Breaking News
Home / ਘਰ ਪਰਿਵਾਰ / ਪਰਵਾਸਦਾ ਅੰਦਰਲਾ ਸੱਚ ਹੈ ਪੁਸਤਕ ‘ਲੇਖਨਹੀਜਾਣੇ ਨਾਲ਼’ : ਬੁੱਧ ਸਿੰਘ ਨੀਲੋਂ

ਪਰਵਾਸਦਾ ਅੰਦਰਲਾ ਸੱਚ ਹੈ ਪੁਸਤਕ ‘ਲੇਖਨਹੀਜਾਣੇ ਨਾਲ਼’ : ਬੁੱਧ ਸਿੰਘ ਨੀਲੋਂ

ਪਰਵਾਸ ਮਨੁੱਖੀ ਜ਼ਿੰਦਗੀ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਹੈ, ਪਹਿਲਾਂ ઠਮਨੁੱਖ ਭੋਜਨਦੀਤਲਾਸ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਪਰਵਾਸਕਰਦਾ ਸੀ ਪਰਹੁਣ ਮਨੁੱਖ ਸੋਹਣੀਖੂਬਸੂਰਤ ਜ਼ਿੰਦਗੀ ਦੀਭਾਲ ਵਿੱਚ ਆਪਣਾ ਪਿੱਤਰੀ ਘਰ ਛੱਡ ਕੇ ਪਰਵਾਸਕਰਦਾ ਹੈ। ਪਰਵਾਸ ਅੰਦਰ ਰਹਿੰਦਿਆਂ ਉਸ ਦੇ ਨਾਲ ਕੀ ਕੀ ਹੁੰਦਾ ਤੇ ਕੀ ਵਾਪਰਦਾ ਹੈ, ਉਸ ਨੂੰ ਭਾਵੇਂ ਸਾਡੇ ਪੰਜਾਬੀ ਦੇ ਲੇਖਕਾਂ ਨੇ ਕਲਮਬੱਧ ਕੀਤਾ ਹੈ ਪਰ ਉਸ ਸਾਹਿਤ ਅੰਦਰ ਸਾਹਿਤਕਾਰਾਂ ਨੇ ਬਹੁਤ ਕੁਝ ਨੂੰ ਲੁਕਾਇਆ ਹੈ ਤੇ ਉਥੋਂ ਦੀ ਚਕਾਚੌਧ ਜ਼ਿੰਦਗੀ ਸਬੰਧੀ ਵਧੀਆਲਿਖਿਆ ਹੈ। ਪਰਵਾਸ ਤੋਂ ਘਰ ਘੁੰਮਣ ਲਈ ਆਏ ਪੰਜਾਬੀਆਂ ਦੇ ਰਹਿਣਸਹਿਣ, ਪਹਿਨੇ ਕੀਮਤੀਬਰਾਂਡਡਪਹਿਰਾਵੇ ਤੇ ਪਹਿਨੇ ਮੋਟੇ ਮੋਟੇ ਛੱਲੇ ਮੁੰਦੀਆਂ ਨੇ ਪੰਜਾਬ ਵੱਸਦੇ ਆਮਲੋਕਾਂ ਦਾਦਿਮਾਗ ਖ਼ਰਾਬਕੀਤਾ ਹੈ। ਲੋਕਵਿਦੇਸ਼ਜਾਣਲਈਹਰਤਰ੍ਹਾਂ ਦਾਹਰਬਾਵਰਤਦੇ ਹਨ। ਕਈ ਵਿਦੇਸ਼ਜਾਣ ਦੇ ਚੱਕਰ ਵਿਚਜੇਲ੍ਹਾਂ ਵਿਚਚਲੇ ਗਏ ਹਨ ਤੇ ਕੁੱਝ ਮਰਵੀ ਗਏ ਹਨ।ਹੁਣ ਨੌਜਵਾਨ ਧੜਾ-ਧੜਵਿਦੇਸ਼ ਜਾ ਰਹੇ ਹਨ। ਪੰਜਾਬ ਦੇ ਵਿੱਚੋਂ ਬੌਧਿਕ ਤੇ ਆਰਥਿਕਸ਼ਕਤੀਵਿਦੇਸ਼ ਜਾ ਰਹੀ ਹੈ। ਵਿਦੇਸ਼ਾਂ ਵਿੱਚ ਉਹਨਾਂ ਦੇ ਨਾਲ ਕੀ ਵਾਪਰਦਾ ਹੈ ਇਸ ਸੱਚ ਨੂੰ ਬਹੁਤ ਹੀ ਸਹਿਜ ਤੇ ਸਾਦਗੀ ‘ਚ ਜਿਸ ਤਰ੍ਹਾਂ ਬਲਜੀਤ ਰੰਧਾਵਾ ਨੇ ਸਿਰਜਿਆ ਹੈ ਕਮਾਲ ਹੈ, ਉਸ ਨੇ ਸਾਰਾ ਕੁਝ ਆਮਵਿਅਕਤੀਦੀਨਜ਼ਰ ਤੋਂ ਲਿਖਿਆ ਹੈ। ਪੰਜਾਬੀ ਸਾਹਿਤ ઠਦੇ ਅੰਦਰ ਬਲਜੀਤ ਰੰਧਾਵਾ ਨੇ ਆਪਣੀਪਹਿਲੀ ਪੁਸਤਕ ‘ਲੇਖਨਹੀਂ ਜਾਣੇ ਨਾਲ਼’ ਦੇ ਨਾਲਅਪਣੀਹਾਜ਼ਰੀਲਵਾਈ ਹੈ। ਇਹ ਉਸਦੀਪਹਿਲੀਵਾਰਤਕਦੀ ਪੁਸਤਕ ਹੈ, ਜਿਸ ਵਿਚ ਉਸ ਨੇ ਪਰਵਾਸ ਦੇ ਜੀਵਨਦੀਆਂ ਗੁਝੀਆਂ ਪਰਤਾਂ ਨੂੰ ਸ਼ਬਦਾਂ ਦਾਰੂਪ ਦਿੱਤਾ ਹੈ। ਉਸ ਨੇ ਆਪਣੇ ਪਰਵਾਸ ਦੇ ਦਿਨਾਂ ਤੇ ਪੰਜਾਬ ਦੀ ਜ਼ਿੰਦਗੀ ઠਦਾਤੁਲਨਾਤਮਕਵਿਸਲੇਸ਼ਣਕਰਦਿਆਂ ਉਹ ਸੱਚ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ ਜਿਸ ਵਾਰੇ ਅਜੇ ਤੱਕ ਸਾਡੇ ਨਾਮਵਰਲੇਖਕਾਂ ਨੇ ਵੀਛੁਪਾਈ ਰੱਖਿਆ। ਬਲਜੀਤ ਰੰਧਾਵਾ ਕੋਈ ਲੇਖਕਨਹੀਂ ਸੀ ਪਰਵਿਦੇਸ਼ਦੀ ਇਕੱਲਤਾ ਨੂੰ ਉਸ ਦੇ ਪਤੀਹੀਰਾ ਰੰਧਾਵਾ ਨੇ ਸਹਿਜ ਕਰਦਿਆਂ ਉਸ ਨੂੰ ਸ਼ਬਦ ਸੰਸਾਰ ਦੇ ਨਾਲਜੋੜਿਆ ਤਾਂ ਇਸ ਕਿਤਾਬਦਾਜਨਮ ਹੋਇਆ।
ਬਲਜੀਤ ਰੰਧਾਵਾ ਨੇ ਉਥੋਂ ਦੇ ਵਸਦੇ ਲੋਕਾਂ ਦੇ ਹਰ ਦੁੱਖ-ਸੁੱਖ ਨੂੰ ਆਪਣੇ ਨਿੱਕੇ-ਨਿੱਕੇ ਲਲਿਤ ਨਿਬੰਧਾਂ ਦੇ ਰੂਪਵਿਚਲਿਖਿਆ ਹੈ। ਪੰਜਾਬੀ ਵਾਰਤਕ ਦੇ ਖ਼ੇਤਰ ਵਿੱਚ ਲਲਿਤ ਨਿਬੰਧ ਬਹੁਤ ਘੱਟ ਲਿਖਣਵਾਲੇ ਹਨਪਰਬਲਜੀਤ ਰੰਧਾਵਾ ਨੇ ਆਪਣੀਕਿਤਾਬ’ਲੇਖਨਹੀਂ ਜਾਣੇ ਨਾਲ’ਵਿਚ ਇਹ ਵਿਧਾਵਰਤੀ ਹੈ ਜਿਸ ਕਰਕੇ ਉਹ ਪਹਿਲੀਵਾਰਵਿਚ ਹੀ ਉਹਨਾਂ ਲੇਖਕਾਂ ਦੀਕਤਾਰਵਿਚ ਆ ਗਈ ਜਿਹੜੇ ਉਸ ਤੋਂ ਪਹਿਲਾਂ ਲਿਖਦੇ ਹਨ।
ઠਪੰਜਾਬੀ ਦੇ ਕਹਾਣੀਕਾਰਵਰਿਆਮ ਸੰਧੂ ਨੇ ਮੁੱਖ ਬੰਦ ਲਿਖਦਿਆਂ ਇਸ ਕਿਤਾਬ ਦੇ ਵਿਚਲੇ ਨਿਬੰਧਾਂ ਦੀਸਾਰਥਿਕਚਰਚਾਕੀਤੀ ਹੈ। ਪੁਸਤਕ ਦੇ ਵਿਚਲੇ ਇਹ ਲੇਖਦਿਲਦੀ ਹੂਕ ਹਨ, ਜਿਹਨਾਂ ਨੂੰ ਉਹ ਵਿਅੰਗ ਦੇ ਲਹਿਜੇ ਵਿਚਆਖਦੀ ਹੈ ‘ਲੇਖਨਹੀਂ ਜਾਣੇ ਨਾਲ਼’।ਉਸਦੀ ਇਹ ਪਹਿਲੀ ਪੁਸਤਕ ਹੀ ਜਿਥੇ ਆਮਪਾਠਕਦਾਧਿਆਨ ਖਿੱਚਦੀ ਹੈ ਉਥੇ ਵਿਦੇਸ਼ਾਂ ਨੂੰ ਜਾਣਦੀਲਲਕ ਤੇ ਸਵਾਲਖੜ੍ਹੇ ਕਰਦੀ ਹੈ ਕਿ ਉਥੇ ਅਸਲ ਵਿੱਚ ਹੁੰਦਾ ਕੀ ਹੈ। ਉਥੋਂ ਦੀਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਘੱਟ ਸਮਾਂ ਅਤੇ ‘ਕੰਮ ਹੀ ਪੂਜਾ’ਦੀਵਿਚਾਰਧਾਰਾ ਨੂੰ ਉਸ ਨੇ ਦਰਸਾਇਆ ਹੈ।ઠਵਿਦੇਸ਼ਵਿਚ ਕੰਮ ਹਰ ਇਕ ਲਈਜਰੂਰੀ ਹੈ, ਬਿਨਾ ਕੰਮ ਤੋਂ ਉਥੋਂ ਦਾਜੀਵਨਨੀਰਸ ਹੈ।
ਜੇਕਰਵਿਦੇਸ਼ ਦੇ ਸਿਸਟਮ ਵਿੱਚ ਮਨੁੱਖ ਤੇ ਕੰਮ ਦੀ ਮਹੱਤਤਾ ਨੂੰ ਜਾਨਣ ਚਾਹੁੰਦੇ ਹੋ ਤਾਂ ਇਹ ਪੁਸਤਕ ‘ਲੇਖਨਹੀਂ ਜਾਣੇ ਨਾਲ਼’ਜਰੂਰਪੜ੍ਹੋ ਤਾਂ ਕੇ ਵਿਦੇਸ਼ਜਾਣਦੀਹੋੜ ਤੇ ਲਲਕ ਘੱਟ ਸਕੇ। ਅਸੀਂ ਡਾਹੀਰਾ ਰੰਧਾਵਾ ਦੀ ਸੰਪਾਦਨਾ ਹੇਠਛਪੀ ਇਸ ਪੜ੍ਹਨਯੋਗ ਪੁਸਤਕ ਦਾਸਵਾਗਤਕਰਦੇ ਹਾਂ।
ਪੁਸਤਕਦਾ ਨਾਂ : ‘ਲੇਖਨਹੀਂ ਜਾਣੇ ਨਾਲ’
(ਵਾਰਤਕ)
ਲੇਖਕ : ਬਲਜੀਤ ਰੰਧਾਵਾ
ਸੰਪਾਦਕ : ਡਾਹੀਰਾ ਰੰਧਾਵਾ
ਸਰਵਰਕ : ਹਰਮੀਤਆਰਟਿਸਟ
ਪੰਨੇ : 140
ਕੀਮਤਸਾਜਿਲਦ :ઠ 200 ਰੁਪਏ, ਵਿਦੇਸ਼ 10 ਡਾਲਰ
ਪ੍ਰਕਾਸ਼ਕ ઠ ઠ ઠ : ਚੇਤਨਾਪ੍ਰਕਾਸ਼ਨ, ਲੁਧਿਆਣਾ

Check Also

ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …