ਸਾਡਾ ਪਾਲਣਹਾਰ ਸਾਡਾ ਪੋਸ਼ਣ ਕਰਦਾ ਹੈ ਅਤੇ ਸਾਨੂੰ ਆਹਾਰ ਬਖਸ਼ਦਾ ਹੈ। ਜਿਹੜੀ ਮੇਰੀ ਧਰਤੀ ਮਾਂ ਹੈ ਨਾ, ਇਹ ਵੀ ਉਸੇ ਦੀ ਦੇਣ ਹੈ। ਮੇਰੀ ਜਰੂਰਤ ਦੀਆਂ ਸਾਰੀਆਂ ਵਸਤਾਂ ਉਸੇ ਦੀ ਬਦੌਲਤ ਧਰਤੀ ਤੋਂ ਮਿਲਦੀਆਂ ਹਨ। ਜੇ ਉਹ ਨਾਂ ਹੁੰਦਾ ਤਾਂ ਮੇਰਾ ਵਜ਼ੂਦ ਕਿੱਥੋਂ ਹੋਣਾ ਸੀ। ਨਾਂ ਮੇਰੀ ਧਰਤੀ ਮਾਂ ਹੁੰਦੀ, ਨਾਂ ਹੀ ਜਨਮ ਦੇਣ ਵਾਲੀ ਮਾਂ। ਮੈਂ ਤਾਂ ਹੋਣਾ ਹੀ ਕਿੱਥੋਂ ਸੀ? ਇਕੱਲਾ ਮੈਂ ਹੀ ਨਹੀਂ ਧਰਤੀ ਉਤਲੇ ਸਾਰੇ ਜੀਵ ਜੰਤੂ ਹੀ ਉਸ ਦੀ ਬਦੌਲਤ ਹਨ। ਸਭ ਉਸਦੀ ਬਖਸ਼ਿਸ਼ ਹੈ। ਪਹਿਲਾਂ ਧਰਤੀ ਨੂੰ ਜਨਮ ਦਿੱਤਾ ਤੇ ਫਿਰ ਆਪਾਰ ਕਿਰਪਾ ਕਰ ਕੇ ਧਰਤੀ ਨੂੰ ਹਰਾ ਭਰਾ ਬਣਾਇਆ। ਜੀਵ ਜੰਤੂ ਪੈਦਾ ਕੀਤੇ। ਜੀਵ ਜੰਤੂਆਂ ਲਈ ਹਰੇ ਭਰੇ ਬਿਰਛ ਬੂਟੇ ਨਿਆਮਤਾਂ ਨਾਲ ਲਬਰੇਜ਼। ਲਗਾਤਾਰ ਸ਼ਕਤੀ ਦੇਣ ਵਾਲੇ ਮੇਰੇ ਪਾਲਣਹਾਰ ਦੇ ਬਲਿਹਾਰੇ ਜਾਵਾਂ।
ਸਾਡੇ ਪਾਲਣਹਾਰ ਨੇ ਐਸਾ ਚੱਕਰ ਚਲਾਇਆ ਹੋਇਆ ਜਿਸ ਨਾਲ ਸਾਡੇ ਜਾਗਣ ਅਤੇ ਸੌਣ ਦਾ ਸਮਾਂ ਨਿਸ਼ਚਤ ਹੈ। ਜੀਵਾਂ ਦਾਹਰ ਤਰ੍ਹਾਂ ਦਾ ਖਿਆਲ ਰੱਖਣ ਲਈ ਅੱਡ ਅੱਡ ਵਸੀਲੇ ਪੈਦਾ ਕੀਤੇ। ਬਿਰਛਾਾਂ ਦੀ ਡਿਉਟੀ ਲਾਈ ਭੋਜਣ ਪੈਦਾ ਕਰਨ ਦੀ। ਸਾਡੇ ਸਾਹ ਲੈਣ ਲਈ ਆਕਸੀਜਨ ਪੈਦਾ ਕਰਨ ਦੀ। ਸਾਡੇ ਲਈ ਭੋਜਨ ਪੈਦਾ ਕਰਨ ਕਰ ਕੇ ਹੀ ਤਾਂ ਬਿਰਛ ਪੂਜਣਯੋਗ ਹਨ। ਪਰ ਬਿਰਛਾ ਵਿੱਚ ਇਹ ਸਮਰੱਥਾ ਮੇਰੇ ਉਸਦੀ ਹੀ ਦੇਣ ਹੈ। ਜੇ ਉਹ ਨਾ ਹੁੰਦਾਂ ਤਾਂ ਪਹਿਲੀ ਗੱਲ ਬਿਰਛ ਉੱਕਾ ਹੀ ਨਹੀਂ ਸੀ ਉੱਗਣੇ। ਜੇ ਉੱਗਦੇ ਹੀ ਨਾ ਤਾਂ ਭੋਜਨ ਕਿਵੇਂ ਪੈਦਾ ਕਰਦੇ।
ਮੇਰੇ ਪਾਲਣਹਾਰ ਅਤੇ ਮੇਰੀ ਧਰਤੀ ਮਾਂ ਦੀਆਂ ਆਪਸ ਵਿੱਚਲੀਆਂ ਗਤੀ-ਵਿਧੀਆਂ ਬਾਰੇ ਖੋਜ ਕਰਨ ਵਾਲੇ ਕੱਟੜਵਾਦੀਆਂ ਨੂੰ ਰਾਸ ਨਹੀਂ ਆਏ ਕਿਉਂਕਿ ਉਹਨਾਂ ਦੁਆਰਾ ਪਰਚਾਰੀਆਂ ਜਾਂਦੀਆਂ ਮਿੱਥਾਂ ਖੋਜੀਆਂ ਨੇ ਝੂਠੀਆਂ ਸਾਬਤ ਕਰ ਦਿੱਤੀਆਂ। ਉਹਨਾਂ ਨੇ ਖੋਜੀਆਂ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਅਤੇ ਕਈਆਂ ਨੂੰ ਤਾਂ ਮਾਰ ਮੁਕਾਇਆ। ਪਰ ਸੱਚ ਆਖਰ ਸੱਚ ਹੂੰਦਾ ਹੈ। ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਅੱਜ ਉਹਨਾਂ ਦੀਆਂ ਖੋਜਾਂ ਕਰਕੇ ਹੀ ਬਹੁਤ ਸਾਰੀਆਂ ਕਾਢਾਂ ਕੱਢ ਕੇ ਮਨੁੱਖੀ ਜੀਵਣ ਸੁਖਾਲਾ ਬਣਾ ਹੋ ਗਿਆ ਹੈ। ਉਹ ਮੈਨੂੰ ਹੀ ਸ਼ਕਤੀ ਪਰਦਾਨ ਨਹੀਂ ਕਰਦਾ ਸਗੋਂ ਉਹ ਤਾਂ ਸਾਰੀ ਕਾਇਨਾਤ ਤੇ ਹੀ ਮਿਹਰਬਾਨ ਹੈ। ਮੈਨੂੰ ਤਾਂ ਦੱਸਿਆ ਗਿਆ ਸੀ ਕਿ ਸਾਡੇ ਪਾਲਣਹਾਰ ਦਾ ਕੋਈ ਰੂਪ ਨਹੀਂ ਹੁੰਦਾ ਤੇ ਨਾਂ ਹੀ ਉਹ ਕਿਸੇ ਨੂੰ ਦਿਖਾਈ ਦਿੰਦਾ ਹੈ। ਮੈਨੁੰ ਇਹ ਝੂਠ ਜਿਹਾ ਲੱਗਣ ਲੱਗ ਪੈਂਦਾ ਹੈ ਜਦੋਂ ਮੈ ਉਸ ਦੇ ਨਿੱਤ ਦਰਸ਼ਨ ਕਰਦਾ ਹਾਂ। ਉਹ ਮੇਰੇ ਸਾਹਮਣੇ ਆਉਂਦਾ ਹੈ ਤਾਂ ਸਾਰੇ ਜੱਗ ਵਿੱਚ ਚਾਨਣ ਹੀ ਚਾਨਣ ਹੋ ਜਾਂਦਾ ਹੈ। ਜੇ ਤੁਸੀਂ ਵੀ ਉਸ ਨੂੰ ਦੇਖਣਾ ਹੈ ਤਾਂ ਇੰਜ ਕਰਨਾ ਪਵੇਗਾ। ਰਾਤ ਨੂੰ ਸੌਣ ਤੋਂ ਬਾਦ ਜਦੋਂ ਉੱਠੋਂ ਤਾਂ ਦਿਨ ਚੜ੍ਹਨ ਤੋਂ ਪਹਿਲਾਂ ਪੂਰਬ ਵਾਲੇ ਪਾਸੇ ਮੂੰਹ ਕਰ ਲੈਣਾ ਕੁਝ ਸਮੇਂ ਬਾਦ ਤੁਹਾਨੂੰ ਉਸ ਦੇ ਦਰਸ਼ਨ ਹੋ ਜਾਣਗੇ ਤੇ ਧਰਤੀ ਤੇ ਰੋਸ਼ਨੀ ਹੀ ਰੋਸ਼ਨੀ ਹੋ ਜਾਵੇਗੀ।
– ਹਰਜੀਤ
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …