Breaking News
Home / ਜੀ.ਟੀ.ਏ. ਨਿਊਜ਼ / ਜਹਾਜ਼ ਦੇ ਕਿਰਾਏ ਤੋਂ ਲੈ ਕੇ ਪਾਰਕਿੰਗ ਚਾਰਜ ਦੇ 3 ਡਾਲਰ ਤੱਕ ਮੋੜ ਰਹੀ ਸਰਕਾਰ

ਜਹਾਜ਼ ਦੇ ਕਿਰਾਏ ਤੋਂ ਲੈ ਕੇ ਪਾਰਕਿੰਗ ਚਾਰਜ ਦੇ 3 ਡਾਲਰ ਤੱਕ ਮੋੜ ਰਹੀ ਸਰਕਾਰ

news-from-toronto-6-nov-2016-copy-copyਓਟਵਾ/ਬਿਊਰੋ ਨਿਊਜ਼ :ਨਵੇਂ ਜਾਰੀ ਕੀਤੇ ਗਏ ਰਿਕਾਰਡ ਤੋਂ ਸਾਹਮਣੇ ਆਇਆ ਹੈ ਕਿ ਕਾਰ ਦੀ ਵਰਤੋਂ ਨਾਲ ਜੁੜੇ ਵਿਵਾਦ ਤੋਂ ਬਾਅਦ ਹੁਣ ਸਿਹਤ ਮੰਤਰੀ ਜੇਨ ਫਿਲਪੌਟ ਤੇ ਉਨ੍ਹਾਂ ਦਾ ਅਮਲਾ 3 ਡਾਲਰ ਤੱਕ ਦੀ ਨਿੱਕੀ ਰਕਮ ਵੀ ਮੋੜ ਰਿਹਾ ਹੈ।
ਸਸਕਾਟੂਨ ਦੇ ਗ੍ਰਾਸਵੁੱਡ ਐਮਪੀ ਕੈਵਿਨ ਵਾਅ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਹਾਊਸ ਆਫ ਕਾਮਨਜ਼ ਵਿੱਚ ਜਾਰੀ ਦਸਤਾਵੇਜ਼ਾਂ ਵਿੱਚ 16 ਮੰਤਰੀਆਂ ਤੇ ਉਨ੍ਹਾਂ ਦੇ ਅਮਲੇ ਵੱਲੋਂ ਮੋੜੇ ਗਏ ਖਰਚਿਆਂ ਦਾ ਪੂਰਾ ਵੇਰਵਾ ਦੱਸਿਆ ਗਿਆ। ਮੋੜੇ ਗਏ ਖਰਚਿਆਂ ਵਿੱਚ 3 ਡਾਲਰ ਜੋ ਕਿ ਪਾਰਕਿੰਗ ਚਾਰਜ ਵਜੋਂ ਮੋੜੇ ਗਏ ਸਨ। ਸਭ ਤੋਂ ਨਿੱਕੀ ਰਕਮ ਸੀ। ਹੋਰਨਾਂ ਮੋੜੇ ਗਏ ਖਰਚਿਆਂ ਵਿੱਚ ਜਹਾਜ਼ ਜਾਂ ਰੇਲ ਕਿਰਾਇਆ ਸ਼ਾਮਲ ਸੀ, ਜਿਸ ਨੂੰ ਰਸੀਵਰ ਜਨਰਲ ਆਫ ਕੈਨੇਡਾ ਨੂੰ ਮੋੜਨਾ ਜ਼ਰੂਰੀ ਸੀ। ਰੋਜ਼ਾਨਾ ਖਾਣੇ ਉੱਤੇ ਕੀਤੇ ਜਾਣ ਵਾਲੇ ਖਰਚ ਨੂੰ ਮੋੜਨਾ ਤਾਂ ਸਭ ਤੋਂ ਆਮ ਰੁਝਾਨ ਪਾਇਆ ਗਿਆ।
ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਸਕਾਟ ਬ੍ਰਿਸਨ ਨੇ ਫਲਾਈਟ ਕੈਂਸਲ ਹੋਣ ਤੋਂ ਬਾਅਦ 531.38 ਡਾਲਰ ਮੋੜੇ ਪਰ ਇਹ ਰਕਮ ਉਸ ਦੇ ਸਰਕਾਰ ਕ੍ਰੈਡਿਟ ਕਾਰਡ ਨਹੀਂ ਸਗੋਂ ਨਿਜੀ ਕ੍ਰੈਡਿਟ ਕਾਰਡ ਵਿੱਚ ਜੁੜੀ। ਖੇਤੀਬਾੜੀ ਮੰਤਰੀ ਲਾਰੈਂਸ ਮੈਕਾਲੇ ਦੇ ਅਮਲੇ ਵੱਲੋਂ ਪਾਰਕਿੰਗ ਉੱਤੇ ਆਇਆ 1000 ਡਾਲਰ ਦਾ ਖਰਚਾ ਮੋੜਿਆ ਗਿਆ। ਇਨਫਰਾਸਟ੍ਰਕਚਰ ਮੰਤਰੀ ਅਮਰਜੀਤ ਸੋਹੀ ਜਾਂ ਉਨ੍ਹਾਂ ਦੇ ਅਮਲੇ ਵੱਲੋਂ ਇਸ ਸਾਲ ਉਬਰ ਦੀ ਸਵਾਰੀ ਕਰਨ ਮਗਰੋਂ ਖਰਚਾ ਮੋੜਿਆ ਗਿਆ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …