ਓਨਟਾਰੀਓ/ਬਿਊਰੋ ਨਿਊਜ਼ : ਬਿਜ਼ਨਸ ਕਮਿਊਨਿਟੀ ਨਾਲ ਰਲ ਕੇ ਓਨਟਾਰੀਓ ਸਰਕਾਰ ਕੋਵਿਡ-19 ਦੇ ਹੋਰ ਜ਼ਿਆਦਾ ਟੈਸਟ ਕਰਨ ਦੀ ਤਿਆਰੀ ਕਰ ਰਹੀ ਹੈ। ਲੋਕਾਂ ਦੇ ਕੰਮ ਉੱਤੇ ਪਰਤਣ ਦੇ ਬਾਵਜੂਦ ਓਨਟਾਰੀਓ ਸਰਕਾਰ ਵੱਲੋਂ ਕੋਵਿਡ-19 ਜਾਂਚ ਲਈ ਕੋਈ ਢੰਗ ਦਾ ਤਰੀਕਾ ਨਾ ਅਪਣਾਏ ਜਾਣ ਕਾਰਨ ਵਿਗਿਆਨੀਆਂ ਵੱਲੋਂ ਵਾਰੀ ਵਾਰੀ ਫੋਰਡ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਸਵੀਕਾਰ ਕੀਤਾ ਕਿ ਹੈਲਥ ਯੂਨਿਟਸ ਦੇ ਅੰਕੜੇ ਕਰੋਨਾਵਾਇਰਸ ਕੇਸਾਂ ਨੂੰ 25000 ਤੋਂ ਵੀ ਹੇਠਾਂ ਦਿਖਾ ਰਹੇ ਹਨ ਤੇ ਲੋਕ ਇਸ ਕਾਰਨ ਪ੍ਰੇਸ਼ਾਨ ਹਨ। ਪ੍ਰੋਵਿੰਸ ਦੀ ਟੈਸਟਿੰਗ ਰਣਨੀਤੀ ਬਾਰੇ ਪੁੱਛੇ ਗਏ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਐਲੀਅਟ ਨੇ ਆਖਿਆ ਕਿ ਅਸੀਂ ਬਿਜ਼ਨਸਿਜ਼ ਨਾਲ ਰਲ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣੇ ਟੈਸਟ ਆਪ ਕਿਵੇਂ ਕਰ ਸਕਦੇ ਹਨ? ਉਨ੍ਹਾਂ ਆਖਿਆ ਕਿ ਇਹ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਐਲੀਅਟ ਨੇ ਇਹ ਵੀ ਨਹੀਂ ਦੱਸਿਆ ਕਿ ਇਸ ਯੋਜਨਾ ਨੂੰ ਅਮਲ ਵਿੱਚ ਕਦੋਂ ਲਿਆਂਦਾ ਜਾਵੇਗਾ। ਵਿਰੋਧੀ ਧਿਰਾਂ ਵੱਲੋਂ ਇਸ ਗੱਲ ਉੱਤੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਇੱਕ ਪਾਸੇ ਅਸੀਂ ਅਰਥਚਾਰੇ ਨੂੰ ਮੁੜ ਖੋਲ੍ਹ ਰਹੇ ਹਾਂ ਤੇ ਦੂਜੇ ਪਾਸੇ ਗਰੌਸਰੀ ਸਟੋਰ ਵਰਕਰਜ਼, ਟੈਕਸੀ ਤੇ ਲੀਮੋ ਡਰਾਈਵਰਜ਼ ਜਿਹੜੇ ਰੋਜ਼ਾਨਾਂ ਵੱਡੀ ਗਿਣਤੀ ਕਸਟਮਰਜ਼ ਦੀ ਸੇਵਾ ਕਰਨਗੇ,ਜੇ ਨਿਯਮਤ ਤੌਰ ਉੱਤੇ ਉਨ੍ਹਾਂ ਦੀ ਜਾਂਚ ਨਹੀਂ ਹੋਵੇਗੀ ਤਾਂ ਉਸ ਦਾ ਕੋਈ ਫਾਇਦਾ ਨਹੀਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …