-0.5 C
Toronto
Sunday, January 11, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੇ ਬਾਰਡਰ 'ਤੇ 2023 ਵਿਚ ਬਰਾਮਦ ਕੀਤੇ ਗਏ 13800 ਹਥਿਆਰ

ਕੈਨੇਡਾ ਦੇ ਬਾਰਡਰ ‘ਤੇ 2023 ਵਿਚ ਬਰਾਮਦ ਕੀਤੇ ਗਏ 13800 ਹਥਿਆਰ

ਓਟਵਾ/ਬਿਊਰੋ ਨਿਊਜ਼ : 2023 ਵਿੱਚ ਕੈਨੇਡਾ ਵਿੱਚ ਜਿੱਥੇ ਟਰੈਵਲਰਜ਼ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਸਰਹੱਦੋਂ ਆਰ ਪਾਰ ਲਿਜਾਏ ਜਾਣ ਵਾਲੇ ਹਥਿਆਰਾਂ ਤੇ ਨਸ਼ਿਆਂ ਵਿੱਚ ਵੀ ਵਾਧਾ ਵੇਖਣ ਨੂੰ ਮਿਲਿਆ ਹੈ।
ਪਹਿਲੀ ਜਨਵਰੀ ਤੇ 31 ਅਕਤੂਬਰ ਦਰਮਿਆਨ ਲਗਭਗ 73.7 ਮਿਲੀਅਨ ਟਰੈਵਲਰਜ਼ ਕੈਨੇਡਾ ਵਿੱਚ ਦਾਖਲ ਹੋਏ, ਜੋ ਕਿ 2022 ਦੇ ਮੁਕਾਬਲੇ 46 ਫੀਸਦੀ ਵੱਧ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 2023 ਦੇ ਕੀਤੇ ਗਏ ਮੁਲਾਂਕਣ ਦੌਰਾਨ ਇਹ ਅੰਕੜੇ ਸਾਹਮਣੇ ਆਏ। ਬਹੁਤੇ ਟਰੈਵਲਰਜ਼ ਮਿਸੀਸਾਗਾ ਵਿੱਚ ਪੀਅਰਸਨ ਏਅਰਪੋਰਟ ਰਾਹੀਂ ਦਾਖਲ ਹੋਏ।
ਸੀਬੀਐਸਏ ਦੇ ਬੁਲਾਰੇ ਐਡਮ ਜੇਮਜ਼ ਨੇ ਦੱਸਿਆ ਕਿ ਇਸ ਦੌਰਾਨ 12.3 ਮਿਲੀਅਨ ਲੋਕ ਇੱਥੇ ਆਏ।
ਕੈਨੇਡਾ ਭਰ ਵਿੱਚ 29.2 ਮਿਲੀਅਨ ਟਰੈਵਲਰਜ਼ ਹਵਾਈ ਰਸਤੇ ਕੈਨੇਡਾ ਆਏ, 40.8 ਮਿਲੀਅਨ ਜ਼ਮੀਨ ਰਾਹੀਂ, 3.4 ਮਿਲਅਨ ਮਰੀਨ ਟਰੈਵਲ ਰਾਹੀਂ ਤੇ 248,200 ਰੇਲ ਰਾਹੀਂ ਇੱਥੇ ਆਏ। ਕੈਨੇਡਾ ਵਿੱਚ ਦਾਖਲ ਹੋਏ ਲੱਗਭਗ 59,500 ਲੋਕ ਪਨਾਹ ਹਾਸਲ ਕਰਨ ਲਈ ਇੱਧਰ ਆਏ। ਇਨ੍ਹਾਂ ਵਿੱਚੋਂ 22,200 ਅਫਗਾਨੀ ਤੇ 169,100 ਯੂਕਰੇਨੀਅਨਜ਼ ਸਨ।387,100 ਦੇ ਨੇੜੇ ਤੇੜੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਆਏ। ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਇਸ ਤਰ੍ਹਾਂ ਦੇ ਅੰਕੜਿਆਂ ਦੀ ਉਮੀਦ ਵੀ ਕੀਤੀ ਜਾ ਰਹੀ ਸੀ।ਟੂਰਿਜ਼ਮ ਵਧਣ ਦੇ ਨਾਲ ਨਾਲ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਵੀ ਵਾਧਾ ਵੇਖਣ ਨੂੰ ਮਿਲਿਆ। ਪਹਿਲੀ ਜਨਵਰੀ ਤੇ 31 ਅਕਤੂਬਰ ਦਰਮਿਆਨ ਸੀਬੀਐਸਏ ਨੇ 13,800 ਹਥਿਆਰ ਤੇ ਅਸਲਾ ਬਰਾਮਦ ਕੀਤਾ ਤੇ 2022 ਦੇ ਮੁਕਾਬਲੇ ਇਸ ਵਿੱਚ 75 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਜੀਟੀਏ, ਜਿਸ ਵਿੱਚ ਹੈਮਿਲਟਨ ਤੇ ਕਿਚਨਰ-ਵਾਟਰਲੂ ਵੀ ਸ਼ਾਮਲ ਹੈ, ਵਿੱਚ 49 ਹਥਿਆਰ ਤੇ 842 ਬਣਾਉਟੀ ਹਥਿਆਰ ਬਰਾਮਦ ਹੋਏ। 6,200 ਪਾਬੰਦੀਸ਼ੁਦਾ ਹਥਿਆਰ ਬਰਾਮਦ ਹੋਏ।
ਇਸ ਤੋਂ ਇਲਾਵਾ ਕੈਨੇਡਾ ਵਿੱਚ ਦਾਖਲ ਹੋਣ ਸਮੇਂ 50,800 ਕਿੱਲੋ ਨਸੇ, ਨਾਰਕੌਟਿਕਸ ਤੇ ਕੈਮੀਕਲ ਬਰਾਮਦ ਕੀਤੇ ਗਏ। ਇਨ੍ਹਾਂ ਵਿੱਚ 2022 ਦੇ ਮੁਕਾਬਲੇ 35 ਫੀ ਸਦੀ ਵਾਧਾ ਦਰਜ ਕੀਤਾ ਗਿਆ। ਬਰਾਮਦ ਕੀਤੇ ਗਏ ਨਸ਼ਿਆਂ ਵਿੱਚ 0.56 ਕਿੱਲੋ ਫੈਂਟਾਨਿਲ, 88 ਕਿੱਲੋ ਹੈਰੋਈਨ, 1,475 ਕਿੱਲੋ ਕੋਕੀਨ, 46,451 ਕਿੱਲੋ ਹੋਰ ਨਸ਼ੇ ਆਦਿ ਸ਼ਾਮਲ ਸਨ। ਅਜਿਹੇ ਮਾਮਲਿਆਂ ਵਿੱਚ 2022 ਦੇ ਮੁਕਾਬਲੇ 61 ਫੀ ਸਦੀ ਵਾਧਾ ਵੇਖਣ ਨੂੰ ਮਿਲਿਆ। ਇਸ ਦੌਰਾਨ 12 ਲਾਪਤਾ ਬੱਚਿਆਂ ਨੂੰ ਵੀ ਉਨ੍ਹਾਂ ਦੇ ਪਰਿਵਾਰਾਂ ਜਾਂ ਪਿਆਰਿਆਂ ਨਾਲ ਮਿਲਾਇਆ ਗਿਆ। ਅਜਿਹਾ ”ਆਰ ਮਿਸਿੰਗ ਚਿਲਡਰਨ” ਪ੍ਰੋਗਰਾਮ ਰਾਹੀਂ ਸੰਭਵ ਹੋ ਸਕਿਆ।

 

RELATED ARTICLES
POPULAR POSTS