5 C
Toronto
Friday, November 21, 2025
spot_img
Homeਜੀ.ਟੀ.ਏ. ਨਿਊਜ਼ਜਿਨਸੀ ਹਮਲੇ ਦੇ ਸਬੰਧ ਵਿੱਚ ਮਿਲਟਰੀ ਦੇ ਹਿਊਮਨ ਰਿਸੋਰਸਿਜ਼ ਹੈੱਡ ਨੂੰ ਕੀਤਾ...

ਜਿਨਸੀ ਹਮਲੇ ਦੇ ਸਬੰਧ ਵਿੱਚ ਮਿਲਟਰੀ ਦੇ ਹਿਊਮਨ ਰਿਸੋਰਸਿਜ਼ ਹੈੱਡ ਨੂੰ ਕੀਤਾ ਗਿਆ ਚਾਰਜ

ਓਟਵਾ/ਬਿਊਰੋ ਨਿਊਜ਼ : ਮਿਲਟਰੀ ਪੁਲਿਸ ਨੇ ਕੈਨੇਡੀਅਨ ਆਰਮਡ ਫੋਰਸਿਜ਼ ਦੇ ਹਿਊਮਨ ਰਿਸੋਰਸਿਜ਼ ਡਿਪਾਰਟਮੈਂਟ ਦੇ ਸਾਬਕਾ ਹੈੱਡ ਖਿਲਾਫ ਕ੍ਰਿਮੀਨਲ ਚਾਰਜਿਜ਼ ਦਾਇਰ ਕੀਤੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲ ਸਰਕਾਰ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਵੱਲੋਂ ਜਿਨਸੀ ਸੋਸ਼ਣ ਦੇ ਮਾਮਲਿਆਂ ਦੀ ਜਾਂਚ ਦਾ ਕੰਮ ਸਿਵੀਲੀਅਨ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ ਪਰ ਇਸ ਦੇ ਬਾਵਜੂਦ ਮਿਲਟਰੀ ਪੁਲਿਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ਨੇ ਐਲਾਨ ਕੀਤਾ ਕਿ ਵਾਈਸ ਐਡਮਿਰਲ ਹੇਅਡਨ ਐਡਮੰਡਸਨ ਨੂੰ ਜਿਨਸੀ ਹਮਲੇ ਦੇ ਇੱਕ ਮਾਮਲੇ ਤੇ ਅਢੁਕਵੀਂ ਹਰਕਤ ਦੇ ਇੱਕ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਇਹ ਚਾਰਜਿਜ਼ ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਇੱਕ ਮਹੀਨੇ ਬਾਅਦ ਲਾਏ ਗਏ ਕਿ ਉਨ੍ਹਾਂ ਨੂੰ ਫੌਜੀ ਅਧਿਕਾਰੀਆਂ ਨਾਲ ਜੁੜੇ ਜਿਨਸੀ ਸੋਸ਼ਣ ਦੇ ਮਾਮਲੇ ਸਿਵੀਲੀਅਨ ਅਧਿਕਾਰ ਖੇਤਰ ਵਿੱਚ ਟਰਾਂਸਫਰ ਕਰਨ ਦੀ ਰਿਟਾਇਰਡ ਸੁਪਰੀਮ ਕੋਰਟ ਜੱਜ ਲੂਈ ਆਰਬਰ ਦੀ ਸਲਾਹ ਮੰਨਣ ਵਿੱਚ ਕੋਈ ਹਰਜ ਨਹੀਂ।
ਮਿਲਟਰੀ ਪੁਲਿਸ ਵੱਲੋਂ ਇਹ ਚਾਰਜਿਜ਼ ਐਲਾਨਣ ਉੱਤੇ ਸੀ ਐਫ ਐਨ ਆਈ ਐਸ ਨੇ ਆਖਿਆ ਕਿ ਜਿਹੜੇ ਮਾਮਲੇ ਮੁਕੰਮਲ ਹੋਣ ਲਾਗੇ ਹੁੰਦੇ ਹਨ ਉਨ੍ਹਾਂ ਦੀ ਜਾਂਚ ਮਿਲਟਰੀ ਪੁਲਿਸ ਕੋਲ ਹੀ ਰਹਿਣ ਲਈ ਆਰਬਰ ਨੇ ਰਾਹ ਖੁੱਲ੍ਹਾ ਹੀ ਛੱਡ ਦਿੱਤਾ ਸੀ। ਮਿਲਟਰੀ ਇਨਵੈਸਟੀਗੇਸ਼ਨ ਸਰਵਿਸ ਨੇ ਆਖਿਆ ਕਿ ਇਸ ਮਾਮਲੇ ਵਿੱਚ ਜਾਂਚ ਮੁਕੰਮਲ ਹੋਣ ਵਾਲੀ ਹੈ।
ਜਿਕਰਯੋਗ ਹੈ ਕਿ 1991 ਵਿੱਚ ਕਥਿਤ ਜਿਨਸੀ ਹਮਲੇ ਦੇ ਮਾਮਲੇ ਵਿੱਚ ਸੀਬੀਸੀ ਦੀ ਰਿਪੋਰਟ ਤੋਂ ਬਾਅਦ ਪੁਲਿਸ ਜਾਂਚ ਸ਼ੁਰੂ ਹੋਣ ਮਗਰੋਂ ਐਡਮੰਡਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

RELATED ARTICLES
POPULAR POSTS