ਵੱਲੋਂ 14 ਸਾਲਾ ਲੜਕਾ ਗ੍ਰਿਫ਼ਤਾਰ
ਟੋਰਾਂਟੋ/ਬਿਊਰੋ ਨਿਊਜ਼ : ਟੈਕਸੀ ਕੈਬ ਸਕੈਮ ਦੀ ਜਾਂਚ ਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
17 ਅਕਤੂਬਰ ਨੂੰ ਅਧਿਕਾਰੀਆਂ ਨੂੰ ਸਕਾਰਬਰੋ ਵਿੱਚ ਮਾਰਖਮ ਰੋਡ ‘ਤੇ ਲਾਅਰੈਂਸ ਐਵਨਿਊ ਈਸਟ ਏਰੀਆ ਵਿੱਚ ਇੱਕ ਮਾਲ ਦੇ ਪਾਰਕਿੰਗ ਲੌਟ ਵਿੱਚ ਵਾਪਰੀ ਸਕੈਮ ਦੀ ਇੱਕ ਘਟਨਾ ਬਾਬਤ ਜਾਣੂ ਕਰਵਾਇਆ ਗਿਆ। ਇਸ ਸਕੈਮ ਬਾਰੇ ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਤਰ੍ਹਾਂ ਦੇ ਮਸ਼ਕੂਕ ਸੰਘਣੇ ਟਰੈਫਿਕ, ਜਿਵੇਂ ਕਿ ਮਾਲ ਦਾ ਪਾਰਕਿੰਗ ਲੌਟ ਹੋਵੇ, ਵਾਲੇ ਏਰੀਆ ਵਿੱਚ ਟੈਕਸੀ ਨਾਲ ਮੇਲ ਖਾਂਦੀ ਗੱਡੀ ਪਾਰਕ ਕਰ ਦਿੰਦੇ ਹਨ ਜਿੱਥੇ ਇੱਕ ਮਸ਼ਕੂਕ ਡਰਾਈਵਰ ਤੇ ਦੂਜਾ ਕਸਟਮਰ ਬਣ ਕੇ ਘੁੰਮਦੇ ਹਨ।
ਦੋਵੇਂ ਮਸ਼ਕੂਕ ਕੋਵਿਡ-19 ਕਾਰਨ ਕੈਬ ਵਿੱਚ ਕੈਸ ਅਦਾਇਗੀ ਨਾ ਸਵੀਕਾਰੇ ਜਾਣ ਦੇ ਮੁੱਦੇ ਉੱਤੇ ਲੜਨ ਦਾ ਨਾਟਕ ਕਰਦੇ ਹਨ। ਫਿਰ ਕੋਈ ਵੀ ਵਿਅਕਤੀ ਕੈਸ ਬਦਲੇ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਕਸਟਮਰ ਲਈ ਪੈਸਿਆਂ ਦੀ ਅਦਾਇਗੀ ਕਰ ਦਿੰਦਾ ਹੈ। ਇਨ੍ਹਾਂ ਵਿਅਕਤੀਆਂ ਵੱਲੋਂ ਇਸ ਵਿਅਕਤੀ ਦਾ ਧਿਆਨ ਭਟਕਾ ਕੇ ਉਸ ਦੇ ਕਾਰਡ ਨੂੰ ਕਿਸੇ ਹੋਰ ਕਾਰਡ ਨਾਲ ਬਦਲ ਦਿੱਤਾ ਜਾਂਦਾ ਹੈ। ਸੋਧੀ ਹੋਈ ਮਸ਼ੀਨ ਵਿੱਚ ਉਸ ਵਿਅਕਤੀ ਦਾ ਕਾਰਡ ਪਾਇਆ ਜਾਂਦਾ ਹੈ ਤੇ ਉਹ ਮਸ਼ੀਨ ਉਸ ਵਿਅਕਤੀ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਡਾਟਾ ਤੇ ਪਿੰਨ ਨੰਬਰ ਰਿਕਾਰਡ ਕਰ ਲੈਂਦੀ ਹੈ। ਫਿਰ ਉਸ ਵਿਅਕਤੀ ਦੇ ਕਾਰਡ ਦੀ ਜਾਣਕਾਰੀ ਇੱਕਠੀ ਕਰਕੇ ਮਸਕੂਕ ਜਾਅਲੀ ਢੰਗ ਨਾਲ ਪੈਸਿਆਂ ਦਾ ਲੈਣ ਦੇਣ ਕਰਦੇ ਹਨ।
ਪੁਲਿਸ ਨੂੰ ਇਸ ਤਰ੍ਹਾਂ ਦੀ ਜਾਅਲੀ ਟੈਕਸੀ ਕੈਬ ਦੀ ਖਬਰ 17 ਅਕਤੂਬਰ ਨੂੰ ਮਿਲੀ। ਇਸ ਉਪਰੰਤ ਪੁਲਿਸ ਵੱਲੋਂ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਯੂਥ ਕ੍ਰਿਮੀਨਲ ਜਸਟਿਨ ਐਕਟ ਤਹਿਤ ਉਸ ਦੀ ਪਛਾਣ ਜਾਹਰ ਨਹੀਂ ਕੀਤੀ ਗਈ। ਇਸ ਤੋਂ ਦੋ ਦਿਨ ਪਹਿਲਾਂ ਇੱਕ ਮਹਿਲਾ ਨੇ ਇਹ ਦਾਅਵਾ ਕੀਤਾ ਸੀ ਕਿ ਟੋਰਾਂਟੋ ਵਿੱਚ ਇੱਕ ਟੀਨੇਜਰ ਲੜਕਾ ਉਸ ਕੋਲ ਆਇਆ ਸੀ ਤੇ ਉਸ ਨੇ ਉਸ ਨੂੰ ਆਪਣੀ ਟੈਕਸੀ ਕੈਬ ਦੀ ਅਦਾਇਗੀ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਕਰਨ ਲਈ ਮਿੰਨਤ ਵੀ ਕੀਤੀ ਸੀ। ਜਦੋਂ ਉਸ ਮਹਿਲਾ ਨੇ ਆਪਣੇ ਕਾਰਡ ਨਾਲ ਅਦਾਇਗੀ ਕੀਤੀ ਤਾਂ ਉਸ ਨੇ ਪਾਇਆ ਕਿ ਉਸ ਨੂੰ ਮੋੜਿਆ ਗਿਆ ਕਾਰਡ ਉਸ ਦਾ ਨਹੀਂ ਸੀ ਤੇ ਉਸ ਨੇ ਡਰਾਈਵਰ ਨੂੰ ਉਸ ਦਾ ਅਸਲੀ ਕਾਰਡ ਮੋੜਨ ਲਈ ਆਖਿਆ। ਪਰ ਦੋਵੇਂ ਮਸਕੂਕ ਉਸ ਨੂੰ ਠਿੱਠ ਕਰਨ ਲੱਗੇ ਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਕਾਰਡ ਉਸ ਦਾ ਨਹੀਂ ਹੈ।
ਫਿਰ ਦੋਵੇਂ ਗੱਡੀ ਵਿੱਚ ਬੈਠ ਕੇ ਮਾਸਕ ਪਾ ਕੇ ਆਖਣ ਲੱਗੇ ਕਿ ਉਹ ਉਨ੍ਹਾਂ ਦੀ ਪਛਾਣ ਬਾਰੇ ਪਤਾ ਨਹੀਂ ਲਾ ਸਕੇਗੀ। ਪਰ ਮਹਿਲਾ ਨੇ ਸਾਰੀ ਗੱਲਬਾਤ ਫੋਨ ਉੱਤੇ ਰਿਕਾਰਡ ਕਰ ਲਈ ਤੇ ਇਸ ਘਟਨਾ ਦੀ ਵੀਡੀਓ ਵੀ ਬਣਾ ਲਈ। ਫਿਰ ਉਸ ਵੱਲੋਂ ਇਹ ਵੀਡੀਓ ਟਿੱਕ ਟਾਕ ਉੱਤੇ ਵੀ ਵਾਇਰਲ ਕੀਤੀ ਗਈ।