10 C
Toronto
Wednesday, April 29, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ 'ਚ ਇੱਕ ਵਿਅਕਤੀ ਨੂੰ ਕੁੱਟ ਕੁੱਟ ਕੇ ਬੇਸੁੱਧ ਕਰਨ ਦੇ ਮਾਮਲੇ...

ਟੋਰਾਂਟੋ ‘ਚ ਇੱਕ ਵਿਅਕਤੀ ਨੂੰ ਕੁੱਟ ਕੁੱਟ ਕੇ ਬੇਸੁੱਧ ਕਰਨ ਦੇ ਮਾਮਲੇ ‘ਚ 3 ਗ੍ਰਿਫਤਾਰ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਇੱਕ ਵਿਅਕਤੀ ਉੱਤੇ ਹਮਲਾ ਕਰਨ ਅਤੇ ਕੁੱਟ-ਕੁੱਟ ਕੇ ਉਸ ਨੂੰ ਅੱਧਮਰਿਆ ਕਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੰਘੇ ਐਤਵਾਰ ਨੂੰ ਰਾਤੀਂ 9:30 ਵਜੇ ਡਫਰਿਨ ਸਟੇਸ਼ਨ ਦੇ ਲਾਗੇ ਬਲੂਅਰ ਸਟਰੀਟ ਵੈਸਟ ਤੇ ਡਫਰਿਨ ਸਟਰੀਟ ਇਲਾਕੇ ਵਿੱਚ ਜਾਂਚਕਾਰਾਂ ਨੂੰ ਸੱਦਿਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਥੋੜ੍ਹੀ ਜਿਹੀ ਜਾਣਕਾਰੀ ਹੀ ਮੁਹੱਈਆ ਕਰਵਾਈ ਗਈ। ਇੱਕ ਜਾਂਚਕਾਰ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।
ਇਸ ਹਮਲੇ ਤੋਂ ਬਾਅਦ ਇਹ ਵਿਅਕਤੀ ਇੰਟਰਸੈਕਸ਼ਨ ਉੱਤੇ ਬੇਸੁੱਧ ਪਿਆ ਮਿਲਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜ਼ਖ਼ਮੀ ਵਿਅਕਤੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ।

 

RELATED ARTICLES
POPULAR POSTS