ਟੋਰਾਂਟੋ/ਪਰਵਾਸੀ ਬਿਊਰੋ :
ਓਨਟਾਰੀਓ ਦੀ ਸੂਬਾ ਸਰਕਾਰ ਨੇ ਇਕ ਬਿਲ ਪੇਸ਼ ਕੀਤਾ ਹੈ, ਜਿਸ ਮੁਤਾਬਕ 2021 ਤੱਕ ਰਿਹਾਇਸ਼ ਮਕਾਨਾਂ ਦਾ ਕਿਰਾਇਆ ਨਹੀਂ ਵਧਾਇਆ ਜਾਵੇਗਾ। ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਓਨਟਾਰੀਓ ਵਿਚ ਰਹਿਣ ਵਾਲੇ ਕਿਰਾਏਦਾਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦਾ ਐਲਾਨ ਲੰਘੇ ਵੀਰਵਾਰ ਨੂੰ ਪ੍ਰੀਮੀਅਰ ਡਗ ਫੋਰਡ ਅਤੇ ਮਿਊਂਸੀਪਲ ਮਾਮਲਿਆਂ ਦੇ ਮੰਤਰੀ ਸਟੀਵਨ ਕਲਾਰਕ ਨੇ ਕੀਤਾ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਇਸ ਸਮੇਂ ਜਦੋਂਕਿ ਦੂਜੀ ਵਾਰ ਕੋਵਿਡ-19 ਦੀ ਲਹਿਰ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਜ਼ਰੂਰੀ ਹੈ ਕਿ ਪਰਿਵਾਰਾਂ, ਕਾਮਿਆਂ ਅਤੇ ਛੋਟੇ ਦੁਕਾਨਦਾਰਾਂ ਦੀ ਮਦਦ ਕੀਤੀ ਜਾਵੇ। ਇਹ ਵੀ ਜ਼ਿਕਰਯੋਗ ਹੈ ਕਿ ਇਸ ਸਾਲ 1 ਮਈ ਤੋਂ ਇਹ 31 ਅਗਸਤ ਤੱਕ ਕੈਨੇਡਾ ਐਮਰਜੈਂਸੀ ਕਮਰਸ਼ੀਅਲ ਰੈਂਟ ਅਸਿਸਟੈਂਟ ਪ੍ਰੋਗਰਾਮ ਅਧੀਨ ਛੋਟੇ ਵਪਾਰੀਆਂ ਨੂੰ ਜਿੱਥੇ ਰੈਂਟ ਵਿਚ ਮਦਦ ਦਿੱਤੀ ਗਈ ਹੈ, ਉਥੇ ਕਿਰਾਏਦਾਰਾਂ ਤੋਂ ਅਦਾਰੇ ਖਾਲੀ ਕਰਵਾਉਣ ‘ਤੇ ਪਾਬੰਦੀ ਵੀ ਲਗਾਈ ਗਈ ਹੈ। ਮੰਤਰੀ ਕਲਾਰਕ ਨੇ ਕਿਹਾ ਕਿ ਓਨਟਾਰੀਓ ਵਿਚ 1.7 ਮਿਲੀਅਨ ਰਿਹਾਇਸ਼ੀ ਕਿਰਾਏ ਦੇ ਯੂਨਿਟ ਹਨ ਜਿਨ੍ਹਾਂ ਨੂੰ ਇਸ ਬਿਲ ਦਾ ਫਾਇਦਾ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …