4.7 C
Toronto
Tuesday, November 18, 2025
spot_img
Homeਜੀ.ਟੀ.ਏ. ਨਿਊਜ਼ਐਮਪੀਪੀ ਮਾਂਗਟ ਨੂੰ 2016 ਲੀਡਿੰਗ ਵੁਮਨ ਐਵਾਰਡ ਮਿਲਿਆ

ਐਮਪੀਪੀ ਮਾਂਗਟ ਨੂੰ 2016 ਲੀਡਿੰਗ ਵੁਮਨ ਐਵਾਰਡ ਮਿਲਿਆ

Amrit Mangat news copy copyਮਿਸੀਸਾਗਾ : ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੂੰ ਇਕ ਵਿਸ਼ੇਸ਼ ਸਮਾਰੋਹ ਵਿਚ ਲੀਡਿੰਗ ਵੁਮਨ ਬਿਲਡਿੰਗ ਐਵਾਰਡ ਪ੍ਰਾਪਤ ਹੋਇਆ ਹੈ। ਪ੍ਰੋਗਰਾਮ ਵਿਚ ਉਨ੍ਹਾਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਲਈ ਆਪਣਾ ਬਿਹਤਰੀਨ ਯੋਗਦਾਨ ਦਿੱਤਾ ਅਤੇ ਕਿਸੇ ਪ੍ਰੋਗਰਾਮ ਵਿਸ਼ੇਸ਼ ਦੀ ਅਗਵਾਈ ਕੀਤੀ। ਵੱਖ-ਵੱਖ ਮੁਹਿੰਮਾਂ, ਸਮਾਜਿਕ ਉਦੇਸ਼ਾਂ ਅਤੇ ਵਾਲੰਟੀਅਰ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਸਫ਼ਲ ਅਗਵਾਈ ਪ੍ਰਦਾਨ ਕਰਨ ਵਾਲੀਆਂ ਔਰਤਾਂ ਨੂੰ ਇਹ ਸਨਮਾਨ ਵਿਸ਼ੇਸ਼ ਤੌਰ ‘ਤੇ ਦਿੱਤਾ ਗਿਆ। ਇਨ੍ਹਾਂ ਔਰਤਾਂ ਵਿਚ ਹੇਲੇਨਾ ਬੁਰੋਜ, ਪੁਨੀਤ ਚਾਵਲਾ, ਏਂਜੇਲਾ ਜਾਨ, ਲਿਲੀਅਨ ਕੋਵਾਕ, ਏਨਾ ਮੁਜਿਰੀਵਿਕਜ, ਆਰਿਫ਼ਾ ਮੁਜ਼ੱਫ਼ਰ, ਨੋਰਮਾ ਨਿਕੋਲਸਨ, ਨੀਰਾ ਰਾਜਪਾਲ, ਨਵ ਸਿੰਘ, ਅਨੁ ਸ੍ਰੀਵਾਸਤਵਾ, ਅਰਪਨਾ ਵੋਰਾ, ਜੂਡੀ ਯੇਯਾਂਗ ਸ਼ਾਮਲ ਹਨ।  ਇਸ ਮੌਕੇ ‘ਤੇ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਕਿਹਾ ਕਿ ਸਮਾਜ ਵਿਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ, ਜੋ ਕਿ ਸਾਡੀਆਂ ਰੋਜ਼ਾਨਾ ਦੀਆਂ ਹੀਰੋ ਹਨ। ਔਰਤਾਂ ਨੂੰ ਸਮਾਜ ਦੀ ਸੇਵਾ ਲਈ ਆਪਣੇ ਬਿਹਤਰੀਨ ਯੋਗਦਾਨ ਲਈ ਸਨਮਾਨਿਤ ਕਰਨ ਨਾਲ ਹੋਰ ਔਰਤਾਂ ਵੀ ਅੱਗੇ ਆਉਣਗੀਆਂ ਅਤੇ ਸਮਾਜ ਨੂੰ ਬਿਹਤਰ ਬਣਾਉਣ ਦਾ ਕੰਮ ਤੇਜ਼ੀ ਨਾਲ ਪੂਰਾ ਹੋਵੇਗਾ। ਸਰਕਾਰ ਵੀ ਲਿੰਗ ਭੇਦ ਨੂੰ ਖ਼ਤਮ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਵਧੀਆ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ।

RELATED ARTICLES
POPULAR POSTS