-5.8 C
Toronto
Thursday, January 22, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੁਨੀਆ ਦਾ ਸੁਰੱਖਿਅਤ ਦੇਸ਼

ਕੈਨੇਡਾ ਦੁਨੀਆ ਦਾ ਸੁਰੱਖਿਅਤ ਦੇਸ਼

ਦੁਨੀਆ ਦੇ ਟਾਪ 10 ਸੇਫ਼ਕੰਟਰੀਆਂ ‘ਚ ਦਰਜ ਹੋਇਆ ਨਾਂ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੂੰ ਇਕ ਵਾਰਫਿਰਦੁਨੀਆ ਦੇ ਸਭ ਤੋਂ ਸੁਰੱਖਿਅਤਦੇਸ਼ਾਂ ਵਿਚਸ਼ਾਮਲਕੀਤਾ ਗਿਆ ਹੈ। 2017 ਦੇ ਗਲੋਬਲਪੀਸਇੰਡੈਕਸਦੀਰਿਪੋਰਟਮੁਤਾਬਕ 163 ਦੇਸ਼ਾਂ ਵਿਚਕੈਨੇਡਾ ਨੂੰ ਸੁਰੱਖਿਆ ਦੇ ਲਿਹਾਜ਼ ਨਾਲ8ਵਾਂ ਸਥਾਨਦਿੱਤਾ ਗਿਆ ਹੈ। ਇਸ ਸੂਚੀ ਨੂੰ ਤਿਆਰਕਰਨਲਈ 23 ਮਾਪਦੰਡਾਂ ਨੂੰ ਧਿਆਨਵਿਚਰੱਖਿਆ ਗਿਆ। ਇਨ੍ਹਾਂ ਵਿਚਕਤਲਾਂ ਦੀਦਰ, ਹਿੰਸਕ ਅਪਰਾਧ, ਅੱਤਵਾਦਦਾਪ੍ਰਭਾਵ, ਘਰੇਲੂ ਝਗੜਿਆਂ ਵਿਚ ਮੌਤ ਆਦਿ ਨੂੰ ਸ਼ਾਮਲਕੀਤਾ ਗਿਆ। ਇਨ੍ਹਾਂ ਮਾਪਦੰਡਾਂ ਦੇ ਆਧਾਰ’ਤੇ ਸਾਰੇ ਦੇਸ਼ਾਂ ਨੂੰ ਸਕੋਰਦਿੱਤੇ ਗਏ। ਜਿਸ ਦੇਸ਼ ਨੂੰ ਜਿੰਨੇ ਘੱਟਸਕੋਰਮਿਲੇ, ਉਹ ਦੇਸ਼ਓਨਾ ਹੀ ਜ਼ਿਆਦਾਸੁਰੱਖਿਅਤਮੰਨਿਆ ਗਿਆ।ઠਸੁਰੱਖਿਅਤਦੇਸ਼ਾਂ ਦੀ ਸੂਚੀ ਵਿਚਕੈਨੇਡਾ ਨੂੰ ਦੂਜੀਵਾਰ8ਵਾਂ ਸਥਾਨਮਿਲਿਆ ਹੈ। ਹਾਲਾਂਕਿਸਾਲ 2012 ਵਿਚਕੈਨੇਡਾ ਇਸ ਸੂਚੀ ਵਿਚ ਚੌਥੇ ਸਥਾਨ’ਤੇ ਸੀ, ਜਿਸ ਦਾਮਤਲਬ ਹੈ ਕਿ ਕੈਨੇਡਾਪਿਛਲੇ ਸਾਲਾਂ ਵਿਚਥੋੜ੍ਹਾਘੱਟਸੁਰੱਖਿਅਤ ਹੋਇਆ ਹੈ। ਇਸ ਸੂਚੀ ਵਿਚਲਗਾਤਾਰਪੰਜਵੀਂ ਵਾਰਸੀਰੀਆ ਨੂੰ ਦੁਨੀਆਦਾਸਭ ਤੋਂ ਘੱਟਸੁਰੱਖਿਅਤਦੇਸ਼ਐਲਾਨਿਆ ਗਿਆ ਹੈ।
ਦੁਨੀਆ ਦੇ ਟਾਪ 10 ਸੁਰੱਖਿਅਤ ਦੇਸ਼ਾਂ ਵਿਚਸ਼ਾਮਲਹੋਣਾ ਜਿੱਥੇ ਕੈਨੇਡਾਲਈਮਾਣਵਾਲੀ ਗੱਲ ਹੈ ਤੇ ਇਸ ਦੇਸ਼ ਦੇ ਮਿਆਰ ਨੂੰ ਵੇਖਦਿਆਂ ਹੀ ਦੁਨੀਆ ਇਥੇ ਵਸਣਾਲੋਚਦੀ ਹੈ, ਉਥੇ ਇਹ ਵੀਚਿੰਤਾਦੀ ਗੱਲ ਹੈ ਕਿ ਜਿਹੜਾ ਮੁਲਕ ਸੁਰੱਖਿਅਤ ਟਾਪ ਦੇ 5 ਦੇਸ਼ਾਂ ‘ਚ ਸ਼ੁਮਾਰ ਰਿਹਾਹੋਵੇ, ਉਹ ਅੱਠਵੇਂ ਨੰਬਰ’ਤੇ ਖਿਸਕ ਜਾਵੇਗਾ। ਭਾਵਕਿਤੇ ਨਾਕਿਤੇ ਖੜੋਤਵੀ ਆਈ ਹੈ, ਜਿਸ ‘ਤੇ ਸਰਕਾਰਾਂ ਤੇ ਆਮਲੋਕਾਂ ਨੂੰ ਨਜ਼ਰਸਾਨੀਕਰਨਦੀਲੋੜਹੈ।
ਦੁਨੀਆ ਦੇ ਟਾਪ 10 ਸੁਰੱਖਿਅਤਦੇਸ਼
1. ਆਇਸਲੈਂਡ
2. ਨਿਊਜ਼ੀਲੈਂਡ
3. ਪੁਰਤਗਾਲ
4. ਆਸਟ੍ਰੀਆ
5. ਡੈਨਮਾਰਕ
6. ਕਜ਼ੀਚ ਰੀਪਬਲਿਕ
7. ਸਲੋਵੇਨੀਆ
8. ਕੈਨੇਡਾ
9. ਸਵਿਟਜ਼ਰਲੈਂਡ
10.ਆਇਰਲੈਂਡ

RELATED ARTICLES
POPULAR POSTS