਤਿਆਜਾਂਦਾ ਸੀ ਅਤੇ ਵਿਗਿਆਨਕਦੀਸਮਝਅਨੁਸਾਰ ਉਸ ਦੁੱਧ ਦੀਵਰਤੋਂ ਮਨੁੱਖਾਂ ਲਈਹਾਨੀਕਾਰਕ ਸੀ।
ਡਾ: ਚੋਪੜਾ ਦੁਆਰਾ ਪਬਲਿਕ ਤੌਰ ‘ਤੇ ਬੀ ਜੀ ਐਚ ਦੀਆਲੋਚਨਾਕਰਨ ਤੇ ਹੈਲਥਕੈਨੇਡਾ ਨੇ ਉਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਕਿਹਾ। ਇਸ ਡਰੱਗ ਬਾਰੇ ਸੈਨੇਟ ਤੱਕ ਵੀਬਹਿਸ ਹੋਈ ਸੀ ਤੇ 1999 ਵਿੱਚ ਇਸ ਨੂੰ ਅਪਰੂਵਨਾਕਰਨਦਾਫੈਸਲਾਲਿਆ ਗਿਆ। ਹਰਭਜਨ ਸੋਹੀ ਦੀਕਵਿਤਾ ਦੇ ਬੋਲ, ”ਹਰ ਮਿੱਟੀ ਦੀਆਪਣੀਖਸਲਤ, ਹਰ ਮਿੱਟੀ ਟੁੱਟਿਆਂ ਨਹੀਂ ਭੁਰਦੀ।ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ” ਵਾਂਗ ਉਸ ਨੇ ਆਪਣੇ ਰੁਜਗਾਰਦਾਤਾਵਾਂ ਦੀ ਇਹ ਗੱਲ ਮੰਨਣੋਂ ਇਨਕਾਰਕਰ ਦਿੱਤਾ ਕਿ ਉਹ ਇਸ ਬਾਰੇ ਪਬਲਿਕ ਵਿੱਚ ਨਾਂ ਬੋਲੇ ਅਤੇ ਨਾ ਹੀ ਇਹ ਗੱਲ ਦਾਬਿਆਨਕਰੇ ਕਿ ਹੈਲਥਕੈਨੇਡਾਵਲੋਂ ਉਸ ਤੇ ਦਬਾਅਪਾਇਆ ਜਾ ਰਿਹਾ ਹੈ। ਸੰਨ 1998 ਵਿੱਚ ਡਾ: ਚੋਪੜਾਅਤੇ ਉਸਦੇ ਸਹਿਕਰਮੀਡਾ: ਮਾਰਗਰੇਟਹੇਡਨਦੀਟੈਲੀਵਿਯਨ ਤੇ ਇੰਟਰਵਿਊ ਹੋਈ ਜਿਸ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਨੂੰ ਕਿਵੇਂ ਸੋਚਦੇ ਹਨ ਕਿ ਉਹਨਾਂ ‘ਤੇ ਡਰੱਗ ਦੀਵਰਤੋਂ ਤੇ ਸਹਿਮਤੀਲਈਦਬਾਅ ਕਿਉਂ ਪਾਇਆ ਜਾ ਰਿਹਾ ਹੈ? ਤਾਂ ਡਾ: ਚੋਪੜਾਦਾਜਵਾਬ ਸੀ ਕਿ ਇਹ ਸਿਰਫ ਇਸ ਲਈਕੀਤਾ ਜਾ ਰਿਹਾ ਹੈ ਕਿ ਇਸ ਦੀਵਰਤੋਂ ਜਾਰੀਰਹੇ ਤੇ ਡਰੱਗ ਬਣਾਉਣਵਾਲੀਆਂ ਕੰਪਨੀਆਂ ਨੂੰ ਮੁਨਾਫਾ ਹੁੰਦਾ ਰਹੇ। ਇਸ ਦੇ ਸਿੱਟੇ ਵਜੋਂ ਡਾ: ਚੋਪੜਾਅਤੇ ਉਸ ਦੇ ਦੋ ਹੋਰਸਹਿਕਰਮੀਆਂ ਡਾ: ਮਾਰਗਰੇਟਹੇਡਨਅਤੇ ਡਾ: ਗੇਰਾਰਡਲੰਬਰਟ ਨੂੰ 2004 ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ। ਡਾ: ਚੋਪੜਾ ਨੇ ਆਪਣੀਬਰਤਰਫੀ ਨੂੰ ਕੋਰਟ ਵਿੱਚ ਚੈਲੰਜਕਰ ਦਿੱਤਾ ਅਤੇ 13 ਸਾਲਲਗਾਤਾਰਕੋਰਟਾਂ ਵਿੱਚ ਲੜਾਈਲੜੀ। ਸਤੰਬਰ 2017 ਵਿੱਚ ਉਸ ਦੇ ਵਿਰੁੱਧ ਅੰਤਮ ਫੈਸਲਾਹੋਣਸਮੇਂ ਉਸ ਨੇ ਕਿਹਾ, ” ਜੇਕਰ ਅੱਜ ਮੇਰੀ ਜਿੱਤ ਹੋ ਜਾਂਦੀ ਤਾਂ ਮੈਨੂੰ ਮੁਆਵਜੇ ਦੇ ਤੌਰ ਤੇ ਮੇਰੀਤਨਖਾਹਮਿਲਜਾਣੀ ਸੀ ਪਰਲੋਕਾਂ ਦੀਭੋਜਨ ਸੁਰੱਖਿਆ ਦਾਮਸਲਾਫੇਰਵੀਰਹਿਣਾ ਸੀ”। ਉਸ ਦੇ ਇਹਨਾਂ ਸਬਦਾਂ ਤੋਂ ਪਤਾਲਗਦਾ ਹੈ ਕਿ ਉਸ ਨੂੰ ਨਿਜਨਾਲੋਂ ਵੱਧ ਲੋਕਾਂ ਲਈਭੋਜਨ ਸੁਰੱਖਿਆ ਦਾਮਸਲਾਵਧੇਰੇ ਅਹਿਮ ਸੀ।
ਡਾ: ਚੋਪੜਾਅਤੇ ਉਸ ਦੇ ਦੋ ਸਾਥੀਵਿਗਿਆਨੀ ਸੱਚਮੁੱਚ ਹੀ ਲੋਕਸੇਵਕਾਂ ਅਤੇ ਆਪਣੇ ਕਿੱਤੇ ਨਾਲਇਨਸਾਫਕਰਨਦੀ ਸੱਚੀ ਸੁੱਚੀ ਉਦਾਹਰਣਹਨਜਿਹਨਾਂ ਨੇ ਆਪਣੇ ਨਿਜੀ ਹਿੱਤਾਂ ਨਾਲੋਂ ਆਮਲੋਕਾਂ ਦੇ ਹਿੱਤਾਂ ਨੂੰ ਅਹਿਮੀਅਤ ਦਿੱਤੀ। ਉਹ ਸੱਚਮੁੱਚ ਹੀ ਪਬਲਿਕ ਦੇ ਭਲੇ ਲਈਆਵਾਜ਼ ਬੁਲੰਦ ਕਰਨਵਾਲੇ ਮੋਢੀਸਨ।ਡਾ: ਚੋਪੜਾ ਨੇ ਭੋਜਨ ਸਬੰਧੀ ਇਸ ਵਿਆਪਕਵਿਸ਼ੇ ਨੂੰ ਕੈਨੇਡਾਦੀਆਂ ਬਹੁਤਸਾਰੀਆਂ ਥਾਵਾਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਚੁੱਕਿਆ ਅਤੇ ਲੋਕਾਂ ਨਾਲ ਸਬੰਧਤ ਸਿਹਤਪ੍ਰਤੀ ਇਸ ਮਸਲੇ ਨੂੰ ਉਭਾਰਨਲਈ ” ਕੈਨੇਡੀਅਨ ਕੌਂਸਲ ਔਨ ਫੂਡਸੇਫਟੀਐਂਡਹੈਲਥ” ਨਾਂ ਦੀ ਜਥੇਬੰਦੀ ਖੜੀਕੀਤੀ। ਉਸ ਨੇ ਇਸ ਸਾਰੀ ਗਾਥਾਅਤੇ ਇੱਥੋਂ ਦੇ ਅੰਦਰੂਨੀ ਤੰਤਰ ਦਾਬਿਆਨਬੜੇ ਹੀ ਵਿਸਥਾਰਨਾਲਆਪਣੀ ਪੁਸਤਕ, ”ਕੁਰੱਪਟ ਟੂਦਾਕੋਰ” ਵਿੱਚ ਕੀਤਾ ਹੈ। ਕੈਨੇਡਾ ਵਿੱਚ ਬੋਵਾਈਨ ਗਰੋਥਹਾਰਮੋਨਬਾਰੇ ਡਾ: ਚੋਪੜਾਦਾਰੋਲਅਤੇ ਇਸ ਸਬੰਧ ਵਿੱਚ ਕਨੇਡਾ ਵਿੱਚ ਕੀ ਵਾਪਰਿਆਵੈਬਸਾਈਟ
“https:// Cban.Ca/ the story -of-bovine-growth-harmone-in-Canada/
ਤੇ ਵੀਉਪਲਭਦ ਹੈ। ਡਾ: ਚੋਪੜਾ ਇੱਕ ਐਸਾ ਵਿਗਿਆਨੀ ਸੀ ਜੋ ਲੋਕਾਂ ਨੂੰ ਪਰਨਾਇਆ ਹੋਇਆ ਸੀ ਜਿਸਨੇ ਨਿਜੀ ਹਿੱਤਾਂ ਨੂੰ ਲੱਤ ਮਾਰ ਕੇ ਆਪਣੇ ਕੈਰੀਅਰਦੀਪਰਵਾਹਨਾਕਰਦੇ ਹੋਏ ਸਿਹਤ ਸੁਰੱਖਿਆ ਲਈ ਉੱਚੀ ਸੁਰ ਵਿੱਚ ਹੋਕਾ ਦਿੱਤਾ। ਨਾਮੀ ਕੰਪਨੀਆਂ ਵਲੋਂ ਮਿੱਟੀ ਅਤੇ ਭੋਜਨਪਦਾਰਥਾਂ ਵਿੱਚ ਘੋਲੇ ਜਾ ਰਹੇ ਮਨੁੱਖੀ ਸਿਹਤਵਸਤੇ ਜਹਿਰਸਮਾਨਰਸਾਇਣਾਂ ਵਿਰੁੱਧ ਮੋਰਚਾਖੋਲ੍ਹੀ ਰੱਖਿਆ। ਉਸ ਦੀਦਲੀਲ ਸੀ ਕਿ ਕੀਟਨਾਸ਼ਕਾਂ ਅਤੇ ਕੈਮੀਕਲਪਦਾਰਥਾਂ ਦੀ ਅੰਨ੍ਹੀ ਵਰਤੋਂ ਕਾਰਣਕੈਂਸਰਅਤੇ ਅਜਿਹੇ ਹੋਰਭਿਆਨਕ ਰੋਗ ਪਨਪਰਹੇ ਹਨ।ਪਰਹੈਲਥਕੈਨੇਡਾਅਤੇ ਸਰਕਾਰਵਲੋਂ ਉਸ ਦੁਆਰਾ ਉਠਾਈਆਵਾਜ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਮੌਤ ਬਾਅਦਡਾ: ਚੋਪੜਾ ਦੇ ਹੌਸਲੇ ਭਰਪੂਰਕਾਰਜ ਨੂੰ ਵੱਡੀ ਕਮਿਊਨਿਟੀ ਵਿੱਚ ਤਾਂ ਸੂਝਵਾਨਲੋਕਾਂ ਦੀ ਵੱਡੀ ਗਿਣਤੀਵਲੋਂ ਯਾਦਕੀਤਾ ਜਾ ਰਿਹਾ ਹੈ ਪਰ ਪੰਜਾਬੀ/ ਭਾਰਤੀਭਾਈਚਾਰੇ ਵਲੋਂ ਨਹੀਂ।ਸ਼ਾਇਦ ਅਸੀਂ ਇਸ ਤਰ੍ਹਾਂ ਦੇ ”ਯੋਧਿਆਂ” ਨੂੰ ਯਾਦਕਰਨਾਨਹੀਂ ਸਿੱਖਿਆ।

Check Also

ਸੰਕੇਤ-ਲਿਪੀ ਦਾ ਸੰਖੇਪ ਇਤਿਹਾਸ

ਗੁਰਪ੍ਰੀਤ ਸਿੰਘ ਚੰਬਲ ਮਨੁੱਖੀ ਸੱਭਿਅਤਾ ਵਾਂਗ ਮਨੁੱਖੀ ਭਾਸ਼ਾਵਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਮਨੁੱਖੀ …