ਟੋਰਾਂਟੋ/ਬਿਊਰੋ ਨਿਊਜ਼ :ਐਨ-ਪ੍ਰੋ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਦੇ ਡਰਾਈਵਰਾਂ ਨੂੰ ਸ਼ੁੱਕਰਵਾਰ ਨੂੰ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਥੋੜ੍ਹੇ ਸਮੇਂ ਲਈ ਛੁਟਕਾਰਾ ਮਿਲ ਸਕਦਾ ਹੈ। ਕੰਪਨੀ ਦੇ ਚੀਫ ਪੈਟਰੋਲੀਅਮ ਵਿਸਲੇਸਕ ਰੌਜਰ ਮੈਕਨਾਈਟ ਨੇ ਦੱਸਿਆ ਕਿ ਤੇਲ ਦੀ ਕੀਮਤ ਇੱਕ ਲੀਟਰ ਪਿੱਛੇ 15 ਸੈਂਟ ਘਟ ਸਕਦੀ ਹੈ। ਇਹ ਭਵਿੱਖਬਾਣੀ ਉਸ ਸਮੇਂ ਕੀਤੀ ਗਈ ਜਦੋਂ ਤੇਲ ਦੀਆਂ ਕੀਮਤਾਂ ਕੁੱਝ ਘਟੀਆਂ।
ਆਰਗੇਨਾਈਜੇਸ਼ਨ ਆਫ ਦ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ (ਓਪੈਕ) ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਰੂਸ ਵੱਲੋਂ ਤੇਲ ਦਾ ਫਲੋਅ ਘੱਟ ਜਾਣ ਦੀ ਭਰਪਾਈ ਇਰਾਕ ਤੇ ਸੰਯੁਕਤ ਅਰਬ ਅਮੀਰਾਤ ਵੱਲੋਂ ਤੇਲ ਦਾ ਉਤਪਾਦਨ ਵਧਾਅ ਕੇ ਕੀਤੀ ਜਾਵੇਗੀ।
ਗੈਸ ਦੀਆਂ ਕੀਮਤਾਂ ਵਿੱਚ ਆ ਸਕਦੀ ਹੈ 15 ਸੈਂਟ ਦੀ ਕਮੀ
RELATED ARTICLES

