Breaking News
Home / ਜੀ.ਟੀ.ਏ. ਨਿਊਜ਼ / ਲੱਖਾਂ ਦੀ ਠੱਗੀ ਮਾਰਨ ਵਾਲੇ ਨਕਲੀ ਬਾਬੇ ਦੇ ਹੁਣ ਜੇਲ੍ਹ ‘ਚ ਡੇਰੇ

ਲੱਖਾਂ ਦੀ ਠੱਗੀ ਮਾਰਨ ਵਾਲੇ ਨਕਲੀ ਬਾਬੇ ਦੇ ਹੁਣ ਜੇਲ੍ਹ ‘ਚ ਡੇਰੇ

logo-2-1-300x105-3-300x105ਪੀੜਤਾਂ ਨੂੰ ਪੈਸੇ ਵਾਪਸ ਨਾ ਕਰਨ ਬਦਲੇ ਜ਼ਿਆਦਾ ਕੱਟਣੀ ਪਵੇਗੀ ਜੇਲ੍ਹ
ਟੋਰਾਂਟੋ :ਵਸ਼ੀਕਰਨ, ਪ੍ਰੇਮ ਜਾਲ, ਮਨਪਸੰਦ ਔਰਤ ਨਾਲ ਵਿਆਹ ਕਰਵਾਉਣ, ਪੀ.ਆਰ. ਦਿਵਾਉਣ ਆਦਿ ਵਰਗੇ ਝੂਠੇ ਵਾਅਦੇ ਕਰਕੇ ਅਮਰੀਕਾ ਤੋਂ ਕੈਨੇਡਾ ਤੱਕ ਹਜ਼ਾਰਾਂ ਲੋਕਾਂ ਨਾਲ 60 ਲੱਖ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਵਾਲੇ 51 ਸਾਲਾ ਨਕਲੀ ਬਾਬੇ ਮੁਹੰਮਦ ਅਸਰਫ਼ ਨੂੰ ਹੁਣ ਕੁਝ ਹੋਰ ਸਾਲ ਜੇਲ੍ਹ ‘ਚ ਰਹਿਣਾ ਪਵੇਗਾ ਕਿਉਂਕਿ ਉਸ ਨੇ ਠੱਗੇ ਗਏ ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਨਹੀਂ ਕੀਤਾ। ਬਾਬਾ ਪਹਿਲਾਂ ਹੀ 9 ਸਾਲ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਹੁਣ ਪੈਸੇ ਵਾਪਸ ਨਾ ਕਰਨ ਲਈ ਉਸ ਨੂੰ ਪੰਜ ਸਾਲ ਹੋਰ ਜੇਲ੍ਹ ਵਿਚ ਬਿਤਾਉਣੇ ਪੈਣਗੇ। ਜੇਕਰ ਉਹ ਲੋਕਾਂ ਦੇ ਗਾਇਬ ਕੀਤੇ ਗਏ ਪੈਸੇ ਵਾਪਸ ਕਰ ਦਿੰਦਾ ਹੈ ਤਾਂ ਉਸ ਦੀ ਵਧਾਈ ਗਈ ਸਜ਼ਾ ਘੱਟ ਕੀਤੀ ਜਾ ਸਕਦੀ ਹੈ। ਉਸ ‘ਤੇ ਪਹਿਲਾਂ ਦੋਸ਼ਾਂ ‘ਚ 18 ਲੋਕਾਂ ਨੂੰ ਠੱਗਣ ਦੇ ਦੋਸ਼ਾਂ ਦੀ ਸਜ਼ਾ ਸੁਣਾਈ ਗਈ ਹੈ। ਉਹ ਜਨਵਰੀ ਅਤੇ ਅਪ੍ਰੈਲ 2014 ‘ਚઠઠਲੋਕਾਂ ਦੀ ਲਾਟਰੀ ਕੱਢਣ ਦੇ ਨਾਂਅ ‘ਤੇ ਉਨ੍ਹਾਂ ਤੋਂ ਲੱਖਾਂ ਡਾਲਰ ਠੱਗਣ ‘ਚ ਸਫ਼ਲ ਰਿਹਾ। ਉਹ ਆਪਣੇ ਆਪ ਨੂੰ ਕਮਾਲਜੀ ਦੇ ਨਾਂਅ ਨਾਲ ਬੁਲਾਉਣਾ ਜ਼ਿਆਦਾ ਪਸੰਦ ਕਰਦਾ ਸੀ ਅਤੇ ਆਪਣੇ ਆਪ ਨੂੰ ਭਾਰਤੀ ਸੰਤ, ਸਾਂਈਂ ਬਾਬਾ ਵਜੋਂ ਪੇਸ਼ ਕਰਦਾ ਸੀ, ਜਿਸ ਦੇ ਕੋਲ ਜਾਦੂਈ ਤਾਕਤਾਂ ਹਨ ਅਤੇ ਉਹ ਲੋਕਾਂ ਦੀਆਂ ਆਰਥਿਕ ਦਿੱਕਤਾਂ ਨੂੰ ਦੂਰ ਕਰਨ ਦਾ ਝਾਂਸਾ ਦਿੰਦਾ ਸੀ।
