ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਨੇ ਇਟੋਬੀਕੋ ਦੇ ਇੱਕ ਅਪਾਰਟਮੈੱਟ ਵਿੱਚੋਂ 18 ਮਿਲੀਅਨ ਡਾਲਰ ਮੁੱਲ ਦੇ ਡਰੱਗਜ਼ ਤੇ 65 ਹਥਿਆਰ ਬਰਾਮਦ ਕਰਨ ਵਿੱਚ ਟੋਰਾਂਟੋ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਸੁਪਰਡੈੱਟ ਡੌਮੀਨਿਕ ਸਿਨੋਪੋਲੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿਨੋਪੋਲੀ ਨੇ ਆਖਿਆ ਕਿ 22 ਮੇਜਰ ਕ੍ਰਾਈਮ ਯੂਨਿਟ ਦੇ ਮੈਂਬਰਾਂ ਨੂੰ ਇੱਕ ਦਿਨ ਵਿੱਚ ਐਨੀ ਵੱਡੀ ਸਫਲਤਾ ਪਹਿਲਾਂ ਕਦੇ ਹਾਸਲ ਨਹੀਂ ਹੋਈ। ਉਨ੍ਹਾਂ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਆਖਿਆ ਕਿ ਮੁਜਰਮਾਂ ਦੇ ਹੱਥੋਂ ਹਥਿਆਰ ਖੋਹ ਕੇ ਤੇ ਨਸ਼ਿਆਂ ਨੂੰ ਨੌਜਵਾਨਾਂ ਦੇ ਹੱਥ ਵਿੱਚ ਪੈਣ ਤੋਂ ਰੋਕ ਕੇ ਕਈ ਜਾਨਾਂ ਬਚਾਈਆਂ ਗਈਆਂ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …