-ਕੁਲਵਿੰਦਰਖਹਿਰਾ
ਨਾ ਉਗਾਇਆ ਚੰਨ ਕੋਈ, ਨਾਰਚਾਈਚਾਨਣੀ,
ਮੈਂ ਹਨੇਰੇ ਦੀਤਲ਼ੀ’ਤੇ, ਬੱਸਟਿਕਾਈਚਾਨਣੀ।
ਇਕ ਚਕੋਰੀਰਾਤਸਾਰੀਤੜਫਦੀ ਹੋਈ ਮਰ ਗਈ,
ਜਾਹ ਪਰੇ ਬੇਦਰਦੀਆ, ਤੂੰ ਕਿਉਂ ਛੁਪਾਈਚਾਨਣੀ।
ਭਾਵਨਾ’ਤੇ ਅਸਰਕੀਤਾ, ਇਸ ਤਰ੍ਹਾਂ ਪਰਵਾਸ ਨੇ,
ਚੰਨ ਹੈ ਉਹ ਹੀ ਮਗਰ, ਲਗਦੀਪਰਾਈਚਾਨਣੀ।
ਸੋਚ ਵਿੱਚਮਹਿਬੂਬਦਾਚਿਹਰਾਤਸੱਵਰਕਰਲਿਆ,
ਨ੍ਹੇਰੀਆਂ ਰਾਤਾਂ ‘ਚ ਏਦਾਂ ਵੀਵਿਛਾਈਚਾਨਣੀ।
ਦੇਰਪਹਿਲਾਂ ਅੰਬਰਾਂ ਤੇ ਚਮਕਿਆ ਇਕ ਚੰਨ ਸੀ,
ਅੱਜ ਵੀਕਰਦੀਪਈ ਹੈ ਰਹਿਨੁਮਾਈਚਾਨਣੀ।