Breaking News
Home / ਜੀ.ਟੀ.ਏ. ਨਿਊਜ਼ / ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਨਹੀਂ ਕੀਤਾ ਵਾਧਾ

ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਨਹੀਂ ਕੀਤਾ ਵਾਧਾ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ ਦਰਾਂ ਨੂੰ 0.25 ਫੀਸਦੀ ਉੱਤੇ ਹੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇੱਕ ਬਿਆਨ ਵਿੱਚ ਸੈਂਟਰਲ ਬੈਂਕ ਨੇ ਆਖਿਆ ਕਿ ਉਹ ਅਪ੍ਰੈਲ ਤੇ ਸਤੰਬਰ ਦਰਮਿਆਨ ਇਨ੍ਹਾਂ ਵਿਆਜ ਦਰਾਂ ਵਿੱਚ ਵਾਧਾ ਕਰਨ ਬਾਰੇ ਸੋਚ ਸਕਦਾ ਹੈ ਉਸ ਤੋਂ ਪਹਿਲਾਂ ਕਿਸੇ ਵੀ ਹਾਲ ਅਜਿਹਾ ਨਹੀਂ ਕੀਤਾ ਜਾ ਸਕਦਾ। ਬੈਂਕ ਆਫ ਕੈਨੇਡਾ ਨੇ ਇਹ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਉੱਚ ਮਹਿੰਗਾਈ ਦਰ ਅਗਲੇ ਸਾਲ ਦੇ ਪਹਿਲੇ ਅੱਧ ਤੱਕ ਜਾਰੀ ਰਹੇਗੀ। ਬੈਂਕ ਨੇ ਇਹ ਵੀ ਆਖਿਆ ਕਿ 2022 ਦੀ ਦੂਜੀ ਛਿਮਾਹੀ ਵਿੱਚ ਹੀ ਇਹ ਮਹਿੰਗਾਈ ਦਰ ਘਟੇਗੀ।
ਅਗਲੇ ਸਾਲ ਦੇ ਅੰਤ ਤੱਕ ਬੈਂਕ ਵੱਲੋਂ ਸਾਲਾਨਾ ਮਹਿੰਗਾਈ ਦਰ 2.1 ਫੀਸਦੀ ਮੱਠੀ ਪੈਣ ਦੀ ਪੇਸੀਨਿਗੋਈ ਕੀਤੀ ਗਈ ਹੈ। ਬੈਂਕ ਨੇ ਆਖਿਆ ਕਿ ਕੀਮਤਾਂ ਤੇ ਭੱਤਿਆਂ ਵਿੱਚ ਵਾਧੇ ਸਬੰਧੀ ਉਮੀਦਾਂ ਉੱਤੇ ਉਹ ਬਾਰੀਕੀ ਨਾਲ ਨਜਰ ਰੱਖ ਰਿਹਾ ਹੈ ਤਾਂ ਕਿ ਕੀਮਤਾਂ ਵਿੱਚ ਹੋਰ ਵਾਧਾ ਨਾ ਹੁੰਦਾ ਰਹੇ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …