ਟੋਰਾਂਟੋ/ਬਿਊਰੋ ਨਿਊਜ਼ : ਕੌਂਸਲੇਟ ਜਨਰਲ ਆਫ ਇੰਡੀਆ,ਟੋਰਾਂਟੋ ਵੱਲੋਂ ਅਕਤੂਬਰ 2020 ਤੋਂ ਪੈਨਸ਼ਨਰਜ਼ ਨੂੰ 5000 ਲਾਈਫ ਸਰਟੀਫਿਕੇਟ ਤੋਂ ਵੀ ਵੱਧ ਜਾਰੀ ਕੀਤੇ ਜਾ ਚੁੱਕੇ ਹਨ।
ਇਹ ਸਰਟੀਫਿਕੇਟ ਬੀ ਐਲ ਐਸ ਬਰੈਂਪਟਨ ਦੇ ਆਫਿਸ ਤੇ ਵੱਖ-ਵੱਖ ਥਾਂਵਾਂ ਉੱਤੇ ਲਾਏ ਗਏ ਕੌਂਸਲਰ ਕੈਂਪ ਰਾਹੀਂ ਜਾਰੀ ਕੀਤੇ ਗਏ। ਹੁਣ ਭਾਰਤ ਸਰਕਾਰ ਵੱਲੋਂ ਲਾਈਫ ਸਰਟੀਫਿਕੇਟ ਦੇਣ ਦੀ ਮਿਆਦ 28 ਫਰਵਰੀ 2021 ਤੱਕ ਵਧਾ ਦਿੱਤੀ ਗਈ ਹੈ। ਜਿਨ੍ਹਾਂ ਕੈਨੇਡੀਅਨਾਂ ਨੂੰ ਲਾਈਫ ਸਰਟੀਫਿਕੇਟ ਚਾਹੀਦੇ ਹਨ ਉਹ ਬਿਨੈਕਾਰ ਹੇਠ ਲਿਖੇ ਮੁਤਾਬਕ ਇਹ ਹਾਸਲ ਕਰ ਸਕਦੇ ਹਨ। ਲਾਈਫ ਸਰਟੀਫਿਕੇਟ ਅਗਾਊਂ ਇੰਪੁਆਂਇਟਮੈਂਟ ਰਾਹੀਂ ਵਿਅਕਤੀਗਤ ਤੌਰ ‘ਤੇ ਕੌਂਸਲੇਟ ਤੋਂ ਵੀ ਹਾਸਲ ਕੀਤੇ ਜਾ ਸਕਦੇ ਹਨ। ਇਸ ਇਪੁਆਂਇਟਮੈਂਟ ਲਈ [email protected]. ਉੱਤੇ ਅਰਜ਼ੀ ਲਿਖ ਕੇ ਦੇਣੀ ਹੋਵੇਗੀ। ਫਿਰ ਬਿਨੈਕਾਰਾਂ ਨੂੰ ਕੌਂਸਲੇਟ ਆਫਿਸ ਤੋਂ ਲਾਈਫ ਸਰਟੀਫਿਕੇਟ ਹਾਸਲ ਕਰਨ ਲਈ ਈਮੇਲ ਰਾਹੀਂ ਤਰੀਕ ਤੇ ਸਮਾਂ ਦੱਸ ਦਿੱਤਾ ਜਾਵੇਗਾ। ਜਿਨ੍ਹਾਂ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਉਹ ਅਪਡੇਟਿਫ ਐਪਲੀਕੇਸ਼ਨ ਫਾਰਮ (ਡੁਪਲੀਕੇਟ ਕਾਪੀ) ਵਿੱਚ ਪੂਰੀ ਤਰ੍ਹਾਂ ਭਰ ਕੇ ਪਾਸਪੋਰਟ ਦੀ ਕਾਪੀ ਨਾਲ ਦੇਣੇ ਹੋਣਗੇ।
ਬਿਨੈਕਾਰਾਂ ਨੂੰ ਇਹ ਦਸਤਾਵੇਜ਼ ਵਿਅਕਤੀਗਤ ਤੌਰ ਉੱਤੇ ਕੌਂਸਲੇਟ ਲਿਆਉਣੇ ਹੋਣਗੇ। ਲਾਈਫ ਸਰਟੀਫਿਕੇਟ ਮੌਕੇ ਉੱਤੇ ਹੀ ਜਾਰੀ ਕਰਨੇ ਹੋਣਗੇ। ਲਾਈਫ ਸਰਟੀਫਿਕੇਟ ਦੀ ਦਰਖਾਸਤ ਡਾਕ-ਕੋਰੀਅਰ ਰਾਹੀਂ ਵੀ ਕੌਂਸਲੇਟ ਨੂੰ ਭੇਜੀ ਜਾ ਸਕਦੀ ਹੈ। ਬਿਨੈਕਾਰ ਆਪਣੀਆਂ ਅਰਜ਼ੀਆਂ ਸੀਲਬੰਦ ਲਿਫਾਫੇ, ਚੰਗੀ ਤਰ੍ਹਾਂ ਭਰੇ ਹੋਏ ਐਪਲੀਕੇਸ਼ਨ ਫਾਰਮ (ਡੁਪਲੀਕੇਟ ਕਾਪੀ), ਪਾਸਪੋਰਟ ਦੀ ਕਾਪੀ, ਕੈਨੇਡਾ ਪੋਸਟ ਦੇ ਜਾਂ ਕਿਸੇ ਵੀ ਕੋਰੀਅਰ ਕੰਪਨੀ ਦੇ ਪ੍ਰੀਪੇਡ ਐਨਵੈਲਪ, ਜਿਸ ਉੱਤੇ ਬਿਨੈਕਾਰ ਦਾ ਪੂਰਾ ਪਤਾ ਲਿਖਿਆ ਹੋਵੇ (ਤਾਂ ਕਿ ਲੋੜ ਪੈਣ ਉੱਤੇ ਦਸਤਾਵੇਜ਼ ਸਹੀ ਸਲਾਮਤ ਮੋੜੇ ਜਾ ਸਕਣ) ਰਾਹੀਂ ਵੀ ਭੇਜ ਸਕਦੇ ਹਨ। ਡਾਕ ਰਾਹੀਂ ਭੇਜੀਆਂ ਅਰਜ਼ੀਆਂ ਲਈ ਬਿਨੈਕਾਰ ਨੂੰ ਲੋਕਲ ਵਾਟਸਐਪ ਨੰਬਰ, ਵੈਰੀਫਿਕੇਸ਼ਨ ਲਈ ਵੀਡੀਓ ਕਾਲ ਲਈ ਮੁਹੱਈਆ ਕਰਵਾਉਣ ਲਈ ਵੀ ਆਖਿਆ ਜਾਂਦਾ ਹੈ। ਲਾਈਫ ਸਰਟੀਫਿਕੇਟ ਵੀਡੀਓ ਕਾਲ ਰਾਹੀਂ ਬਿਨੈਕਾਰ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …