21.2 C
Toronto
Monday, August 17, 2026
spot_img
Homeਜੀ.ਟੀ.ਏ. ਨਿਊਜ਼ਗੋਰੇ ਵੱਲੋਂ ਭਾਰਤੀ ਜੋੜੇ ਨੂੰ ਧਮਕੀ

ਗੋਰੇ ਵੱਲੋਂ ਭਾਰਤੀ ਜੋੜੇ ਨੂੰ ਧਮਕੀ

ਗੋਰੇ ਵੱਲੋਂ ਭਾਰਤੀ ਜੋੜੇ ਨੂੰ ਧਮਕੀਕਿਹਾ-ਤੁਹਾਡੇ ਬੱਚਿਆਂ ਨੂੰ ਮਾਰ ਦਿਆਂਗਾ, ਆਪਣੇ ਦੇਸ਼ ਵਾਪਸ ਚਲੇ ਜਾਓ
ਟੋਰਾਂਟੋ : ਕੈਨੇਡਾ ਵਿਚ ਇਕ ਵਿਅਕਤੀ ਨੇ ਭਾਰਤੀ ਜੋੜੇ ‘ਤੇ ਨਸਲੀ ਟਿੱਪਣੀ ਕੀਤੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ। ਟੋਰਾਂਟੋ ਦੀ ਪੁਲਿਸ ਨੇ ਇਸ ਨੂੰ ਨਸਲੀ ਹਮਲਾ ਮੰਨ ਕੇ ਕੇਸ ਦਰਜ ਕਰ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲੰਘੇ ਐਤਵਾਰ ਨੂੰ ਭਾਰਤੀ ਜੋੜਾ ਉਨਟਾਰੀਓ ਦੇ ਹੈਮਿਲਟਨ ਸਥਿਤ ਬਾਲਮਾਰਟ ਸੁਪਰ ਸੈਂਟਰ ਗਿਆ ਸੀ। ਇਸੇ ਦੌਰਾਨ ਪਾਰਕਿੰਗ ਵਿਚ ਅਚਾਨਕ ਉਨ੍ਹਾਂ ਦੀ ਕਾਰ 47 ਸਾਲਾ ਰਾਬਰਟਸਨ ਦੇ ਟਰੱਕ ਦੇ ਸਾਹਮਣੇ ਗਈ। ਇਸ ਨੂੰ ਲੈ ਕੇ ਭਾਰਤੀ ਜੋੜੇ ਅਤੇ ਰਾਬਰਟਸਨ ਵਿਚ ਝਗੜਾ ਹੋ ਗਿਆ। ਰਾਬਰਟਸਨ ਤੈਸ਼ ਵਿਚ ਆ ਗਿਆ ਅਤੇ ਉਸ ਨੇ ਭਾਰਤੀ ਜੋੜੇ ਨੂੰ ਚੀਖਦੇ ਹੋਏ ਕਿਹਾ ਕਿ, ‘ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ। ਤੁਸੀਂ ਮੈਨੂੰ ਪਸੰਦ ਨਹੀਂ ਹੋ। ਮੈਂ ਤੁਹਾਡੇ ਬੱਚਿਆਂ ਨੂੰ ਮਾਰ ਦਿਆਂਗਾ।’ ਇਸ ਤੋਂ ਬਾਅਦ ਭਾਰਤੀ ਜੋੜਾ ਉਥੋਂ ਚਲਾ ਗਿਆ। ਘਟਨਾ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਰਾਬਰਟਸਨ ਖੁਦ ਨੂੰ ਨਸਲਵਾਦੀ ਦੱਸ ਰਿਹਾ ਹੈ।

RELATED ARTICLES
POPULAR POSTS