Breaking News
Home / ਜੀ.ਟੀ.ਏ. ਨਿਊਜ਼ / ਭਾਰਤੀ ਕੌਂਸਲੇਟ ਜਨਰਲ ਨੇ ਕੈਂਪ ‘ਚ ਬਜ਼ੁਰਗਾਂ ਨੂੰ ਮੌਕੇ ‘ਤੇ ਦਿੱਤੇ ਲਾਈਫ ਸਰਟੀਫਿਕੇਟ

ਭਾਰਤੀ ਕੌਂਸਲੇਟ ਜਨਰਲ ਨੇ ਕੈਂਪ ‘ਚ ਬਜ਼ੁਰਗਾਂ ਨੂੰ ਮੌਕੇ ‘ਤੇ ਦਿੱਤੇ ਲਾਈਫ ਸਰਟੀਫਿਕੇਟ

logo-2-1-300x105-3-300x105ਬਰੈਂਪਟਨ/ਕੰਵਲਜੀਤ ਸਿੰਘ ਕੰਵਲ
ਟੋਰਾਂਟੋ ਵਿਚਲੇ ਭਾਰਤੀ ਸਫਾਰਤਖਾਨੇ ਵੱਲੋਂ ਭਾਰਤੀ ਬਜ਼ੁਰਗਾਂ ਦੀ ਸਹੂਲਤ ਲਈ ਲਾਈਫ ਸਰਟੀਫੀਕੇਟ ਇਸ਼ੂ ਕੀਤੇ ਜਾਣ ਲਈ ਲੰਘੇ ਐਤਵਾਰ ਓਕਵਿੱਲ ਸ਼ਹਿਰ ਦੇ ਪੁਲਿਸ ਹੈਡਕਵਾਟਰ ਵਿੱਖੇ ਕੈਂਪ ਲਾਇਆ ਗਿਆ ਸੀ ਜਿੱਥੇ ਸੈਂਕੜੇ ਬਜ਼ੁਰਗਾਂ ਨੇ ਲਾਈਫ ਸਰਟੀਫੀਕੇਟ ਪ੍ਰਾਪਤ ਕੀਤੇ, ਇਸ ਕੜੀ ਨੂੰ ਅੱਗੇ ਤੋਰਦਿਆਂ ਟੋਰਾਂਟੋ ਦੇ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਦੀ ਅਗਵਾਈ ਹੇਠ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੇ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਵਿਖੇ ਇਕ ਵੱਡੇ ਕੈਂਪ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਇਕ ਹਜ਼ਾਰ ਦੇ ਕਰੀਬ ਭਾਰਤੀ ਪੈਨਸ਼ਨ ਉਪਭੋਗਤਾਵਾਂ ਨੂੰ ਲਾਈਫ ਸਰਟੀਫੀਕੇਟ ਮੌਕੇ ਤੇ ਦਿੱਤੇ ਗਏ। ਇਸ ਕੈਂਪ ਵਿੱਚ ਜਿੱਥੇ ਭਾਰਤੀ ਕੌਂਸਲੇਟ ਜਨਰਲ ਦੇ ਸਾਰੇ ਸਟਾਫ ਨੇ ਐਤਵਾਰ ਦੀ ਛੁੱਟੀ ਵਾਲੇ ਦਿਨ ਆਪਣਾ ਸਾਰਾ ਕੰਮ ਕਾਜ ਬਰੈਂਪਟਨ ਦੇ ਇਸ ਸਕੂਲ ਵਿਚ ਚਲਾਇਆ ਉੱਥੇ ਕੈਨੇਡਾ ਵੱਸਦੇ ਸਾਬਕਾ ਫੌਜੀਆਂ, ਸਕੂਲ ਦੇ ਸਟਾਫ ਅਤੇ ਵਾਲੰਟੀਅਰਜ਼ ਵੱਲੋਂ ਆਏ ਬਜੁਰਗਾਂ ਦੀ ਹਰ ਤਰ੍ਹਾਂ ਦੀ ਮਦਦ ਵੀ ਕੀਤੀ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦੇਂਦਿਆਂ ਟਰਾਂਟੋ ‘ਚ ਤਾਇਨਾਤ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਉਹ ਅਜਿਹੇ ਉਪਰਾਲੇ ਸਦਾ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਇਕੱਲੇ ਇਕੱਲੇ ਬਜ਼ੁਰਗ ਲਈ ਟਰਾਂਟੋ ਡਾਊਨ ਟਾਊਨ ਜਾ ਕੇ ਅਜਿਹੇ ਸਰਟੀਫੀਕੇਟ ਹਾਸਲ ਕਰਨ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰਖਦੇ ਹੋਏ ਅਜਿਹੇ ਕੈਂਪ ਲਾਏ ਜਾ ਰਹੇ ਹਨ ਅਤੇ ਆਉਂਦੇ ਹਫਤਿਆਂ ‘ਚ ਹੋਰ ਕੈਂਪ ਲਾਏ ਜਾ ਰਹੇ ਹਨ। ਉਹਨਾਂ ਫੇਰ ਦੁਹਰਾਇਆ ਕਿ ਕੋਈ ਵੀ ਵਿਅਕਤੀ ਬਿਨਾਂ ਅਪਵਾਇਟਮੈਂਟ ਲਿਆ ਬਿਨਾਂ ਕਿਸੇ ਵਿਚੋਲੇ ਤੋਂ ਉਹਨਾਂ ਨੂੰ ਭਾਰਤੀ ਸਫਾਰਤਖਾਨੇ ‘ਚ ਹਰ ਸ਼ੁਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਮਿਲ ਸਕਦਾ ਹੈ ਇਸ ਮੌਕੇ ਉਸ ਦੀ ਹਰ ਸੰਭਵ ਮੁਸ਼ਕਲ ਮੌਕੇ ‘ਤੇ ਹੀ ਹੱਲ ਕੀਤੀ ਜਾਵੇਗੀ।
ਚਾਰ ਕੈਂਪ ਹੋਰ ਲੱਗਣਗੇ
ਟੋਰਾਂਟੋ : ਕੌਂਸਲੇਟ ਜਨਰਲ ਆਫ਼ ਇੰਡੀਆ, ਟੋਰਾਂਟੋ ਵਲੋਂ ਕੈਨੇਡਾ ‘ਚ ਰਹਿਣ ਵਾਲੇ ਭਾਰਤੀ ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟਸ ਨੂੰ ਜਾਰੀ ਕਰਨ ਲਈ ਚਾਰ ਹੋਰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿਹਨਾਂ ਵਿਚੋਂ ਦੋ 12 ਨਵੰਬਰ ਨੂੰ ਇਕ 19 ਨਵੰਬਰ ਅਤੇ ਇਕ 20 ਨਵੰਬਰ  ਨੂੰ ਲਗਾਇਆ ਜਾ ਰਿਹਾ ਹੈ। 12 ਨਵੰਬਰ ਨੂੰ ਗੁਰਦੁਆਰਾ ਸਾਹਿਬ ਪੀਟਰਬਰਗ ‘ਚ, ਇਸੇ ਦਿਨ ਹੀ ਚੈਰੀ ਟ੍ਰੀ ਪਬਲਿਕ ਸਕੂਲ ਬਰੈਂਪਟਨ ‘ਚ, 20 ਨਵੰਬਰ ਨੂੰ ਗੁਰਦੁਆਰਾ ਦਸਮੇਸ਼ ਦਰਬਾਰ ਮੈਨੀਟੋਬਾ ‘ਚ ਅਤੇ 19 ਨਵੰਬਰ ਨੂੰ ਮਿਸੀਸਾਗਾ ‘ਚ ਇਹ ਕੈਂਪ ਲਗਾਏ ਜਾਣਗੇ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …