ਵੈਨਕੂਵਰ/ਬਿਊਰੋ ਨਿਊਜ਼ : ਉਨਟਾਰੀਓ ਦੀ ਪੀਲ ਪੁਲਿਸ ਨੇ ਮਹਿੰਗੇ ਮੁੱਲ ਵਾਲੀਆਂ ਚੋਰੀ ਦੀਆਂ 369 ਕਾਰਾਂ ਬਰਾਮਦ ਕੀਤੀਆਂ ਹਨ। ਇਹ ਕਾਰਾਂ, ਜਿਨ੍ਹਾਂ ਦੀ ਕੀਮਤ ਸਵਾ ਤਿੰਨ ਕਰੋੜ ਡਾਲਰ (200 ਕਰੋੜ ਰੁਪਏ) ਦੱਸੀ ਗਈ ਹੈ, ਵਿਦੇਸ਼ ਭੇਜੀਆਂ ਜਾਣੀਆਂ ਸਨ।
ਪੁਲਿਸ ਨੇ ਚੋਰੀ ਦੇ ਦੋਸ਼ ਵਿਚ ਇੱਕ ਨਾਬਲਗ ਸਣੇ 16 ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਸੱਤ ਪੰਜਾਬੀ ਵੀ ਸ਼ਾਮਲ ਹਨ।
ਇਨ੍ਹਾਂ ਪੰਜਾਬੀਆਂ ਦੀ ਪਛਾਣ ਬੀਰਪਾਲ ਸਿੰਘ (29), ਹਰਮੀਤ ਸਿੰਘ (34), ਬਲਬੀਰ ਸਿੰਘ (49), ਗੁਰਪ੍ਰੀਤ ਢਿੱਲੋਂ (41), ਜਗਮੋਹਨ ਸਿੰਘ (57) ਸਾਰੇ ਵਾਸੀ ਬਰੈਂਪਟਨ, ਅਲਬਿੰਜੋ ਨੂਰਾ (20) ਵਾਸੀ ਟਰਾਂਟੋ ਤੇ ਗੁਰਜਿੰਦਰ ਸਿੰਘ (29) ਵਾਸੀ ਬੋਲਟਨ ਸ਼ਾਮਲ ਹਨ।
ਮੁਲਜ਼ਮਾਂ ਵਿਰੁੱਧ ਚੋਰੀ ਕਰਨ, ਚੋਰੀ ਦਾ ਸਮਾਨ ਸੰਭਾਲਣ, ਚੋਰੀ ਦੇ ਸਮਾਨ ਦੀ ਢੁਆਈ, ਨਾਜਾਇਜ਼ ਅਸਲਾ ਰੱਖਣ, ਅਦਾਲਤੀ ਹੁਕਮਾਂ ਦੀ ਉਲੰਘਣਾ, ਕਾਰਾਂ ਦੇ ਅਸਲ ਨੰਬਰਾਂ ਨਾਲ ਛੇੜਛਾੜ ਆਦਿ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …