5.2 C
Toronto
Tuesday, October 28, 2025
spot_img
Homeਜੀ.ਟੀ.ਏ. ਨਿਊਜ਼ਕੈਨੇਡੀਅਨ ਡਾਲਰ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ ਘਟੀ

ਕੈਨੇਡੀਅਨ ਡਾਲਰ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ ਘਟੀ

ਟੋਰਾਂਟੋ/ਬਿਊਰੋ ਨਿਊਜ਼ : ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਕੀਮਤ ਪਿਛਲੇ ਚਾਰ ਮਹੀਨਿਆਂ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਪਹੁੰਚ ਗਈ ਹੈ। ਪਰ ਕੁੱਝ ਕੈਨੇਡੀਅਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਬਹੁਤੇ ਖਪਤਕਾਰਾਂ ਦੀ ਜੇਬ੍ਹ ਉੱਤੇ ਵਾਧੂ ਅਸਰ ਨਹੀਂ ਪਵੇਗਾ।
ਬੁੱਧਵਾਰ ਨੂੰ ਕੈਨੇਡੀਅਨ ਡਾਲਰ 72.54 ਅਮਰੀਕੀ ਸੈਂਟ ਦੇ ਬਰਾਬਰ ਰਿਹਾ ਤੇ ਇਹ ਪਿਛਲੇ ਪੰਜ ਮਹੀਨਿਆਂ ਵਿੱਚ ਸੱਭ ਤੋਂ ਕਮਜੋਰ ਪੱਧਰ ਹੈ। ਸੀਆਈਬੀਸੀ ਦੇ ਚੀਫ ਇਕਨੌਮਿਸਟ ਐਵਰੀ ਸੇਨਫੀਲਡ ਨੇ ਆਖਿਆ ਕਿ ਕਮਜੋਰ ਲੂਨੀ ਦਾ ਮਤਲਬ ਹੈ ਕਿ ਅਮਰੀਕੀ ਫੈਡਰਲ ਰਿਜਰਵ ਵਿਆਜ ਦਰਾਂ ਵਿੱਚ ਵਾਧਾ ਕਰਨ ਦੇ ਮਾਮਲੇ ਵਿੱਚ ਕਾਫੀ ਗਰਮਜੋਸੀ ਨਾਲ ਲੱਗਿਆ ਹੋਇਆ ਹੈ ਤੇ ਬੈਂਕ ਆਫ ਕੈਨੇਡਾ ਵੱਲੋਂ ਇੱਕ ਸਾਲ ਵਿੱਚ ਪਹਿਲੀ ਵਾਰੀ ਵਿਆਜ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਇੰਪੋਰਟ ਕੀਮਤਾਂ ਵਿੱਚ ਵਾਧੇ ਨਾਲ ਗਰੌਸਰੀ ਵਰਗੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਪਰ ਕੈਨੇਡਾ ਵਿੱਚ ਮਹਿੰਗਾਈ ਦਰ ਘੱਟ ਵਧਣ ਦੀ ਸੰਭਾਵਨਾ ਹੈ।ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਤੇ ਇਨ੍ਹਾਂ ਨੂੰ 4.5 ਫੀ ਸਦੀ ਉੱਤੇ ਹੀ ਰਹਿਣ ਦਿੱਤਾ ਗਿਆ।

 

RELATED ARTICLES
POPULAR POSTS