ਅਦਾਲਤ ‘ਚ ਆਪਣਾ ਜ਼ੁਰਮ ਕਬੂਲਣ ਤੋਂ ਬਾਅਦ ਅਸ਼ਰਫ਼ ਨੂੰ ਸਜ਼ਾ ਸੁਣਾਈ ਗਈ ਸੀ। ਉਸ ਨੇ ਕਿਹਾ ਕਿ ਉਹ ਭਾਰਤ ‘ਚ ਆਪਣੀ ਜ਼ਮੀਨ ਵੇਚ ਕੇ ਜਾਂ ਹੋਰ ਯਤਨਾਂ ਨਾਲ ਪੈਸੇ ਇਕੱਠੇ ਕਰਕੇ ਵਾਪਸ ਕਰ ਦੇਵੇਗਾ ਪਰ ਉਸ ਨੇ ਅਜਿਹਾ ਕੁਝ ਨਹੀਂ ਕੀਤਾ। ਉਸ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਭਾਰਤ ਵਾਪਸ ਨਹੀਂ ਜਾ ਸਕਦਾ ਪਰ ਉਸ ਨੇ ਕਾਫ਼ੀ ਯਤਨ ਕੀਤੇ ਹਨ। ਉਸ ਨੇ ਭਾਰਤ ‘ਚ ਆਰਥਿਕ ਹਾਲਤ ਖ਼ਰਾਬ ਹੋਣ ਦਾ ਵੀ ਬਹਾਨਾ ਬਣਾਇਆ ਪਰ ਉਸ ਦੀ ਕੋਈ ਵੀ ਚਾਲ ਕੰਮ ਨਹੀਂ ਆਈ। ਅਦਾਲਤ ‘ਚ ਦੋਸ਼ੀਆਂ ਦੇ ਵਕੀਲ ਸੈਮ ਕੋਏ ਨੇ ਕਿਹਾ ਕਿ 9 ਸਾਲ ਦੀ ਸਜ਼ਾ ਤੋਂ ਬਾਅਦ 1682 ਦਿਨ ਵਧਣ ਦੇ ਨਾਲ ਹੁਣ ਉਸ ਨੂੰ 29 ਨਵੰਬਰ 2018 ਤੋਂ ਪਹਿਲਾਂ ਰਿਹਾਅ ਨਹੀਂ ਕੀਤਾ ਜਾ ਸਕਦਾ। ਪੈਸੇ ਵਾਪਸ ਕਰਨ ‘ਤੇ ਉਸ ਦੀ ਸਜ਼ਾ ਘੱਟ ਹੋ ਸਕਦੀ ਹੈ। ਮੌਜੂਦਾ ਸਮੇਂ ਇਸ ਰਕਮ ‘ਤੇ ਰੋਜ਼ਾਨਾ ਵਿਆਜ਼ ਹੀ ਕਰੀਬ 200 ਡਾਲਰ ਹੈ। ਉਸ ਨੂੰ ਵਿਆਜ਼ ਵੀ ਅਦਾ ਕਰਨਾ ਪਵੇਗਾ। ਇਸ ਦੌਰਾਨ ਕਮਾਲ ਤੋਂ ਬਰਾਮਦ ਕੀਤੀ ਗਈ ਅਸਟਨ ਮਾਰਟਿਨ ਕਾਰ ਨੂੰ 50 ਹਜ਼ਾਰ ਪੌਂਡ ‘ਚ ਵੇਚ ਕੇ ਪੈਸੇ ਪੀੜਤਾਂ ਨੂੰ ਵਾਪਸ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਕੁਝ ਠੋਸ ਨਹੀਂ ਹੋਇਆ। ਇਸ ਮਾਮਲੇ ਦੀ ਸੁਣਵਾਈ ਲਈ ਪਰਮਜੀਤ ਭੁੱਲਰ ਵਿਸ਼ੇਸ਼ ਤੌਰ ‘ਤੇ ਕੈਨੇਡਾ ਆਏ ਸਨ। ਅਸ਼ਰਫ਼ ਦੇ ਨਾਲ ਇਕ ਹੋਰ ਸਾਥੀ ਵੀ ਸੀ ਪਰ ਉਹ ਕਦੇ ਵੀ ਪੁਲਿਸ ਦੀ ਗ੍ਰਿਫ਼ਤ ‘ਚ ਨਹੀਂ ਆਇਆ। ਉਸ ਨੇ ਵੀ ਕੈਲੀਫ਼ੋਰਨੀਆ, ਟੈਕਸਾਸ, ਨਿਊਜਰਸੀ ਅਤੇ ਇਲਨਾਇਸ ‘ਚ ਲੋਕਾਂ ਨੂੰ ਠੱਗਿਆ। ਉਹ 1997 ਤੋਂ ਬਾਬਾ ਦੇ ਨਾਲ ਠੱਗੀ ਦਾ ਧੰਦਾ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਜਾਲ ਲੰਦਨ ਤੋਂ ਲੈ ਕੇ ਯੂ.ਕੇ. ਤੱਕ ਕਈ ਹੋਰ ਸ਼ਹਿਰਾਂ ‘ਚ ਵੀ ਫ਼ੈਲਿਆ ਸੀ ਅਤੇ ਉਹ ਯੂਰਪ ਤੋਂ ਲੈ ਕੇ ਨਾਰਥ ਅਮਰੀਕਾ ‘ਚ ਲਗਾਤਾਰ ਆਉਂਦਾ ਜਾਂਦਾ ਰਹਿੰਦਾ ਸੀ। ਲੰਦਨ ਦੇ ਇਕ ਪਰਿਵਾਰ ਤੋਂ ਤਾਂ ਉਹ 95 ਹਜ਼ਾਰ ਪੌਂਡ ਠੱਗਣ ‘ਚ ਸਫ਼ਲ ਰਿਹਾ। ਪੁਲਿਸ ਅਨੁਸਾਰ ਹੋਰ ਕੁਝ ਬਾਬੇ ਅਜੇ ਵੀ ਆਪਣਾ ਜਾਲ ਫ਼ੈਲਾ ਕੇ ਲੋਕਾਂ ਨੂੰ ਠੱਗ ਰਹੇ ਹਨ।
ਹੱਥ ਦੀ ਸਫ਼ਾਈ ‘ਚ ਹੈ ਮਾਹਰ : ਉਸ ਦੇ ਪੀੜਤਾਂ ਦਾ ਕਹਿਣਾ ਹੈ ਕਿ ਬਾਬਾ ਅਕਸਰ ਹੱਥ ਦੀ ਸਫ਼ਾਈ ਹੀ ਦਿਖਾਉਂਦਾ ਸੀ ਅਤੇ ਉਸ ਨੇ ਆਪਣੇ ਆਪ ਨੂੰ ਚਮਤਕਾਰੀ ਦੱਸਿਆ ਸੀ। ਉਹ 1990 ਦੇ ਦੌਰ ਤੋਂ ਪੂਰੇ ਨਾਰਥ ਅਮਰੀਕਾ ‘ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅਸ਼ਰਫ਼ ‘ਤੇ 34 ਕੈਨੇਡੀਅਨਾਂ ਤੋਂ ਕਰੀਬ 12 ਮਿਲੀਅਨ ਡਾਲਰ ਠੱਗਣ ਦਾ ਦੋਸ਼ ਹੈ। ਅਮਰੀਕਾ ‘ਚ ਵੀ ਉਸ ‘ਤੇ 60 ਲੱਖ ਡਾਲਰ ਤੋਂ ਵਧੇਰੇ ਠੱਗਣ ਦਾ ਦੋਸ਼ ਹੈ। ਉਹ ਅਕਸਰ ਪੰਜਾਬੀ ਅਖ਼ਬਾਰਾਂ ‘ਚ ਆਪਣੇ ਇਸ਼ਤਿਹਾਰ ਦਿੰਦਾ ਸੀ ਅਤੇ ਕਈ ਸਾਲ ਤੱਕ ਨਾਰਥ ਅਮਰੀਕਾ ‘ਚ ਆਪਣਾ ਮੱਕੜਜਾਲ ਚਲਾਉਂਦਾ ਰਿਹਾ ਸੀ। ਅਮਰੀਕਾ ਦੇ ਚਾਰ ਸੂਬਿਆਂ ‘ਚ ਉਸ ਦੇ ਖਿਲਾਫ਼ ਸ਼ਿਕਾਇਤਾਂ ਹੋਣ ‘ਤੇ ਉਸ ਦੇ ਖਿਲਾਫ਼ ਜਾਂਚ ਸ਼ੁਰੂ ਹੋਈ ਅਤੇ ਆਖ਼ਰ ਉਸ ਨੂੰ ਫੜ ਲਿਆ ਗਿਆ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …