ਪਬਲਿਕ ਹੈਲਥ ਕੇਅਰ ‘ਤੇ 13 ਹਜ਼ਾਰ ਡਾਲਰ ਦੇ ਕਰੀਬ ਅਦਾ ਕਰੇਗਾ ਹਰ ਕੈਨੇਡੀਅਨ ਟੱਬਰ
ਟੋਰਾਂਟੋ/ਬਿਊਰੋ ਨਿਊਜ਼ : ਸਰਵੇ ‘ਚ ਸਾਹਮਣੇ ਆਇਆ ਹੈ ਕਿ ਜਿੱਥੇ ਕੈਨੇਡਾ ਦੇ ਪ੍ਰਤੀ ਨਾਗਰਿਕ ਨੂੰ ਪਬਲਿਕ ਹੈਲਥ ਕੇਅਰ ‘ਤੇ 4000 ਤੋਂ ਵੱਧ ਡਾਲਰ ਖਰਚੇ ਕਰਨੇ ਪੈਣਗੇ, ਉਥੇ ਹੀ 4 ਮੈਂਬਰਾਂ ਵਾਲੇ ਹਰ ਟੱਬਰ ਦਾ ਹੈਲਥ ਕੇਅਰ ‘ਤੇ 13 ਹਜ਼ਾਰ ਡਾਲਰ ਦੇ ਕਰੀਬ ਖਰਚਾ ਆਵੇ। ਫ੍ਰੈਸ਼ਰ ਇੰਸਟੀਚਿਊਟ ਵਲੋਂ ਕੀਤੇ ਨਵੇਂ ਸਰਵੇਖਣ ‘ਚ ਕਿਹਾ ਗਿਆ ਹੈ ਕਿ ਇਕ ਟਿਪੀਕਲ ਕੈਨੇਡੀਅਨ ਚਾਰ ਮੈਂਬਰਾਂ ਵਾਲੇ ਪਰਿਵਾਰ 2018 ‘ਚ ਹੈਲਥ ਕੇਅਰ ਲਈ 12,935 ਕੈਨੇਡੀਅਨ ਡਾਲਰ ਖਰਚ ਕਰਨਗੇ। ਇਸ ਸਰਵੇ ਮੁਤਾਬਕ ਕੈਨੇਡਾ ‘ਚ ਹਰੇਕ ਨੌਜਵਾਨ ਕੈਨੇਡੀਅਨ 4,640 ਡਾਲਰ ਖਰਚ ਕਰੇਗਾ। ਇਸ ‘ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਕੈਨੇਡੀਅਨਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦਾ ਕਿੰਨਾ ਪੈਸਾ ਸਿਹਤ ਦੀ ਦੇਖ-ਰੇਖ ‘ਤੇ ਖਰਚ ਹੁੰਦਾ ਹੈ ਕਿਉਂਕਿ ਬਹੁਤੇ ਕੈਨੇਡੀਅਨ ਹਸਪਤਾਲ ਜਾਂ ਡਾਕਟਰ ਕੋਲ ਜਾਣ ‘ਤੇ ਆਪਣੇ ਬਿੱਲਾਂ ਦੀ ਪੜਤਾਲ ਹੀ ਨਹੀਂ ਕਰਦੇ। ਫ੍ਰੈਸ਼ਰ ਇੰਸਟੀਚਿਊਟ ਨੇ ਸਟੈਟਿਸਟਿਕਸ ਕੈਨੇਡਾ ਦੇ ਵੱਖ-ਵੱਖ ਅਧਿਐਨਾਂ ਦੇ ਅੰਕੜੇ ਇਕੱਠੇ ਕੀਤੇ ਤੇ ਬਾਅਦ ‘ਚ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਇਨਫਾਰਮੇਸ਼ਨ ਦੇ ਅੰਕੜਿਆਂ ਦਾ ਅਧਿਐਨ ਕੀਤਾ।
ਇਨ੍ਹਾਂ ਅੰਕੜਿਆਂ ਦੇ ਅਧਿਐਨ ਤੋਂ ਬਾਅਦ ਜਾਰੀ ਅੰਕੜਿਆਂ ‘ਚ ਕਿਹਾ ਗਿਆ ਹੈ ਕਿ ਕੈਨੇਡਾ ਦਾ ਚਾਰ ਮੈਂਬਰੀ ਔਸਤ ਪਰਿਵਾਰ, ਜੋ ਕਿ 2018 ‘ਚ 1,38,008 ਕੈਨੇਡੀਅਨ ਡਾਲਰ ਕਮਾਏਗੀ, ਨੂੰ 55,000 ਡਾਲਰ ਦੇ ਕਰੀਬ ਟੈਕਸ ਅਦਾ ਕਰਨੇ ਪੈਣਗੇ, ਜਿਸ ‘ਚ 12,935 ਡਾਲਰ ਪਬਲਿਕ ਹੈਲਥ ਕੇਅਰ ਦੇ ਸ਼ਾਮਲ ਹੋਣਗੇ। ਸਰਵੇ ‘ਚ ਕਿਹਾ ਗਿਆ ਹੈ ਕਿ ਔਸਤਨ ਹਰੇਕ ਨੌਜਵਾਨ ਕੈਨੇਡੀਅਨ ਸਾਲ ‘ਚ 44,348 ਡਾਲਰ ਕਮਾਉਂਦਾ ਹੈ ਤੇ 19,759 ਡਾਲਰ ਟੈਕਸਾਂ ‘ਤੇ ਅਦਾ ਕਰਦਾ ਹੈ। ਇਸ ਤਰ੍ਹਾਂ ਨਾਲ ਹਰੇਕ ਨੌਜਵਾਨ ਹੈਲਥ ਕੇਅਰ ‘ਤੇ 4,640 ਡਾਲਰ ਅਦਾ ਕਰ ਰਿਹਾ ਹੈ।
ਬੀਤੇ ਇਕ ਦੋ ਦਹਾਕਿਆਂ ਦੌਰਾਨ ਇਸ ਰਾਸ਼ੀ ‘ਚ ਕਾਫੀ ਵਾਧਾ ਹੋਇਆ ਹੈ। ਹਰੇਕ ਕੈਨੇਡੀਅਨ ਪਰਿਵਾਰ ਜੋ ਰਾਸ਼ੀ 1997 ‘ਚ ਹੈਲਥ ਕੇਅਰ ‘ਤੇ ਖਰਚ ਕਰਦਾ ਸੀ, ਅਜੋਕੇ ਸਮੇਂ ‘ਚ ਉਹੀ ਪਰਿਵਾਰ ਹੈਲਥ ਕੇਅਰ ‘ਤੇ 68.5 ਫੀਸਦੀ ਜ਼ਿਆਦਾ ਅਦਾ ਕਰ ਰਿਹਾ ਹੈ, ਇਸੇ ਤਰ੍ਹਾਂ ਨਾਲ ਇਕ ਨੌਜਵਾਨ ਔਸਤਨ ਬੀਤੇ ਸਮੇਂ ਤੋਂ 119.4 ਫੀਸਦੀ ਟੈਕਸਾਂ ‘ਤੇ ਜ਼ਿਆਦਾ ਅਦਾ ਕਰ ਰਿਹਾ ਹੈ। ਇਸ ਦਾ ਕਾਰਨ ਕੈਨੇਡਾ ਹੈਲਥ ਕੇਅਰ ਦੇ ਖਰਚਿਆਂ ਦਾ ਲਗਾਤਾਰ ਵਧਣਾ ਹੈ।
Home / ਜੀ.ਟੀ.ਏ. ਨਿਊਜ਼ / ਸਰਵੇ ‘ਚ ਆਇਆ ਸਾਹਮਣੇ, ਹਰ ਕੈਨੇਡੀਅਨ ਨੌਜਵਾਨ 4000 ਤੋਂ ਵੱਧ ਡਾਲਰ ਸਿਹਤ ਦੇ ਨਾਂ ‘ਤੇ ਕਰੇਗਾ ਖਰਚ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …