ਓਟਵਾ : ਫੈਡਰਲ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਹਥਿਆਰਾਂ ਨੂੰ ਕੰਟਰੋਲ ਕਰਨ ਸਬੰਧੀ ਬਿੱਲ ਵਿੱਚ ਮੁੱਖ ਤੌਰ ਉੱਤੇ ਹੈਂਡਗੰਨਜ ਨੂੰ ਇੰਪੋਰਟ ਕਰਨ, ਖਰੀਦਣ ਜਾਂ ਵੇਚਣ ਉੱਤੇ ਕੌਮੀ ਪੱਧਰ ਉੱਤੇ ਪਾਬੰਦੀ ਲਾਏ ਜਾਣ ਦੀ ਗੱਲ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਬਿੱਲ ਵਿੱਚ ਅਜਿਹੇ ਲੋਕਾਂ ਤੋਂ ਗੰਨ ਲਾਇਸੰਸ ਵਾਪਿਸ ਲੈਣ ਦੀ ਖੁੱਲ੍ਹ ਦਾ ਵੀ ਜ਼ਿਕਰ ਹੈ, ਜਿਹੜੇ ਘਰੇਲੂ ਹਿੰਸਾ ਜਾਂ ਮੁਜਰਮਾਨਾਂ ਤੌਰ ਉੱਤੇ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨ ਜਿਵੇਂ ਕਿ ਸਟਾਕਿੰਗ ਆਦਿ ਵਿੱਚ ਰੁੱਝੇ ਹੋਣ। ਇਸ ਤੋਂ ਇਲਾਵਾ ਸਰਕਾਰ ਮੁਜਰਮਾਨਾ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਲਈ ਜੁਰਮਾਨੇ ਵਧਾ ਕੇ, ਹਥਿਆਰਾਂ ਸਬੰਧੀ ਜੁਰਮ ਦੀ ਜਾਂਚ ਲਈ ਵਧੇਰੇ ਸੰਦ ਮੁਹੱਈਆ ਕਰਵਾਕੇ ਅਤੇ ਸਰਹੱਦੀ ਮਾਪਦੰਡਾਂ ਨੂੰ ਮਜ਼ਬੂਤ ਕਰਕੇ ਗੰਨ ਸਮਗਲਿੰਗ ਉੱਤੇ ਨਕੇਲ ਕੱਸਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਨਵਾਂ ਰੈੱਡ ਫਲੈਗ ਕਾਨੂੰਨ ਤਿਆਰ ਕੀਤਾ ਜਾਵੇਗਾ ਜਿਹੜਾ ਅਦਾਲਤਾਂ ਨੂੰ ਅਜਿਹੇ ਲੋਕਾਂ ਦੇ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦੇਵੇਗਾ ਜਿਹੜੇ ਲੋਕ ਖੁਦ ਲਈ ਜਾਂ ਹੋਰਨਾਂ ਲਈ ਖਤਰਾ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਤਹਿਤ ਉਨ੍ਹਾਂ ਲੋਕਾਂ ਦੀ ਸੇਫਟੀ ਦੀ ਹਿਫਾਜ਼ਤ ਕੀਤੀ ਜਾਵੇਗੀ ਜਿਹੜੇ ਸਹੀ ਪ੍ਰਕਿਰਿਆ ਰਾਹੀਂ ਅਪਲਾਈ ਕਰਨਗੇ। ਇਨ੍ਹਾਂ ਵਿੱਚ ਅਕਸਰ ਘਰੇਲੂ ਹਿੰਸਾ ਦਾ ਸਿਕਾਰ ਮਹਿਲਾਵਾਂ ਸ਼ਾਮਲ ਹੋ ਸਕਦੀਆਂ ਹਨ। ਅਜਿਹੇ ਲੋਕਾਂ ਦੀ ਪਛਾਣ ਦੀ ਹਿਫਾਜ਼ਤ ਕੀਤੀ ਜਾਵੇਗੀ। ਲਿਬਰਲਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਲਾਂਗ ਗੰਨ ਮੈਗਜੀਨਜ ਵਿੱਚ ਹਮੇਸਾਂ ਲਈ ਸੋਧ ਕੀਤੀ ਜਾਵੇ ਤਾਂ ਕਿ ਉਨ੍ਹਾਂ ਵਿੱਚ ਪੰਜ ਤੋਂ ਜ਼ਿਆਦਾ ਰੌਂਦ ਨਾ ਪੈ ਸਕਣ। ਇਸ ਦੇ ਨਾਲ ਹੀ ਕ੍ਰਿਮੀਨਲ ਕੋਡ ਤਹਿਤ ਵੱਡੀ ਸਮਰੱਥਾ ਵਾਲੇ ਮੈਗਜੀਨਜ਼ ਦੀ ਵਿੱਕਰੀ ਤੇ ਟਰਾਂਸਫਰ ਉੱਤੇ ਵੀ ਪਾਬੰਦੀ ਲਾਏ ਜਾਣ ਦੀ ਤਜਵੀਜ਼ ਲਿਬਰਲਾਂ ਵੱਲੋਂ ਕੀਤੀ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …