Breaking News
Home / ਜੀ.ਟੀ.ਏ. ਨਿਊਜ਼ / ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਓਟਵਾ ਦੀ ਬੀਚ ਵਿਚ ਡੁੱਬਣ ਕਾਰਨ ਮੌਤ

ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਓਟਵਾ ਦੀ ਬੀਚ ਵਿਚ ਡੁੱਬਣ ਕਾਰਨ ਮੌਤ

ਓਟਵਾ : ਓਟਵਾ ਵਿਚ ਫਤਿਹਗੜ੍ਹ ਸਾਹਿਬ ਦੀ ਰੰਧਾਵਾ ਕਾਲੋਨੀ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਦੀ ਬੀਚ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਆਪਣੇ ਦੋਸਤਾਂ ਨਾਲ ਬੀਚ ‘ਤੇ ਨਹਾਉਣ ਗਿਆ ਹੋਇਆ ਸੀ। ਮ੍ਰਿਤਕ ਦੇ ਦੋਸਤਾਂ ਨੇ ਉਸਦੀ ਮੌਤ ਸਬੰਧੀ ਪਰਿਵਾਰ ਨੂੰ ਫੋਨ ਰਾਹੀਂ ਦੱਸਿਆ। ਮ੍ਰਿਤਕ ਦੇ ਭਰਾ ਨਵਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬਲਵਿੰਦਰ ਸਿੰਘ ਪਿਛਲੇ 6 ਸਾਲਾਂ ਤੋਂ ਦੁਬਈ ਵਿਚ ਕੰਮ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਭਰਾ ਨੂੰ ਕੈਨੇਡਾ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ 20 ਲੱਖ ਰੁਪਏ ਦਾ ਬੈਂਕ ਕਰਜ਼ਾ ਲਿਆ ਸੀ। ਮ੍ਰਿਤਕ ਨੌਜਵਾਨ 5 ਮਾਰਚ 2020 ਨੂੰ ਹੀ ਕੈਨੇਡਾ ਗਿਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜਸ਼ਨਦੀਪ ਸਿੰਧ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਕੈਨੇਡਾ ਵਿਚ ਉਸ ਦੇ ਦੋਸਤ ਸੋਸ਼ਲ ਮੀਡੀਆ ਰਾਹੀਂ ਫੰਡ ਇਕੱਠਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਮ੍ਰਿਤਕ ਦੇਹ ਦਾ ਇੰਤਜਾਰ ਕਰ ਰਿਹਾ ਹੈ।

Check Also

ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਖ਼ਤਮ ਨਹੀਂ

ਕੈਨੇਡਾ ਸਰਕਾਰ ਨੇ ਕਿਸੇ ਵੀ ਕੈਟਾਗਿਰੀ ਵਿਚ ਟੈਸਟ ਖਤਮ ਕਰਨ ਦਾ ਨਹੀਂ ਕੀਤਾ ਕੋਈ ਐਲਾਨ …