16.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਵਿਦੇਸ਼ਾਂ ਤੋਂ ਨਵੇਂ ਇੰਮੀਗ੍ਰਾਂਟਾਂ ਦੀ ਗਿਣਤੀ ਘਟਣੀ ਜਾਰੀ

ਵਿਦੇਸ਼ਾਂ ਤੋਂ ਨਵੇਂ ਇੰਮੀਗ੍ਰਾਂਟਾਂ ਦੀ ਗਿਣਤੀ ਘਟਣੀ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਆਮ ਤੌਰ ‘ਤੇ ਵਿਦੇਸ਼ਾਂ ਤੋਂ ਸਾਰਾ ਸਾਲ ਨਵੇਂ (ਪੱਕੇ ਵੀਜ਼ਾ ਨਾਲ) ਇਮੀਗ੍ਰਾਂਟਾਂ ਦੀ ਆਮਦ ਜਾਰੀ ਰਹਿੰਦੀ ਹੈ ਪਰ ਕਰੋਨਾ ਦੀਆਂ ਰੋਕਾਂ ਕਾਰਨ ਉਹ ਆਮਦ ਬਹੁਤ ਘੱਟ ਹੋ ਗਈ ਹੈ । ਕੈਨੇਡਾ ਵਿਚ ਵਿਦੇਸ਼ੀਆਂ ਦੇ ਦਾਖਲੇ ਉਪਰ ਕਾਨੂੰਨੀ ਰੋਕ, ਹਵਾਈ ਜਹਾਜ਼ਾਂ ਦੀ ਸੀਮਤ ਆਵਾਜਾਈ ਅਤੇ ਨਵੇਂ ਵੀਜ਼ੇ ਜਾਰੀ ਹੋਣ ਦੀ ਮੱਧਮ ਰਫਤਾਰ ਕਾਰਨ ਵਿਦੇਸ਼ਾਂ ਤੋਂ ਕੈਨੇਡਾ ਪੁੱਜਣ ਵਿਚ ਖੜੋਤ ਆਈ ਹੋਈ ਹੈ। ਬੀਤੀ 24 ਮਾਰਚ ਨੂੰ ਕੈਨੇਡਾ ਵਿਚ ਤਾਲਾਬੰਦੀ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਵੀਜ਼ਾ ਮਿਲਿਆ ਹੋਇਆ ਸੀ ਉਹ ਜਿੱਥੇ ਸਨ ਓਥੇ ਹੀ ਫਸ ਕੇ ਰਹਿ ਗਏ। ਹੁਣ ਤੱਕ ਵੱਡੀ ਗਿਣਤੀ ਵਿਚ ਲੋਕਾਂ ਦੇ ਵੀਜ਼ਿਆਂ ਦੀ ਮਿਆਦ ਮੁੱਕ ਚੁੱਕੀ ਹੈ ਅਤੇ ਉਨ੍ਹਾਂ ਨੂੰ ਆਪਣੀ ਲੋੜੀਂਦੀ ਕਾਗਜ਼ੀ ਕਾਰਵਾਈ ਦੁਬਾਰਾ ਕਰਨੀ ਪੈ ਰਹੀ ਹੈ। ਅਜਿਹੇ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਤੋਂ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਲੰਘੇ ਜੁਲਾਈ ਮਹੀਨੇ ਦੌਰਾਨ 13645 ਪੱਕੇ ਇਮੀਗ੍ਰਾਂਟ ਕੈਨੇਡਾ ਪੁੱਜੇ ਜਦਕਿ 2019 ਦੇ ਜੁਲਾਈ ਮਹੀਨੇ ਵਿਚ ਇਹ ਗਿਣਤੀ 36615 ਸੀ । ਇਸ ਤਰ੍ਹਾਂ ਨਵੇਂ ਇਮੀਗ੍ਰਾਂਟਾਂ ਦੀ ਗਿਣਤੀ 63 ਫੀਸਦੀ ਤੱਕ ਘੱਟ ਹੋਈ ਹੈ। ਜੂਨ ਵਿਚ 19200 ਅਤੇ ਮਈ ਵਿਚ ਲਗਪਗ 11000 ਅਤੇ ਅਪ੍ਰੈਲ ਦੌਰਾਨ 4000 ਦੇ ਕਰੀਬ ਇਮੀਗ੍ਰਾਂਟ ਹੀ ਕੈਨੇਡਾ ਪੁੱਜ ਸਕੇ । ਬੀਤੇ ਜੁਲਾਈ ਮਹੀਨੇ ਵਿਚ ਕੈਨੇਡਾ ਪੁੱਜੇ ਪੱਕੇ ਇਮੀਗ੍ਰਾਂਟਾਂ ਵਿਚ 3195 ਭਾਰਤੀ, 870 ਚੀਨੀ, 865 ਫਿਲੀਪੀਨੀ, 640 ਪਾਕਿਸਤਾਨੀ, 555 ਨਾਈਜੀਰੀਅਨ, 515 ਮਰੋਕਨ, 405 ਈਰਾਨੀ ਅਤੇ 405 ਅਮਰੀਕੀ ਸਨ।

RELATED ARTICLES
POPULAR POSTS