ਗਿਆਨ ਸਿੰਘ ਲੁਧਿਆਣਾ ਅਤੇ ਕਰਨਵੀਰ ਸਿੰਘ ਮੁਹਾਲੀ ਜ਼ਿਲ੍ਹੇ ਨਾਲ ਸੀ ਸਬੰਧਤ
ਐਬਟਸਫੋਰਡ/ਬਿਊਰੋ ਨਿਊਜ਼ : ਵੈਨਕੂਵਰ ਤੋਂ 580 ਕਿੱਲੋਮੀਟਰ ਦੂਰ ਰੈਵਲਸਟੋਕ ਨੇੜੇ ਮੁੱਖ ਕੌਮੀ ਮਾਰਗ ਹਾਈਵੇ ਨੰਬਰ 1 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਚਿਲਾਬੈਕ ਨਿਵਾਸੀ 22 ਸਾਲਾ ਗਿਆਨ ਸਿੰਘ ਅਤੇ 19 ਸਾਲਾ ਕਰਨਵੀਰ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਿਆਨ ਸਿੰਘ ਤੇ ਕਰਨਵੀਰ ਸਿੰਘ ਕਾਰ ਵਿਚ ਸਵਾਰ ਹੋ ਕੇ ਬਨਫ ਤੇ ਲੇਕ ਲੂਸੀ ਵਿਖੇ ਘੁੰਮਣ ਤੋਂ ਬਾਅਦ ਚਿਲਾਬੈਕ ਪਰਤ ਰਹੇ ਸਨ ਕਿ ਰੈਵਲਸਟੋਕ ਨੇੜੇ ਉਨ੍ਹਾਂ ਦੀ ਕਾਰ ਦੀ ਸੈਮੀ ਟਰੱਕ ਨਾਲ ਟੱਕਰ ਹੋ ਗਈ, ਮਾਛੀਵਾੜਾ ਦੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰੱਸਟੀ ਗੁਰਭਗਤ ਸਿੰਘ ਨਾਮਧਾਰੀ ਦਾ ਪੁੱਤਰ ਗਿਆਨ ਸਿੰਘ ਕੈਨੇਡਾ ਵਿਚ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਦਾ ਸੀ ਅਤੇ ਵੈਨਕੂਵਰ ਰਹਿੰਦਾ ਸੀ। ਹਾਦਸਾ ਏਨਾ ਭਿਆਨਕ ਸੀ ਕਿ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਪੁਲਿਸ ਨੂੰ ਹਾਈਵੇ 4 ਘੰਟੇ ਲਈ ਬੰਦ ਕਰਨਾ ਪਿਆ। ਕੈਨੇਡਾ ਦਾ ਜੰਮਪਲ ਗਿਆਨ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਸਾਹਿਬ ਦੇ ਗੁਰਭਗਤ ਸਿੰਘ ਨਾਮਧਾਰੀ ਦਾ ਪੁੱਤਰ ਸੀ ਤੇ ਬ੍ਰਿਟਿਸ਼ ਕੋਲੰਬੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਕਾਲਜ ਬਰਨਬੀ ਵਿਖੇ ਮਕੈਨੀਕਲ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ, ਜਦਕਿ ਕਰਨਵੀਰ ਸਿੰਘ ਫ਼ਰੇਜ਼ਰ ਵੈਲੀ ਯੂਨੀਵਰਸਿਟੀ ਐਬਟਸਫੋਰਡ ਵਿਖੇ ਪੜ੍ਹਾਈ ਕਰ ਰਿਹਾ ਸੀ। ਮੁਹਾਲੀ ਨਾਲ ਸਬੰਧਿਤ ਕਰਨਵੀਰ ਸਿੰਘ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਦੋ ਮਹਿਲਾਵਾਂ ਨੂੰ ਗੱਡੀ ਨੇ ਮਾਰੀ ਟੱਕਰ
ਮਿਸੀਸਾਗਾ : ਮਿਸੀਸਾਗਾ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਜ਼ਖ਼ਮੀ ਹੋਈਆਂ ਦੋ ਮਹਿਲਾਵਾਂ ਨੂੰ ਹਸਪਤਾਲ ਲਿਜਾਇਆ ਗਿਆ।ਪੀਲ ਪੁਲਿਸ ਨੂੰ ਸਵੇਰੇ 9:00 ਵਜੇ ਟੌਰਬ੍ਰਮ ਤੇ ਰੇਨਾ ਰੋਡਜ਼ ਉੱਤੇ ਮੌਕੇ ਉੱਤੇ ਸੱਦਿਆ ਗਿਆ। ਦੋਵਾਂ ਮਹਿਲਾਂਵਾਂ ਨੂੰ ਨਾਜ਼ੁਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਜਦੋਂ ਹਾਦਸਾ ਵਾਪਰਿਆ ਤਾਂ ਇਹ ਦੋਵੇਂ ਮਹਿਲਾਵਾਂ ਪੈਦਲ ਹੀ ਜਾ ਰਹੀਆਂ ਸਨ। ਜਿਸ ਡਰਾਈਵਰ ਦੀ ਗੱਡੀ ਨਾਲ ਹਾਦਸਾ ਵਾਪਰਿਆ ਉਹ ਮੌਕੇ ਉੱਤੇ ਹੀ ਮੌਜੂਦ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …